ਬਲੂਟੁੱਥ ਵਿੱਗ ਪਾ ਕੇ SI ਪ੍ਰੀਖਿਆ ਦੇਣ ਪਹੁੰਚਿਆ ਯੂਪੀ ਦਾ ਇਕ ਨੌਜਵਾਨ, ਸੁਰੱਖਿਆ ਕਰਮੀ ਹੈਰਾਨ
ਉੱਤਰਪ੍ਰਦੇਸ਼: ਹਜ਼ਾਰਾਂ ਵਿਦਿਆਰਥੀ ਹਰ ਸਾਲ ਐਂਟਰਸ ਪ੍ਰੀਖਿਆਵਾਂ ਵਿੱਚ ਬੈਠਦੇ ਹਨ। ਕੁਝ ਵਿਦਿਆਰਥੀ ਸਖ਼ਤ ਮਿਹਨਤ ਨਾਲ ਇਨ੍ਹਾਂ ਪ੍ਰੀਖਿਆਵਾਂ ਨੂੰ ਪਾਸ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਦੋਂ ਕਿ ਕੁਝ ਨਕਲ ਦੇ ਸਹਾਰੇ ਇਨ੍ਹਾਂ ਪ੍ਰੀਖਿਆਵਾਂ ਨੂੰ ਪਾਸ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਨਕਲ ਕਰਨ ਵਾਲੇ ਨਕਲ ਲਈ ਅਜਿਹਾ ਜੁਗਾੜ ਕਰਦੇ ਹਨ ਕਿ ਦੇਖਣ ਵਾਲੇ ਵੀ ਹੈਰਾਨ ਰਹਿ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਯੂਪੀ ਦੇ ਪ੍ਰੀਖਿਆ ਕੇਂਦਰ ਤੋਂ ਸਾਹਮਣੇ ਆਇਆ ਹੈ ਜਿੱਥੇ ਪ੍ਰੀਖਿਆ ਵਿੱਚ ਧੋਖਾਧੜੀ ਦੇ ਜੁਗਾੜ ਨੇ ਸੁਰੱਖਿਆ ਕਰਮੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ।
ਯੂਪੀ ਵਿੱਚ ਸਬ-ਇੰਸਪੈਕਟਰ ਦੀ ਲਿਖਤੀ ਪ੍ਰੀਖਿਆ ਦੇਣ ਆਏ ਇੱਕ ਨੌਜਵਾਨ ਨੂੰ ਸੁਰੱਖਿਆ ਕਰਮੀਆਂ ਨੇ ਫੜ ਲਿਆ। ਇਹ ਨੌਜਵਾਨ ਵਿੱਗ (ਨਕਲੀ ਵਾਲ) ਪਾ ਕੇ ਪ੍ਰੀਖਿਆ ਵਿੱਚ ਆਇਆ ਸੀ। ਪੁਲਸ ਨੂੰ ਨੌਜਵਾਨ ਦੀ ਹਰਕਤ 'ਤੇ ਕੁਝ ਸ਼ੱਕ ਸੀ। ਇਸ ਤੋਂ ਬਾਅਦ ਪੁਲਿਸ ਨੇ ਨੌਜਵਾਨ ਦੀ ਜਾਂਚ ਕੀਤੀ। ਜਾਂਚ 'ਚ ਨੌਜਵਾਨ ਦੇ ਸਿਰ 'ਤੇ ਲੱਗੇ ਬਲੂਟੁੱਥ ਦਾ ਸੈੱਟਅੱਪ ਕੱਢ ਲਿਆ ਗਿਆ, ਜਿਸ ਨੂੰ ਦੇਖ ਕੇ ਸੁਰੱਖਿਆ ਕਰਮਚਾਰੀ ਹੈਰਾਨ ਰਹਿ ਗਏ।
ਆਈਪੀਐਸ ਅਧਿਕਾਰੀ ਰੂਪਿਨ ਸ਼ਰਮਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਸ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਉਮੀਦਵਾਰ ਦੀ ਚੈਕਿੰਗ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਦੇਖਿਆ ਕਿ ਵਿਦਿਆਰਥੀ ਨੇ ਸਿਰ 'ਤੇ ਵਿੱਗ ਦੇ ਨਾਲ-ਨਾਲ ਈਅਰਫੋਨ ਵੀ ਲਗਾਏ ਹੋਏ ਸਨ। ਸੁਰੱਖਿਆ ਕਰਮੀਆਂ ਨੂੰ ਉਸਦੇ ਕੰਨ ਦੇ ਅੰਦਰ ਦੋ ਏਅਰਪੌਡ ਵੀ ਮਿਲੇ ਹਨ। ਦਿਲਚਸਪ ਗੱਲ ਇਹ ਹੈ ਕਿ ਏਅਰਪੌਡਜ਼ ਦਾ ਆਕਾਰ ਇੰਨਾ ਛੋਟਾ ਸੀ ਕਿ ਉਮੀਦਵਾਰ ਖੁਦ ਆਪਣੇ ਕੰਨਾਂ ਤੋਂ ਡਿਵਾਈਸ ਨੂੰ ਹਟਾਉਣ ਵਿੱਚ ਅਸਫਲ ਰਹੇ।#UttarPradesh mein Sub-Inspector की EXAM mein #CHEATING #nakal के शानदार जुगाड़ ☺️☺️???@ipsvijrk @ipskabra @arunbothra@renukamishra67@Uppolice well done pic.twitter.com/t8BbW8gBry — Rupin Sharma IPS (@rupin1992) December 21, 2021