ਮੁੱਖ ਖਬਰਾਂ

ਸੰਗਰੂਰ 'ਚ ਟਿਊਸ਼ਨ ਪੜ੍ਹਨ ਜਾ ਰਹੀ 14 ਸਾਲਾ ਕੁੜੀ ਦੀ ਸੜਕ ਹਾਦਸੇ 'ਚ ਮੌਤ

By Pardeep Singh -- September 18, 2022 5:41 pm

ਸੰਗਰੂਰ: ਸੰਗਰੂਰ ਦੇ ਮੂਨਕ ਇਲਾਕੇ 'ਚ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ 14 ਸਾਲਾ ਲੜਕੀ ਰਿਤਿੰਦਰ ਕੌਰ ਦੀ ਮੌਤ ਹੋ ਗਈ ਹੈ, ਜਦ ਕਿ ਉਸ ਦੀ ਭੈਣ ਬੜੀ ਮੁਸ਼ਕਲ ਨਾਲ ਬਚੀ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਦੋਵੇਂ ਭੈਣਾਂ ਈ-ਸਕੂਟੀ 'ਤੇ ਪਿੰਡ ਬਲਰਾ ਤੋਂ ਮੂਨਕ ਨੂੰ ਟਿਊਸ਼ਨ ਪੜ੍ਹਨ ਲਈ ਜਾ ਰਹੀਆਂ ਸਨ ਤਾਂ ਰਸਤੇ 'ਚ ਟਰੱਕ ਨੇ ਟੱਕਰ ਮਾਰ ਦਿੱਤੀ।

ਟੱਕਰ ਲੱਗਣ ਤੋਂ ਬਾਅਦ ਇਕ ਲੜਕੀ ਖੇਤਾਂ 'ਚ ਡਿੱਗ ਗਈ ਅਤੇ ਦੂਜੀ ਸੜਕ ਉਤੇ ਜਾ ਡਿੱਗੀ। ਸੜਕ ਉਤੇ ਡਿੱਗੀ ਲੜਕੀ ਦੇ ਸਿਰ ਉਤੋਂ ਟਰੱਕ ਦਾ ਟਾਇਰ ਚੜ੍ਹ ਗਿਆ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਤੇ ਨਜ਼ਦੀਕੀ ਦੋਸਤਾਂ ਨੇ ਟਰੱਕ ਡਰਾਈਵਰ 'ਤੇ ਨਸ਼ਾ ਕਰਨ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਪੁਲਿਸ ਨੇ ਟਰੱਕ ਅਤੇ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:ਮੁੱਖ ਮੰਤਰੀ ਵੱਲੋਂ ਯੂਨੀਵਰਸਿਟੀ 'ਚ ਵਾਪਰੀ ਮੰਦਭਾਗੀ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ

-PTC News

  • Share