ਮੁੱਖ ਖਬਰਾਂ

ਭਾਖੜਾ ਨਹਿਰ ਵਿੱਚੋਂ ਮਿਲੀ ਸਾਲ ਪੁਰਾਣੀ ਡੁੱਬੀ ਗੱਡੀ, ਕਾਰ ਵਿੱਚੋਂ ਮਿਲੇ ਮ੍ਰਿਤਕਾਂ ਦੇ ਕੰਕਾਲ

By Jasmeet Singh -- May 25, 2022 7:58 pm

ਪਟਿਆਲਾ, 25 ਮਈ: ਪਟਿਆਲਾ ਦੇ ਲੱਗਦੇ ਪਸਿਆਣਾ ਥਾਣਾ ਦੇ ਅਧੀਨ ਪੈਂਦੇ ਖੇਤਰ ਕਕਰਾਲਾ ਪਿੰਡ ਕੋਲ ਪੈਂਦੀ ਭਾਖੜਾ ਨਹਿਰ ਵਿੱਚੋਂ ਅੱਜ ਗੋਤਾਖੋਰਾਂ ਨੇ ਕਰੇਨ ਦੀ ਮਦਦ ਨਾਲ ਇੱਕ ਟਾਟਾ ਇੰਡੀਗੋ ਕਾਰ ਨੂੰ ਬਾਹਰ ਕੱਢਿਆ। ਜਦੋਂ ਗੋਤਾਖੋਰਾਂ ਵੱਲੋਂ ਕਾਰ ਨੂੰ ਬਾਹਰ ਕੱਢਿਆ ਗਿਆ ਤਾਂ ਗੱਡੀ ਦੇ ਵਿੱਚੋਂ ਕੰਕਾਲ ਮਿਲੇ।

ਇਹ ਵੀ ਪੜ੍ਹੋ: ਚੋਰ ਨੇ ਘਰ ਦੇ ਮਾਲਕ ਲਈ ਛੱਡਿਆ 'I LOVE U' ਦਾ ਸਨੇਹਾ, ਜਾਣੋ ਪੂਰੀ ਕਹਾਣੀ

ਐਸਐਚਓ ਪਸਿਆਣਾ ਅੰਕੁਰਦੀਪ ਨੇ ਦੱਸਿਆ ਕਿ ਭਾਖੜਾ ਨਹਿਰ 'ਚੋਂ ਟਾਟਾ ਇੰਡੀਗੋ ਗੱਡੀ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਗੱਡੀ ਕਾਫ਼ੀ ਪੁਰਾਣੀ ਹੋ ਸਕਦੀ ਹੈ ਜੋ ਹਾਦਸਾ ਗ੍ਰਹਿਸਤ ਹੋਕੇ ਭਾਖੜਾ ਨਹਿਰ ਵਿਚ ਡਿੱਗੀ ਹੋ ਸਕਦੀ ਹੈ। ਬਾਕੀ ਤੱਥਾਂ ਦੇ ਹਿਸਾਬ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਉਕਤ ਗੱਡੀ ਦਾ ਨੰਬਰ ਤੇ ਚੈਸੀ ਨੰਬਰ ਦੀ ਇਨਵੈਸਟੀਗੇਸ਼ਨ ਕਰਕੇ ਮਾਮਲੇ ਦੇ ਪੂਰੀ ਪੜਤਾਲ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸਜ਼ਾ, 10 ਲੱਖ ਰੁਪਏ ਜੁਰਮਾਨਾ

ਪਸਿਆਣਾ ਇੰਚਾਰਜ ਅੰਕੁਰਦੀਪ ਨੇ ਦੱਸਿਆ ਕਿ ਗੱਡੀ ਦੇ ਵਿੱਚੋਂ ਨੰਬਰ ਪਲੇਟ ਜੋ ਮਿਲੀ ਹੈ ਉਸਦਾ ਨੰਬਰ  PB11AQ 2727 ਹੈ ਪਰ ਇਹ ਜਾਂਚ ਦਾ ਵਿਸ਼ਾ ਹੈ ਕਿ ਇਹ ਗੱਡੀ ਕਿਸ ਦੇ ਨਾਂ ਤੇ ਸੀ ਜਾਂ ਅੱਗੇ ਕਿਸ ਦੇ ਨਾਂ ਤੇ ਟਰਾਂਸਫਰ ਹੋਈ ਸੀ। ਉਨ੍ਹਾਂ ਕਿਹਾ ਕਿ ਬਾਕੀ ਵਿਸ਼ਾ ਜਾਚ ਤੋਂ ਬਾਅਦ ਸਾਮ੍ਹਣੇ ਆਏਗਾ।

-PTC News

  • Share