ਵਾਇਰਲ ਵੀਡੀਓ: ਹੋਸਟਲ ਤੋਂ ਬਾਹਰ ਜਾ ਰਹੇ ਵਿਦਿਆਰਥੀ ਦੇ ਸੂਟਕੇਸ 'ਚੋਂ ਨਿਕਲੀ ਕੁੜੀ
ਮਨੀਪਾਲ: ਕਰਨਾਟਕ ਦੇ ਮਨੀਪਾਲ ਤੋਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ ਜਿਸਨੂੰ ਵੇਖ ਕੇ ਹਰ ਕੋਈ ਅਚੰਭੇ ਵਿੱਚ ਹੈ।ਬੁੱਧਵਾਰ ਨੂੰ ਵਾਪਰੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਸੁਰੱਖਿਆ ਗਾਰਡ ਹੋਸਟਲ ਦੇ ਬਾਹਰ ਇਕ ਵਿਦਿਆਰਥੀ ਕੋਲੋਂ ਸੂਟਕੇਸ ਲੈ ਕੇ ਪੁੱਛ-ਗਿੱਛ ਕਰ ਰਹੇ ਹਨ।
ਫਿਰ ਇੰਝ ਜਾਪਦਾ ਹੈ ਕਿ ਉਹਨਾਂ ਨੇ ਮੁੰਡੇ ਨੂੰ ਸੂਟਕੇਸ ਖੋਲ੍ਹਣ ਲਈ ਕਿਹਾ ਅਤੇ ਜਦੋਂ ਉਸਨੇ ਝਿਜਕਦੇ ਹੋਏ ਸੂਟਕੇਸ ਖੋਲਿਆ ਤਾਂ ਉਸ ਵਿੱਚੋਂ ਇੱਕ ਕੁੜੀ ਨਿਕਲੀ।
ਇਹ ਵੀ ਪੜ੍ਹੋ: ਸਕੂਲੀ ਬੱਚਿਆਂ ਦੁਆਰਾ ਸਰੀਰਕ ਕਲਾਸਾਂ ਵਿੱਚ ਹਾਜ਼ਰ ਹੋਣ ਲਈ ਮਾਪਿਆਂ ਦੀ ਸਹਿਮਤੀ ਜ਼ਰੂਰੀ
ਇਸ ਵੀਡੀਓ ਨੂੰ ਵੇਖ ਕੇ ਜਿੱਥੇ ਇੰਟਰਨੈੱਟ ਤੇ ਲੋਕ ਹੈਰਾਨ ਅਤੇ ਪਰੇਸ਼ਾਨ ਹਨ, ਉੱਥੇ ਹੀ ਇਸ ਵੀਡੀਓ ਨੂੰ ਮਿਲੀ ਜੂਲੀ ਪ੍ਰਤੀਕ੍ਰਿਆ ਮਿਲ ਰਹੀ ਹੈ। ਇਸ ਅਸਾਧਾਰਨ ਘਟਨਾ ਨੇ ਟਵਿੱਟਰ 'ਤੇ ਉਪਭੋਗਤਾਵਾਂ ਵੱਲੋਂ ਹਾਸੋਹੀਣੀ ਪ੍ਰਤੀਕਿਰਿਆਵਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਸੁਪਰੀਮ ਕੋਰਟ ਵੱਲੋਂ ਨਵਜੋਤ ਸਿੱਧੂ ਨੂੰ ਵੱਡੀ ਰਾਹਤ, ਰੋਡ ਰੇਜ ਮਾਮਲੇ ਦੀ ਸੁਣਵਾਈ 25 ਫਰਵਰੀ ਤੱਕ ਮੁਲਤਵੀ
ਜਿੱਥੇ ਇੱਕ ਪਾਸੇ ਕੁਝ ਲੋਕ ਇਸ ਵੀਡੀਓ ਨੂੰ ਬਹੁਤ ਹੀ ਮਨੋਰੰਜਕ ਕਹਿ ਰਹੇ ਹਨ ਉੱਥੇ ਹੀ ਉਨ੍ਹਾਂ ਮਾਪਿਆਂ ਲਈ ਇਹ ਵੀਡੀਓ ਸਿਰ ਦਾ ਦਰਦ ਬਣਨ ਵਾਲੀ ਹੈ। ਕਿਓਂਕਿ ਇਹ ਵੀਡੀਓ ਮਾਪਿਆਂ ਦੀਆਂ ਸ਼ੰਕਾਵਾਂ ਨੂੰ ਅੱਗ ਵਿੱਚ ਘਿਓ ਵਾਂਗ ਵਧਾਉਣ ਦਾ ਕੰਮ ਕਰੇਗੀ।
ਇਹ ਵੀ ਪੜ੍ਹੋ: ਅਕਾਲੀ ਦਲ ਨੇ ਕਾਂਗਰਸ ਵੱਲੋਂ ਸਿੱਖ ਅਰਦਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ 'ਤੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰIn my life, I’ve seen a lot of crazy things. However, that Manipal lad trying to sneak a girl out via a suitcase is right at the top pic.twitter.com/yOteKVCAh3 — Shibubuu (@shibubuu27) February 2, 2022
-PTC News