Sun, Dec 15, 2024
Whatsapp

ਦਿੱਲੀ ਦੇ ਪੰਜਾਬੀ ਬਾਗ ਵਿੱਚ ਇੱਕ ਰੈਸਟੋਰੈਂਟ 'ਚ ਲੱਗੀ ਭਿਆਨਕ ਅੱਗ

Reported by:  PTC News Desk  Edited by:  Jasmeet Singh -- April 14th 2022 06:46 PM
ਦਿੱਲੀ ਦੇ ਪੰਜਾਬੀ ਬਾਗ ਵਿੱਚ ਇੱਕ ਰੈਸਟੋਰੈਂਟ 'ਚ ਲੱਗੀ ਭਿਆਨਕ ਅੱਗ

ਦਿੱਲੀ ਦੇ ਪੰਜਾਬੀ ਬਾਗ ਵਿੱਚ ਇੱਕ ਰੈਸਟੋਰੈਂਟ 'ਚ ਲੱਗੀ ਭਿਆਨਕ ਅੱਗ

ਨਵੀਂ ਦਿੱਲੀ, 14 ਅਪ੍ਰੈਲ 2022: ਦਿੱਲੀ ਦਮਕਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਦਿੱਲੀ ਦੇ ਪੰਜਾਬੀ ਬਾਗ ਇਲਾਕੇ ਵਿੱਚ ਵੀਰਵਾਰ ਦੁਪਹਿਰ ਨੂੰ ਇੱਕ ਰੈਸਟੋਰੈਂਟ-ਕਮ-ਬਾਰ ਵਿੱਚ ਭਿਆਨਕ ਅੱਗ ਲੱਗ ਗਈ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਦਾ ਕੇਜਰੀਵਾਲ ਨੂੰ ਲੈ ਕੇ ਵੱਡਾ ਬਿਆਨ, ਜਾਣੋ ਕੀ ਕਿਹਾ ਦਿੱਲੀ ਦਮਕਲ ਵਿਭਾਗ ਦੇ ਡਾਇਰੈਕਟਰ ਅਤੁਲ ਗਰਗ ਨੇ ਇਕ ਪ੍ਰਮੁੱਖ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ 1.35 ਵਜੇ ਪੰਜਾਬੀ ਬਾਗ ਦੇ ਕਲੱਬ ਰੋਡ 'ਤੇ ਟਰੌਏ ਲੌਂਜ ਐਂਡ ਬਾਰ 'ਚ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਤਿੰਨ ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਏ। ਅੱਗ ਬੁਝਾਊ ਦਸਤੇ ਦੀਆਂ ਨੌਂ ਹੋਰ ਗੱਡੀਆਂ ਬਾਅਦ ਵਿੱਚ ਮੌਕੇ ’ਤੇ ਪਹੁੰਚੀਆਂ। ਅੱਗ ਬੁਝਾਉਣ ਦੀਆਂ ਕਾਰਵਾਈਆਂ ਜਾਰੀ ਹਨ, ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਵੀ ਪੜ੍ਹੋ: ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਰਣਬੀਰ-ਆਲੀਆ ਜਲਦੀ ਹੀ ਲੈਣਗੇ ਸੱਤ ਫੇਰੇ ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਪੰਜਾਬੀ ਬਾਗ ਸਥਿਤ ਰੈਸਟੋਰੈਂਟ ਟਰੌਏ 'ਚ ਅੱਗ ਲੱਗ ਗਈ। ਇਸ ਤੋਂ ਬਾਅਦ ਰੈਸਟੋਰੈਂਟ 'ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। - ਏਜੇਂਸੀਆਂ ਦੇ ਸਹਿਯੋਗ ਨਾਲ -PTC News

Top News view more...

Latest News view more...

PTC NETWORK