ਹਰਿਆਣਾ ਦੇ ਗੁਰੂਗ੍ਰਾਮ ਤੋਂ ਆਪਣੇ ਪਿਓ ਨੂੰ ਸਾਈਕਲ 'ਤੇ ਬਿਠਾ ਕੇ ਬਿਹਾਰ ਦੇ ਦਰਭੰਗਾ ਲਿਆਉਣ ਵਾਲੀ ਬਿਹਾਰ ਦੀ ਹਿੰਮਤੀ ਧੀ 'ਸਾਈਕਲ ਗਰਲ' ਜਯੋਤੀ ਕੁਮਾਰੀ 'ਤੇ ਬਣੇਗੀ ਫ਼ਿਲਮ

By Kaveri Joshi - May 28, 2020 2:05 pm

ਹਰਿਆਣਾ ਦੇ ਗੁਰੂਗ੍ਰਾਮ ਤੋਂ ਆਪਣੇ ਪਿਓ ਨੂੰ ਸਾਈਕਲ 'ਤੇ ਬਿਠਾ ਕੇ ਬਿਹਾਰ ਦੇ ਦਰਭੰਗਾ ਲਿਆਉਣ ਵਾਲੀ ਬਿਹਾਰ ਦੀ ਹਿੰਮਤੀ ਧੀ 'ਸਾਈਕਲ ਗਰਲ' ਜਯੋਤੀ ਕੁਮਾਰੀ 'ਤੇ ਬਣੇਗੀ ਫ਼ਿਲਮ: ਦੇਸ਼ਾਂ-ਵਿਦੇਸ਼ਾਂ 'ਚ ਆਪਣੀ ਹਿੰਮਤ, ਦਲੇਰੀ ਅਤੇ ਪਿਤਾ ਪ੍ਰਤੀ ਪੂਰੀ ਤਨਦੇਹੀ ਨਾਲ ਨਿਭਾਏ ਫਰਜ਼ ਸਦਕਾ ਵਾਹ-ਵਾਹ ਬਟੋਰਨ ਵਾਲੀ ਬਿਹਾਰ ਦੀ ਧੀ ਜਯੋਤੀ ਕੁਮਾਰੀ 'ਤੇ ਹੁਣ ਫਿਲਮ ਬਣਨ ਜਾ ਰਹੀ ਹੈ । ਫ਼ਿਲਮ ਨਿਰਮਾਤਾ ਅਤੇ ਸਹਿ-ਨਿਰਦੇਸ਼ਕ ਵਿਨੋਦ ਕਾਪੜੀ ਨੇ ਜਯੋਤੀ ਦੀ ਪਿਤਾ ਮੋਹਨ ਪਾਸਵਾਨ ਨਾਲ ਇਸ ਸੰਦਰਭ 'ਚ ਗੱਲਬਾਤ ਕੀਤੀ ਹੈ। ਫ਼ਿਲਮ ਬਣਨ ਦੀ ਗੱਲ ਨੂੰ ਲੈ ਕੇ ਪੂਰਾ ਪਰਿਵਾਰ ਬਹੁਤ ਖੁਸ਼ ਹੈ ।

ਦੱਸ ਦੇਈਏ ਕਿ ਜਯੋਤੀ ਨੇ ਤਾਲਾਬੰਦੀ ਦੌਰਾਨ ਹਰਿਆਣਾ ਦੇ ਗੁਰੂਗ੍ਰਾਮ ਤੋਂ ਆਪਣੇ ਪਿਓ ਨੂੰ ਸਾਈਕਲ 'ਤੇ ਬਿਠਾ ਕੇ ਬਿਹਾਰ ਦੇ ਦਰਭੰਗਾ ਤੱਕ ਆਪਣੇ ਬਿਮਾਰ ਪਿਤਾ ਨੂੰ ਸਾਈਕਲ 'ਤੇ ਬਿਠਾ ਕੇ 1200 ਕਿਲੋਮੀਟਰ ਦਾ ਲੰਬਾ ਸਫ਼ਰ ਤਹਿ ਕੀਤਾ ਅਤੇ ਬਿਹਾਰ ਸਥਿਤ ਆਪਣੇ ਘਰ ਵਿਖੇ ਪਹੁੰਚਾਇਆ । ਪੂਰੇ ਭਾਰਤ ਨੇ ਜਯੋਤੀ ਦੀ ਜ਼ਿੰਦਾਦਿਲੀ ਅਤੇ ਪਿਤਾ ਮੋਹ ਦੀ ਤਾਰੀਫ਼ ਕੀਤੀ ਸੀ , ਸਿਰਫ਼ ਇਹੀ ਨਹੀਂ ਦੇਸ਼ਾਂ-ਵਿਦੇਸ਼ਾਂ 'ਚ ਵੀ ਭਾਰਤ ਦੀ ਇਸ ਬੇਟੀ ਦੀਆਂ ਧੁੰਮਾਂ ਪਈਆਂ ਸਨ , ਇਥੋਂ ਤੱਕ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਧੀ ਇਵੰਕਾ ਟਰੰਪ ਨੇ ਜਯੋਤੀ ਦੀ ਦਲੇਰੀ ਦੀ ਦਾਤ ਦਿੰਦਿਆਂ ਉਸਦੀ ਕਾਫ਼ੀ ਪ੍ਰਸ਼ੰਸਾ ਕੀਤੀ ਸੀ ।

ਮਿਲੀ ਜਾਣਕਾਰੀ ਮੁਤਾਬਿਕ ਜਯੋਤੀ ਦੇ ਪਿਤਾ ਦੀ ਸਹਿਮਤੀ ਉਪਰੰਤ ਫ਼ਿਲਮ ਅਤੇ ਵੈੱਬ ਸੀਰੀਜ਼ ਦਾ ਨਿਰਮਾਣ ਕਰਨ ਵਾਲੀ ਭਾਗੀਰਥ ਫ਼ਿਲਮ ਪ੍ਰਾਈਵੇਟ ਲਿਮਟਿਡ (ਬੀਐਫਪੀਐਲ) ਨਾਲ ਇਕਰਾਰਨਾਮਾ ਹੋਇਆ ਹੈ , ਜਿਸ 'ਤੇ ਜਯੋਤੀ 'ਤੇ ਪਿਤਾ ਵਲੋਂ ਹਸਤਾਖ਼ਰ ਕੀਤੇ ਗਏ ਹਨ । ਸਮਝੌਤੇ ਸਮੇਂ ਫ਼ਿਲਮ ਵਾਸਤੇ ਦਿਤੀ ਜਾਣ ਵਾਲੀ ਕਿੰਨੀ ਰਕਮ ਮਿੱਥੀ ਗਈ ਹੈ ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ ।

ਜਯੋਤੀ ਦੇ ਪਿਤਾ ਵੀ ਆਪਣੀ ਧੀ 'ਤੇ ਫ਼ਿਲਮ ਬਣਾਏ ਜਾਣ ਨੂੰ ਲੈ ਕੇ ਬਹੁਤ ਖੁਸ਼ ਹਨ । ਉਹਨਾਂ ਲੋਕਾਂ ਨੂੰ ਕਿਹਾ ਕਿ ਧੀਆਂ ਵੀ ਪੁੱਤਾਂ ਨਾਲੋਂ ਘੱਟ ਨਹੀਂ ਹਨ ਉਹਨਾਂ ਨੂੰ ਆਪਣੀ ਧੀ ਜਯੋਤੀ ਤੇ ਅਥਾਹ ਮਾਣ ਹੈ , ਜਿਸਦੀ ਬਦੌਲਤ ਉਹਨਾਂ ਨੂੰ ਇੱਕ ਵੱਖਰੀ ਪਛਾਣ ਮਿਲੀ ਹੈ ਅਤੇ ਉਹਨਾਂ ਦਾ ਸਿਰ ਫਖ਼ਰ ਨਾਲ ਉੱਚਾ ਹੋਇਆ ਹੈ । ਬੀਐਫਪੀਐਲ ਦੇ ਬੁਲਾਰੇ ਮਹਿੰਦਰ ਸਿੰਘ ਦੇ ਅਨੁਸਾਰ ਜਯੋਤੀ ਦੀ ਕਹਾਣੀ ਉਸਦੀ ਸੰਘਰਸ਼ ਭਰੇ ਸਫ਼ਰ ਅਤੇ ਚੁਣੌਤੀਆਂ ਦੀ ਤਸਵੀਰ ਨੂੰ ਬਿਆਨਦੀ ਹੈ , ਜੋ ਕਿ ਕੋਈ ਵੀ ਸਕਰੀਨ 'ਤੇ ਦੇਖੇ ਤਾਂ ਉਸਨੂੰ ਪ੍ਰੇਰਨਾ ਜ਼ਰੂਰ ਮਿਲੇਗੀ ।

ਫ਼ਿਲਮ ਨਿਰਮਾਤਾ ਵਿਨੋਦ ਕਾਪੜੀ ਮੁਤਾਬਿਕ ਬੇਸ਼ਕ ਅਜਿਹੇ ਸਫ਼ਰ ਔਖੇ ਹੁੰਦੇ ਹਨ , ਉਹਨਾਂ ਇਸ ਤਰ੍ਹਾਂ ਦੀਆਂ ਕਈ ਡਾਕੂਮੈਂਟਰੀ ਫਿਲਮਾਂ ਬਣਾਈਆਂ ਹਨ ,ਪਰ ਜਯੋਤੀ ਦੀ ਕਹਾਣੀ ਬਹੁਤ ਹੀ ਸੰਜੀਦਾ ਅਤੇ ਪ੍ਰੇਰਨਾਦਾਇਕ ਹੈ ਇਸਨੂੰ ਉਹ ਕੁਝ ਅਲੱਗ ਤਰੀਕੇ ਨਾਲ ਜਨਤਾ ਸਨਮੁਖ ਪੇਸ਼ ਕਰਨਗੇ ।

ਉਮੀਦ ਹੈ ਕਿ ਪਿਤਾ ਮੋਹ ਅਤੇ ਧੀ ਦੀ ਦਲੇਰੀ ਦੀ ਮਨ ਨੂੰ ਛੂਹ ਲੈਣ ਕਹਾਣੀ ਨੂੰ ਅਸੀਂ ਜਲਦ ਪਰਦੇ 'ਤੇ ਦੇਖਾਂਗੇ ।

adv-img
adv-img