ਦਿਨ ਦਿਹਾੜੇ ਤਰਨ ਤਾਰਨ 'ਚ ਚੱਲੀਆਂ ਗੋਲੀਆਂ, 18 ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਤਰਨ ਤਾਰਨ: ਪੰਜਾਬ ਵਿੱਚ ਗੁੰਡਾਗਰਦੀ ਅਤੇ ਲੁੱਟ-ਖੋਹ, ਕਤਲ, ਗੋਲੀਆਂ ਚੱਲਣ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਕਿਤੇ ਰਾਤ ਨੂੰ ਗੋਲੀਆਂ ਚੱਲ ਰਹੀਆਂ ਹਨ, ਕਿਤੇ ਚੋਰ ਚੋਰੀਆਂ ਕਰ ਰਹੇ ਹਨ, ਜਿਵੇਂ ਕਿ ਪੁਲਿਸ ਪ੍ਰਸ਼ਾਸਨ ਦਾ ਕਿਸੇ ਨੂੰ ਡਰ ਹੀ ਨਹੀਂ, ਅਮਨ-ਕਾਨੂੰਨ ਦੀ ਵਿਵਸਥਾ ਸਵਾਲਾਂ ਦੇ ਘੇਰੇ ਵਿੱਚ ਆ ਰਹੀ ਹੈ, ਜਿੱਥੇ ਪੁਲਿਸ ਦੇ ਦਿਨਾਂ ਦੌਰਾਨ ਕੱਲੂ ਘਰੇ, ਉਹੀ ਗੁੰਡਾ ਅਨਸਰ ਅਤੇ ਚੋਰ ਆਪਣੀ ਨੱਕ ਹੇਠੋਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅੱਜ ਤਾਜਾ ਮਾਮਲਾ ਜ਼ਿਲ੍ਹਾ ਤਰਨ ਤਾਰਨ ਤੋਂ ਸਾਹਮਣੇ ਆਇਆ ਹੈ ਜਿਥੇ
ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਵਾਰ ਫਿਰ ਗੋਲੀਆਂ ਚੱਲੀਆਂ ਹਨ।
ਇਸ ਦੌਰਾਨ ਹੁਣ ਪੁਲਿਸ ਨੇ 6 ਮੁਲਜ਼ਮਾਂ ਸਮੇਤ 12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ 6 ਮੁਲਜ਼ਮਾਂ ਸੁਖਜਿੰਦਰ ਤੇ ਬਲਦੇਵ ਸਿੰਘ ਵਾਸੀ ਦੁੱਗਲਵਾਲਾ, ਗੁਰਜਬਲ ਸਿੰਘ ਵਾਸੀ ਅਲੀਪੁਰ, ਗੁਰਜੰਟ ਸਿੰਘ, ਗੁਰਸੇਵਕ ਸਿੰਘ ਤੇ ਕਰਮ ਸਿੰਘ ਵਾਸੀ ਰੂੜੀਵਾਲਾ ਸਮੇਤ 12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਇਹ ਮਾਮਲਾ ਤਰਨ ਤਾਰਨ ਦੇ ਪਿੰਡ ਦੁੱਗਲਵਾਲਾ ਦੀ ਹੈ। ਪਿੰਡ ਵਾਸੀਆਂ ਮੁਤਾਬਿਕ ਸ਼ਖਸ ਦੀ 22 ਕਨਾਲ ਜ਼ਮੀਨ ਹੈ, ਜਿਸ ਵਿੱਚ ਉਸ ਦੇ ਭਤੀਜੇ ਵੀ ਹਿੱਸੇਦਾਰੀ ਹੈ। ਪਿੰਡ ਦੇ ਕੁਝ ਲੋਕ ਉਸ ਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ।
ਇਹ ਵੀ ਪੜ੍ਹੋਂ: ਭਾਰਤ- ਪਾਕਿਸਤਾਨ ਸਰਹੱਦ ਤੋਂ 3 ਕਿਲੋ ਤੋਂ ਵਧੇਰੇ ਹੈਰੋਇਨ ਬਰਾਮਦ
ਐਤਵਾਰ ਸਵੇਰੇ ਉਹ ਆਪਣੇ ਸਾਥੀਆਂ ਸਮੇਤ ਟਰੈਕਟਰ ਲੈ ਕੇ ਪੁੱਜਾ। ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫਾਇਰਿੰਗ ਸ਼ੁਰੂ ਕਰ ਦਿੱਤੀ। ਪਿੰਡ ਵਾਸੀਆਂ ਅਤੇ ਪਰਿਵਾਰ ਵੱਲੋਂ ਕੀਤੀ ਜਵਾਬੀ ਕਾਰਵਾਈ ਵਿੱਚ ਮੁਲਜ਼ਮ ਟਰੈਕਟਰ ਤੇ ਮੋਟਰ ਸਾਈਕਲ ਛੱਡ ਕੇ ਫਰਾਰ ਹੋ ਗਏ। ਫਾਈਰਿੰਗ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਵੀ ਖੇਤਾਂ ਵਿੱਚ ਪਹੁੰਚ ਗਏ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ 6 ਮੁਲਜ਼ਮਾਂ ਤੇ 12 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
-PTC News