Fri, Dec 26, 2025
Whatsapp

ਲੁਧਿਆਣਾ 'ਚ ਕਾਰੋਬਾਰੀ ਨੇ ਖੁਦ ਨੂੰ ਮਾਰੀਆਂ ਗੋਲੀਆਂ, ਪਰਿਵਾਰ ਦਾ ਰੋ-ਰੋ ਬੁਰਾ ਹਾਲ

Reported by:  PTC News Desk  Edited by:  Jashan A -- August 16th 2021 03:14 PM
ਲੁਧਿਆਣਾ 'ਚ ਕਾਰੋਬਾਰੀ ਨੇ ਖੁਦ ਨੂੰ ਮਾਰੀਆਂ ਗੋਲੀਆਂ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਲੁਧਿਆਣਾ 'ਚ ਕਾਰੋਬਾਰੀ ਨੇ ਖੁਦ ਨੂੰ ਮਾਰੀਆਂ ਗੋਲੀਆਂ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਲੁਧਿਆਣਾ: ਲੁਧਿਆਣਾ 'ਚ ਇੱਕ ਕਾਰੋਬਾਰੀ ਵੱਲੋਂ ਖੁਦ ਨੂੰ ਗੋਲੀਆਂ ਮਾਰ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਆਟੋ ਪਾਰਟਸ ਦੇ ਕਾਰੋਬਾਰੀ ਨੇ ਖ਼ੁਦ ਨੂੰ 2 ਗੋਲੀਆਂ ਮਾਰੀਆਂ, ਜਿਸ ਤੋਂ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰੋਬਾਰੀ ਕੋਲੋ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਕੀਤਾ ਗਿਆ ਹੈ, ਜਿਸ ਦੇ ਆਧਾਰ 'ਤੇ ਪੁਲਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਿਕ ਮੈਬਰਾਂ ਨੇ ਦੱਸਿਆ ਹੈ ਕਿ ਮ੍ਰਿਤਕ ਨੀਰਜ ਦੀ ਪਤਨੀ ਅਤੇ ਵੱਡਾ ਪੁੱਤਰ ਬਾਲਾ ਜੀ ਗਏ ਹੋਏ ਹਨ। ਹੋਰ ਪੜ੍ਹੋ: ਦਿੱਲੀ-ਕਾਬੁਲ ਵਿਚਾਲੇ ਚੱਲਣ ਵਾਲੀਆਂ ਏਅਰ ਇੰਡੀਆ ਦੀਆਂ ਉਡਾਣਾਂ ਰੱਦ, ਕਾਬੁਲ ਏਅਰਪੋਰਟ 'ਤੇ ਬਣਿਆ ਹਫੜਾ-ਦਫੜੀ ਦਾ ਮਾਹੌਲ ਮ੍ਰਿਤਕ ਨੇ ਖ਼ੁਦਕੁਸ਼ੀ ਨੋਟ 'ਚ ਖ਼ੁਦਕੁਸੀ ਦਾ ਕਾਰਨ ਰਾਜਨ ਜੈਨ ਵਾਸੀ ਕਰੋਲ ਬਾਗ ਦੁਕਾਨ ਵਰਧਮਾਨ ਆਟੋ ਅਤੇ ਹਰੀਸ਼ ਸੱਭਰਵਾਲ ਵਾਸੀ ਸ਼ਿਮਲਾਪੁਰੀ ਦੁਕਾਨ ਹਰੀਸ਼ ਆਟੋ ਪ੍ਰੀਤ ਨਗਰ ਨੂੰ ਦੱਸਿਆ ਹੈ। ਉਸ ਨੇ ਲਿਖਿਆ ਕਿ ਇਨ੍ਹਾਂ ਨੂੰ ਬਖਸ਼ਿਆ ਨਾ ਜਾਵੇ ਅਤੇ ਨਾਲ ਹੀ ਉਹ ਆਪਣੇ ਪਰਿਵਾਰ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਹੈ। ਕਾਰੋਬਾਰੀ ਵੱਲੋਂ ਇੰਨਾ ਵੱਡਾ ਕਦਮ ਚੁੱਕੇ ਜਾਣ ਮਗਰੋਂ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਤੇ ਲਾਸ਼ ਅਤੇ ਸੁਸਾਈਡ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। -PTC News


Top News view more...

Latest News view more...

PTC NETWORK
PTC NETWORK