ਮਾਸਕ ਠੀਕ ਤਰ੍ਹਾਂ ਨਾ ਲਾਉਣ 'ਤੇ ਟੋਕਿਆ ਤਾਂ ਸ਼ਖਸ ਨੇ ਮੂੰਹ 'ਤੇ ਥੁੱਕਿਆ, ਮਿਲੀ 10 ਸਾਲ ਦੀ ਕੈਦ

By Baljit Singh - June 14, 2021 3:06 pm

ਵਾਸ਼ਿੰਗਟਨ: ਅਮਰੀਕਾ ਵਿਚ ਇੱਕ ਸ਼ਖਸ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸ਼ੇਨ ਵੇਨ ਮਾਇਕਲ ਨਾਮ ਦੇ ਇਸ ਸ਼ਖਸ ਉੱਤੇ ਇਲਜ਼ਾਮ ਹੈ ਕਿ ਇਸ ਨੇ ਜਾਣਬੁੱਝ ਕੇ ਇੱਕ ਵਿਅਕਤੀ ਦੇ ਚਿਹਰੇ ਉੱਤੇ ਥੁੱਕਿਆ ਸੀ ਅਤੇ ਉਸ ਦੇ ਨਾਲ ਹੱਥੋ ਪਾਈ ਕੀਤੀ ਸੀ ਕਿਉਂਕਿ ਮਾਰਕ ਨਾਮ ਦੇ ਵਿਅਕਤੀ ਨੇ ਉਸ ਨੂੰ ਮਾਸਕ ਠੀਕ ਤਰ੍ਹਾਂ ਨਾਲ ਲਾਉਣ ਲਈ ਕਿਹਾ ਸੀ।

ਪੜੋ ਹੋਰ ਖਬਰਾਂ: ਬੱਚਿਆਂ ਦੇ ਝਗੜੇ ਤੋਂ ਬਾਅਦ ਦੋ ਧਿਰਾਂ ਭਿੜੀਆਂ, ਚੱਲੀਆਂ ਗੋਲੀਆਂ

ਮਾਇਕਲ ਅਤੇ ਮਾਰਕ ਡੀਨਿੰਗ ਅਮਰੀਕਾ ਦੇ ਆਯੋਵਾ ਸ਼ਹਿਰ ਵਿਚ ਇੱਕ ਚਸ਼ਮੇ ਦੀ ਦੁਕਾਨ ਉੱਤੇ ਖੜੇ ਸਨ। ਮਾਰਕ ਨੇ ਮਾਇਕਲ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਨੱਕ ਉੱਤੇ ਮਾਸਕ ਠੀਕ ਢੰਗ ਨਾਲ ਨਹੀਂ ਲੱਗਾ ਹੈ ਅਤੇ ਉਨ੍ਹਾਂ ਨੂੰ ਆਪਣੇ ਚਿਹਰੇ ਨੂੰ ਠੀਕ ਤਰ੍ਹਾਂ ਮਾਸਕ ਨਾਲ ਕਵਰ ਕਰ ਲੈਣਾ ਚਾਹੀਦਾ ਹੈ। ਹਾਲਾਂਕਿ ਮਾਇਕਲ, ਮਾਰਕ ਦੀ ਗੱਲ ਸੁਣ ਕੇ ਗੁੱਸੇ ਵਿਚ ਆ ਗਏ ਅਤੇ ਮਾਇਕਲ ਨੇ ਨਾ ਸਿਰਫ ਆਪਣਾ ਮਾਸਕ ਉਤਾਰ ਦਿੱਤਾ ਸਗੋਂ ਉਸ ਨੇ ਮਾਰਕ ਦੇ ਚਿਹਰੇ ਉੱਤੇ ਵੀ ਥੁੱਕ ਦਿੱਤਾ। ਮਾਇਕਲ ਉੱਤੇ ਇਲਜ਼ਾਮ ਹੈ ਕਿ ਉਸ ਨੇ ਮਾਰਕ ਨੂੰ ਕਿਹਾ ਸੀ ਕਿ ਜੇਕਰ ਮੈਨੂੰ ਕੋਰੋਨਾ ਹੈ ਤਾਂ ਮੈਂ ਪੱਕਾ ਕਰਾਂਗਾ ਕਿ ਤੈਨੂੰ ਵੀ ਹੋ ਜਾਵੇ।

ਪੜੋ ਹੋਰ ਖਬਰਾਂ: ਦੇਖਦੇ ਹੀ ਦੇਖਦੇ ਜ਼ਮੀਨ ‘ਚ ਸਮਾ ਗਈ ਕਾਰ,ਦੇਖੋ ਵਾਇਰਲ ਵੀਡੀਓ

ਮਾਇਕਲ ਅਤੇ ਮਾਰਕ ਵਿਚਾਲੇ ਇਸ ਤੋਂ ਬਾਅਦ ਤਿੱਖੀ ਬਹਿਸ ਹੋਈ ਅਤੇ ਦੋਵੇਂ ਹੱਥੋਪਾਈ ਉੱਤੇ ਉੱਤਰ ਆਏ। ਇਸ ਘਟਨਾ ਦੇ ਸਾਹਮਣੇ ਆਉਣ ਦੇ ਬਾਅਦ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਮਾਇਕਲ ਨੂੰ 10 ਸਾਲਾਂ ਦੀ ਸਜ਼ਾ ਦਿੱਤੀ ਹੈ। ਮਾਇਕਲ ਦਾ ਪਰਿਵਾਰ ਇਸ ਫੈਸਲੇ ਦੇ ਬਾਅਦ ਸਦਮੇ ਵਿਚ ਹੈ। ਇਕ ਲੋਕਲ ਨਿਊਜ਼ ਆਉਟਲੈੱਟ ਨਾਲ ਗੱਲਬਾਤ ਵਿਚ ਮਾਇਕਲ ਦੀ ਪਤਨੀ ਬੇਕੀ ਨੇ ਕਿਹਾ ਕਿ ਇਹ ਸਜ਼ਾ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹੈ। ਅਖੀਰ ਇੱਕ ਹੱਥੋਪਾਈ ਲਈ ਦੱਸ ਸਾਲ ਦੀ ਸਜ਼ਾ ਕਿਵੇਂ ਦਿੱਤੀ ਜਾ ਸਕਦੀ ਹੈ?

ਪੜੋ ਹੋਰ ਖਬਰਾਂ: ਆਗਰਾ : 180 ਫੁੱਟ ਡੂੰਘੇ ਬੋਰਵੈਲ ‘ਚ ਡਿੱਗਿਆ 3 ਸਾਲਾ ਬੱਚਾ , ਬਚਾਅ ਕਾਰਜ ਜਾਰੀ

-PTC News

adv-img
adv-img