ਪੰਜਾਬ

ਆਮ ਆਦਮੀ ਪਾਰਟੀ ਦਾ ਜ਼ਿਲਾ ਪੱਧਰੀ ਆਗੂ ਖੋਹ ਕਰਨ ਦੇ ਦੋਸ਼ ਦੇ ਮਾਮਲੇ 'ਚ ਗ੍ਰਿਫ਼ਤਾਰ

By Riya Bawa -- December 04, 2021 5:32 pm -- Updated:December 04, 2021 5:35 pm

ਗੁਰਦਾਸਪੁਰ: ਪੰਜਾਬ ਦੇ ਜ਼ਿਲ੍ਹੇ ਗੁਰਦਾਸਪੁਰ ਵਿਚ ਆਮ ਆਦਮੀ ਪਾਰਟੀ ਦਾ ਜ਼ਿਲਾ ਪੱਧਰੀ ਆਗੂ ਦੇ ਮੋਬਾਈਲ ਖੋਹ ਕਰਨ ਦੇ ਦੋਸ਼ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਗ੍ਰਿਫ਼ਤਾਰ ਆਪ ਆਗੂ ਦਾ ਨਾਮ ਚੰਨਣ ਸਿੰਘ ਦੱਸਿਆ ਜਾ ਰਿਹਾ ਹੈ। ਗ੍ਰਿਫ਼ਤਾਰ ਆਪ ਆਗੂ ਆਪ ਪਾਰਟੀ ਦਾ ਐਕਸ-ਸਰਵਿਸਮੈਨ ਵਿੰਗ ਦਾ ਜ਼ਿਲਾ ਗੁਰਦਾਸਪੁਰ ਦਾ ਪ੍ਰਧਾਨ ਹੈ।

ਜਿਕਰਯੋਗ ਹੈ ਕਿ ਇਸ ਆਗੂ 'ਤੇ ਮੋਬਾਈਲ ਖੋਹਣ ਦਾ ਦੋਸ਼ ਲੱਗਿਆ ਹੈ ਜਿਸ ਦੇ ਚਲਦੇ ਇਸ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਵੱਲੋਂ IPC ਦੀ ਧਾਰਾ 379ਬੀ, 323, 506 ,34 ਅਧੀਨ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।

-PTC News

  • Share