ਮੁੱਖ ਖਬਰਾਂ

ਦਿੱਲੀ-ਕਾਬੁਲ ਵਿਚਾਲੇ ਚੱਲਣ ਵਾਲੀਆਂ ਏਅਰ ਇੰਡੀਆ ਦੀਆਂ ਉਡਾਣਾਂ ਰੱਦ, ਕਾਬੁਲ ਏਅਰਪੋਰਟ 'ਤੇ ਬਣਿਆ ਹਫੜਾ-ਦਫੜੀ ਦਾ ਮਾਹੌਲ

By Jashan A -- August 16, 2021 2:39 pm -- Updated:August 16, 2021 2:39 pm

ਨਵੀਂ ਦਿੱਲੀ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਤਾਲਿਬਾਨ ਦਾਖਲ ਹੋਣ ਨਾਲ ਪੂਰੇ ਦੇਸ਼ 'ਚ ਹਾਲਾਤ ਬੇਕਾਬੂ ਹੋ ਗਏ ਹਨ। ਦੇਸ਼ 'ਚ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। ਮੁਲਕ 'ਚ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ, ਜਿਸ ਦੇ ਕਾਰਨ ਏਅਰਬੇਸ ਬੰਦ ਕਰ ਦਿੱਤਾ ਗਿਆ ਹੈ।

ਸੋਮਵਾਰ ਨੂੰ ਕਾਬੁਲ ਏਅਰਪੋਰਟ ਤੇ ਗੰਭੀਰ ਸਥਿਤੀ ਦਿਖਾਈ ਦਿੱਤੀ, ਇਥੇ ਗੋਲੀਬਾਰੀ ਹੋਈ ਅਤੇ ਹਜ਼ਾਰਾਂ ਲੋਕ ਦੇਸ਼ ਛੱਡਣ ਲਈ ਫਸੇ ਹੋਏ ਹਨ। ਭਾਰਤ ਸਰਕਾਰ ਨੇ ਵੀ ਏਅਰ ਇੰਡੀਆ ਨੂੰ ਕਿਹਾ ਕਿ ਉਹ ਕਾਬੁਲ ਤੋਂ ਐਮਰਜੈਂਸੀ ਨਿਕਾਸੀ ਲਈ ਦੋ ਹਵਾਈ ਜਹਾਜ਼ਾਂ ਨੂੰ ਸਟੈਂਡਬਾਇ ’ਤੇ ਰੱਖੇ। ਏਅਰ ਇੰਡੀਆ ਨੇ ਕਾਬੁਲ ਤੋਂ ਨਵੀਂ ਦਿੱਲੀ ਲਈ ਐਮਰਜੈਂਸੀ ਆਪਰੇਸ਼ਨ ਲਈ ਇਕ ਦਲ ਤਿਆਰ ਕੀਤਾ ਹੈ।

ਹੋਰ ਪੜ੍ਹੋ: ਕੈਪਟਨ ਨੇ 200 ਸਿੱਖਾਂ ਸਮੇਤ ਸਾਰੇ ਭਾਰਤੀਆਂ ਨੂੰ ਅਫ਼ਗ਼ਾਨਿਸਤਾਨ ਤੋਂ ਤੁਰੰਤ ਕੱਢਣ ਲਈ ਵਿਦੇਸ਼ ਮੰਤਰੀ ਨੂੰ ਕੀਤੀ ਅਪੀਲ

ਇਸ ਵਿਚਾਲੇ ਖ਼ਬਰ ਹੈ ਕਿ ਏਅਰ ਇੰਡੀਆ ਦੀ ਦਿੱਲੀ ਤੋਂ ਕਾਬੁਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਏਅਰ ਇੰਡੀਆ ਦੀ ਫ਼ਲਾਈਟ ਨੇ 12.30 ਵਜੇ ਉਡਾਣ ਭਰਨੀ ਸੀ ਪਰ ਹੁਣ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ, ਕਿਉਂਕਿ ਹਾਲਾਤ ਲਗਾਤਾਰ ਖਰਾਬ ਹੋ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਾਬੁਲ ਤੋਂ ਏਅਰ ਇੰਡੀਆ ਦੀ ਵਾਪਸੀ ਦੀ ਉਡਾਣ ਐਤਵਾਰ ਸ਼ਾਮ ਨੂੰ 129 ਯਾਤਰੀਆਂ ਨੂੰ ਲੈ ਕੇ ਦਿੱਲੀ ਪੁੱਜੀ। ਇਸ 'ਚ ਭਾਰਤੀਆਂ ਸਮੇਤ ਅਫਗਾਨ ਨਾਗਰਿਕ ਅਤੇ ਅਫਗਾਨ ਸੰਸਦ ਦੇ ਮੈਂਬਰ ਵੀ ਸਵਾਰ ਸਨ। ਅਫਗਾਨਿਸਤਾਨ 'ਚ ਵਿਗੜਦੇ ਹਾਲਾਤਾਂ 'ਚ ਵਿਦੇਸ਼ੀ ਨਾਗਰਿਕ ਸਮੇਤ ਸਟਾਂਕ ਲੋਕ ਕਿਸੇ ਵੀ ਤਰਾਂ ਦੇਸ਼ ਛੱਡਣਾ ਚਾਹੁੰਦੇ ਹਨ, ਇਸ ਚੱਕਰ 'ਚ ਕਾਬੁਲ ਏਅਰਪੋਰਟ 'ਤੇ ਯਾਤਰੀਆਂ 'ਚ ਹਫੜਾ-ਦਫੜੀ ਦੇਖਣ ਨੂੰ ਮਿਲੀ।


-PTC News

  • Share