Wed, May 1, 2024
Whatsapp

ਕੈਨੇਡਾ ਜਾਣ ਦੀ ਚਾਹਤ ਨੇ ਪਹੁੰਚਾਇਆ ਜੰਗਲਾਂ 'ਚ, ਹਾਲਤ ਇੰਨ੍ਹੀ ਕੀਤੀ ਬੁਰੀ ਕਿ...

Written by  Joshi -- August 07th 2018 01:10 PM -- Updated: August 07th 2018 03:29 PM
ਕੈਨੇਡਾ ਜਾਣ ਦੀ ਚਾਹਤ ਨੇ ਪਹੁੰਚਾਇਆ ਜੰਗਲਾਂ 'ਚ, ਹਾਲਤ ਇੰਨ੍ਹੀ ਕੀਤੀ ਬੁਰੀ ਕਿ...

ਕੈਨੇਡਾ ਜਾਣ ਦੀ ਚਾਹਤ ਨੇ ਪਹੁੰਚਾਇਆ ਜੰਗਲਾਂ 'ਚ, ਹਾਲਤ ਇੰਨ੍ਹੀ ਕੀਤੀ ਬੁਰੀ ਕਿ...

ਬਾਹਰਲੇ ਮੁਲਕਾਂ 'ਚ ਜਾਣ ਲਈ ਭਾਰਤ ਦੇ ਖਾਸ ਕਰਕੇ ਪੰਜਾਬ ਦੇ ਨੌਜਵਾਨ ਜ਼ਿਆਦਾ ਦਿਲਚਸਪੀ ਦਿਖਾਉਂਦੇ ਹਨ ਜਿਸ ਕਾਰਨ ਕਈ ਵਾਰ ਉਹ ਗਲਤ ਏਜੰਟ ਦੇ ਝਾਂਸੇ ਵਿੱਚ ਆ ਕੇ ਮੁਸੀਬਤ ਵਿੱਚ ਵੀ ਫਸ ਜਾਂਦੇ ਹਨ। ਮਿਲੀ ਜਾਣਕਾਰੀ ਅਨੁਸਾਰ, ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਕੁਝ ਟਰੈਵਲ ਏਜੰਟਾਂ ਵੱਲੋਂ ਤਕਰੀਬਨ 100 ਤੋਂ ਵੱਧ ਨੌਜਵਾਨਾਂ ਨੂੰ ਬੰਗਲੁਰੂ ਦੇ ਜੰਗਲਾਂ ਵਿੱਚ ਬੰਦੀ ਬਣਾ ਕੇ ਰੱਖਿਆ ਹੋਇਆ ਹੈ ਜਿੰਨਾਂ ਵਿੱਚ 15 ਦੇ ਕਰੀਬ ਹੋਰ ਪੰਜਾਬੀ ਦੱਸੇ ਜਾ ਰਹੇ ਹਨ । ਅਜਿਹਾ ਦਾਅਵਾ ਬਰਨਾਲਾ ਦੇ ਗੁਰਪ੍ਰੀਤ ਸਿੰਘ ਨੇ ਕੀਤਾ ਹੈ ਕਿਉਂਕਿ ਉਸ ਨੂੰ ਵੀ ਉਨ੍ਹਾਂ ਪੰਜਾਬੀਆਂ ਨਾਲ ਉਸੇ ਜਗ੍ਹਾ 'ਤੇ ਬੰਦੀ ਬਣਾਇਆ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਆਪਣੀ ਜਾਨ ਬਚਾ ਕੇ ਭੱਜ ਕੇ ਆਏ ਗੁਰਪ੍ਰੀਤ ਨੇ ਦੱਸਿਆ ਹੈ ਕਿ ਉਹ ਏਜੰਟ ਉਨ੍ਹਾਂ ਦੇ ਘਰੋਂ ਪੈਸੇ ਮੰਗਵਾਉਂਦੇ ਸਨ ਅਤੇ ਅਜਿਹਾ ਨਾ ਕਰਨ ਦੀ ਸੂਰਤ 'ਚ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਸੀ, ਜਿਸ ਦੇ ਚਲਦੇ 3 ਨੌਜਵਾਨਾਂ ਨੂੰ ਮਾਰ ਵੀ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ, ਕਾਹਨੇਕੇ ਦਾ ਰਹਿਣ ਵਾਲਾ ਗੁਰਪ੍ਰੀਤ ਵੀ ਏਜੰਟ ਦੇ ਝਾਂਸੇ 'ਚ ਫਸ ਗਿਆ ਜਿਸ ਨੇ ਉਸਨੂੰ ਬਾਹਰ ਤਾਂ ਭੇਜਿਆ ਨਹੀਂ ਬਲਕਿ ਬੰਗਲੁਰੂ ਦੇ ਜੰਗਲਾਂ ਵਿੱਚ ਲੈ ਆਂਦਾ ਜਿੱਥੇ ਕਿ ਪਹਿਲਾਂ ਵੀ ਹੋਰ ਵੀ ਨੌਜਵਾਨ ਕੈਦੀ ਬਣੇ ਸਨ । ਇਹ ਕੈਦੀ ਕੇਵਲ ਪੰਜਾਬੀ ਨਹੀਂ ਬਲਕਿ ਹੋਰਨਾਂ ਦੇਸ਼ ਦੇ ਹੋਰਨਾਂ ਸੂਬਿਆਂ ਦੇ ਵਾਸੀ ਵੀ ਹਨ । ਗੁਰਪ੍ਰੀਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰਨ ਤੇ ਪੁਲਿਸ ਨੇ 8 ਏਜੰਟਾਂ ਉੱਤੇ ਕੇਸ ਕੀਤੇ ਜਿੰਨਾਂ ਵਿੱਚੋਂ ਦੋ ਏਜੰਟਾਂ ਨੂੰ ਗ੍ਰਿਫਤਾਰ ਕਰ ਲ਼ਿਆ ਗਿਆ ਹੈ। ਗੁਰਪ੍ਰੀਤ ਨੇ ਸ਼ਿਕਾਇਤ ਵਿੱਚ ਜ਼ਿਕਰ ਕੀਤਾ ਹੈ ਇਨ੍ਹਾਂ ਗਰੋਹਾਂ ਦੇ ਮੈਂਬਰ ਕੈਨੇਡਾ ਦੇ ਨੰਬਰ ਤੋਂ ਫੋਨ ਰਾਹੀਂ ਕੈਨੇਡਾ ਪਹੁੰਚਣ ਦੀ ਝੂਠੀ ਪੁਸ਼ਟੀ ਕਰਵਾ ਕੇ ਪਰਿਵਾਰਕ ਮੈਂਬਰਾਂ ਕੋਲੋਂ ਬਕਾਇਆ ਰਕਮ ਵੀ ਹੜੱਪਦੇ ਹਨ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਜਾਣ ਦਾ ਭੁੱਸ ਇੰਨਾਂ ਨੌਜਵਾਨਾਂ ਨੂੰ ਇਸ ਕਦਰ ਮਹਿੰਗਾ ਪਿਆ ਕਿ ਉਨ੍ਹਾਂ ਦੀ ਹਾਲਤ ਏਜੰਟਾਂ ਵੱਲੋਂ ਬਹੁਤ ਮਾੜੀ ਕਰ ਦਿੱਤੀ ਗਈ। ਮਾਰ ਕੁਟਾਈ ਤੋਂ ਲੈ ਕੇ ਬੰਦੀ ਬਣਾਏ ਗਏ ਨੌਜਵਾਨਾ ਨੂੰ ਰੋਟੀ ਪਾਣੀ ਤੱਕ ਤੋਂ ਵੀ ਵਾਂਝਾ ਰੱਖਿਆ ਗਿਆ। ਗੁਰਪ੍ਰੀਤ ਕਿਸੇ ਦੀ ਮਦਦ ਰਾਹੀਂ ਬਚ ਨਿਕਲਿਆ ਤੇ ਉਸਨੇ ਆ ਕੇ ਏਜੰਟ ਕੋਲੋਂ ੨੫ ਲੱਖ ਵਾਪਸ ਮੰਗੇ ਤਾਂ ਏਜੰਟ ਨੇ ਉਸਨੂੰ ਮਹਿਜ਼ 5 ਲੱਖ ਹੀ ਮੋੜੇ ਜਿਸ ਦੇ ਬਾਅਦ ਗੁਰਪ੍ਰੀਤ ਨੇ ਬਰਨਾਲਾ ਪੁਲਿਸ ਨੂੰ ਸਾਰੀ ਕਹਾਣੀ ਦੱਸ ਸਕੇ ਸ਼ਿਕਾਇਤ ਦਰਜ ਕਰਵਾਈ।ਪੁਲਿਸ ਵੱਲੋਂ ਏਜੰਟਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।


  • Tags

Top News view more...

Latest News view more...