Advertisment

ਆਪਣੇ ਤੈਅ ਨਿਯਮਾਂ ਦੀ ਪਾਲਣਾ ਕਰਨ 'ਚ ਯਕੀਨ ਨਹੀਂ ਰੱਖਦੇ 'ਆਪ' ਦੇ ਨੁਮਾਇੰਦੇ

author-image
ਜਸਮੀਤ ਸਿੰਘ
Updated On
New Update
ਆਪਣੇ ਤੈਅ ਨਿਯਮਾਂ ਦੀ ਪਾਲਣਾ ਕਰਨ 'ਚ ਯਕੀਨ ਨਹੀਂ ਰੱਖਦੇ 'ਆਪ' ਦੇ ਨੁਮਾਇੰਦੇ
Advertisment
ਮੁਹਾਲੀ, 16 ਅਗਸਤ: ਇੰਝ ਜਾਪਦਾ ਜਿਵੇਂ ਕਿ ਪੰਜਾਬ ਸਰਕਾਰ ਆਪਣੇ ਦੁਆਰਾ ਹੀ ਤੈਅ ਨਿਯਮਾਂ ਦੀ ਪਾਲਣਾ ਕਰਨ ਵਿਚ ਯਕੀਨ ਨਹੀਂ ਰੱਖਦੀ। ਇਸ ਦਾ ਇੱਕ ਨਮੂਨਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜਨਮ ਦਿਨ ਨੂੰ ਮਨਾਉਣ ਲਈ ਲਾਏ ਗਏ ਖੂਨਦਾਨ ਕੈਂਪ ਵਿੱਚ ਵੇਖਣ ਨੂੰ ਮਿਲਿਆ। ਮੁਹਾਲੀ ਜ਼ਿਲ੍ਹੇ ਵਿੱਚ ਲਗਾਏ ਗਏ ਇਸ ਖੂਨਦਾਨ ਕੈਂਪ 'ਚ ਪੰਜਾਬ ਵਜ਼ਾਰਤ ਦੇ ਦੋ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਬ੍ਰਹਮ ਸ਼ੰਕਰ ਜਿੰਪਾ ਨੇ ਨਾ ਤਾਂ ਮਾਸਕ ਪਾਇਆ ਤੇ ਨਾ ਹੀ ਸਮਾਜਿਕ ਦੂਰੀ ਦੇ ਨਿਯਮਾਂ ਵੱਲ ਕੋਈ ਧਿਆਨ ਦਿੱਤਾ।
Advertisment
Social-distancing,-too,-goes-for-a-toss-3 ਦਿਲਚਸਪ ਗੱਲ ਇਹ ਹੈ ਕਿ 13 ਅਗਸਤ ਨੂੰ ਪੰਜਾਬ ਵਿੱਚ ਕੋਵਿਡ19 ਦੇ ਕੇਸਾਂ ਵਿੱਚ ਵਾਧੇ ਦੇ ਵਿਚਕਾਰ, ਰਾਜ ਸਰਕਾਰ ਨੇ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਸੀ। ਹੁਕਮਾਂ ਅਨੁਸਾਰ ਸਾਰੇ ਵਿਦਿਅਕ ਅਦਾਰਿਆਂ, ਸਰਕਾਰੀ ਅਤੇ ਨਿੱਜੀ ਦਫ਼ਤਰਾਂ ਅਤੇ ਇਨਡੋਰ/ਆਊਟਡੋਰ ਇਕੱਠਾਂ, ਮਾਲ, ਜਨਤਕ ਥਾਵਾਂ 'ਤੇ ਮਾਸਕ ਦੀ ਵਰਤੋਂ ਲਾਜ਼ਮੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕੋਵਿਡ-ਉਚਿਤ ਵਿਵਹਾਰ ਜਿਵੇਂ ਕਿ ਸਮਾਜਿਕ ਦੂਰੀ ਅਤੇ ਜਨਤਕ ਸਥਾਨਾਂ 'ਤੇ ਨਾ ਥੁੱਕਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਕੋਵਿਡ19 ਦੇ ਲੱਛਣਾਂ ਵਾਲੇ ਕਿਸੇ ਵੀ ਵਿਅਕਤੀ ਨੂੰ ਆਪਣੇ ਆਪ ਦੀ ਜਾਂਚ ਕਰਨ ਅਤੇ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਕਿਹਾ ਗਿਆ ਸੀ। Social-distancing,-too,-goes-for-a-toss-4 ਹਾਲਾਂਕਿ ਮੰਗਲਵਾਰ ਨੂੰ ਮੁਹਾਲੀ ਵਿੱਚ ਹੋਏ ਸਮਾਗਮ ਦੌਰਾਨ ਸਰਕਾਰੀ ਨੁਮਾਇੰਦੇ, ਚੇਤਨ ਸਿੰਘ ਜੌੜਾਮਾਜਰਾ ਅਤੇ ਬ੍ਰਹਮ ਸ਼ੰਕਰ ਜਿੰਪਾ ਜਿਨ੍ਹਾਂ ਨੂੰ ਹੁਕਮਾਂ ਨੂੰ ਲਾਗੂ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ ਖੁਦ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਦੇ ਦਿਖਾਈ ਦਿੱਤੇ। publive-image -PTC News-
punjab chetan-singh-jauramajra brahm-shankar-jimpa punjab-ministers covid
Advertisment

Stay updated with the latest news headlines.

Follow us:
Advertisment