ਮੁੱਖ ਖਬਰਾਂ

ਖੇਤੀਬਾੜੀ ਮੰਤਰੀ ਨੇ ਖੇਤੀ ਕਾਨੂੰਨ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ , ਕਿਸਾਨਾਂ ਨੇ ਵੀ ਦਿੱਤਾ ਅਜਿਹਾ ਕਰਾਰਾ ਜਵਾਬ 

By Shanker Badra -- January 20, 2021 5:07 pm -- Updated:January 20, 2021 5:12 pm

ਨਵੀਂ ਦਿੱਲੀ : ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ ਦਿੱਲੀ ਦੇ ਵਿਗਿਆਨ ਭਵਨ ਵਿਖੇ 10ਵੇਂ ਗੇੜ ਦੀ ਮੀਟਿੰਗ ਚੱਲ ਰਹੀ ਹੈ। ਕੇਂਦਰ ਅਤੇ ਕਿਸਾਨਾਂ ਵਿਚਾਲੇ ਅੱਜ ਦੀ ਬੈਠਕ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ।  ਕਿਸਾਨਾਂ ਵੱਲੋਂ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਸਰਕਾਰ ਕਾਨੂੰਨ ਵਾਪਸ ਲੈਣ ਦੇ ਮੂਡ 'ਚ ਨਹੀਂ। ਇਸ ਮੀਟਿੰਗ 'ਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ,ਸੋਮ ਪ੍ਰਕਾਸ਼ ਅਤੇ ਪਿਊਸ਼ ਗੋਇਲ ਹਨ।

Agriculture minister Narendra Singh Tomar flatly refuses to repeal Agriculture law ਖੇਤੀਬਾੜੀ ਮੰਤਰੀ ਨੇ ਖੇਤੀ ਕਾਨੂੰਨ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ , ਕਿਸਾਨਾਂ ਨੇ ਵੀ ਦਿੱਤਾ ਅਜਿਹਾ ਕਰਾਰਾ ਜਵਾਬ

ਪੜ੍ਹੋ ਹੋਰ ਖ਼ਬਰਾਂ : ਕਿਸਾਨ ਬਾਹਰੀ ਰਿੰਗ ਰੋਡ 'ਤੇ ਪਰੇਡ ਕਰਨ ਲਈ ਬਜ਼ਿੱਦ , ਪੁਲਿਸ ਨੇ ਕਿਸਾਨਾਂ ਨੂੰ ਆਪਣਾ ਰੂਟ ਪਲਾਨ ਬਦਲਣ ਲਈ ਕਿਹਾ

ਇਸ ਦੌਰਾਨ ਮੀਟਿੰਗ ਦੇ ਅੰਦਰੋਂ ਵੱਡੀ ਖ਼ਬਰ ਆਈ ਹੈ।ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਖੇਤੀ ਕਾਨੂੰਨ ਰੱਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਮੰਨਿਆ ਕਿ ਖੇਤੀਬਾੜੀ ਸੈਕਟਰ ਸੂਬਿਆਂ ਦਾ ਵਿਸ਼ਾ ਪਰ ਸਾਰੇ ਸੂਬਿਆਂ ਦੀ ਹਾਲਾਤ ਠੀਕ ਨਹੀਂ। ਇਸ ਕਰਕੇ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਭਾਵਨਾ ਅਤੇ ਹਾਲਾਤ ਸਮਝਦੇ ਹੋਏ ਕਾਨੂੰਨ ਬਣਾਉਣ ਦੀ ਲੋੜ ਸਮਝੀ ਹੈ। ਉਨ੍ਹਾਂ ਕਿਹਾ ਜੇਕਰ ਕਿਸੇ ਸੂਬੇ ਨੂੰ ਇਤਰਾਜ ਹੈ ਤਾਂ ਸੂਬਿਆਂ ਦੀ ਅੰਸੈਬਲੀ ਵੀ ਹੈ ਤੇ ਕੋਰਟ ਵੀ ਹੈ।

Agriculture minister Narendra Singh Tomar flatly refuses to repeal Agriculture law ਖੇਤੀਬਾੜੀ ਮੰਤਰੀ ਨੇ ਖੇਤੀ ਕਾਨੂੰਨ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ , ਕਿਸਾਨਾਂ ਨੇ ਵੀ ਦਿੱਤਾ ਅਜਿਹਾ ਕਰਾਰਾ ਜਵਾਬ

ਇਸ ਦੇ ਨਾਲ ਹੀ ਸੂਤਰਾਂ ਦੇ ਹਵਾਲੇ ਤੋਂ ਹੋਰ ਵੀ ਵੱਡੀ ਖ਼ਬਰ ਮਿਲੀ ਹੈ।ਕਿਸਾਨਾਂ ਅਤੇ ਸਰਕਾਰ ਵਿਚਾਲੇ ਹੋ ਰਹੀ ਮੀਟਿੰਗ ਦੌਰਾਨ ਸਰਕਾਰ ਨੇ ਕਿਸਾਨਾਂ ਨੂੰ ਦੋ -ਟੁੱਕ ਕਹਿ ਦਿੱਤਾ ਹੈ ਕਿ ਕਾਨੂੰਨ ਨਹੀਂ ਹੋਣਗੇ ਰੱਦ ਅਤੇ ਕਿਸਾਨ ਸੁਪਰੀਮ ਕੋਰਟ 'ਚ ਜਾ ਸਕਦੇ ਹਨ। ਇਸ ਦੇ ਬਾਅਦ ਕਿਸਾਨਾਂ ਨੇ ਵੀ ਸਰਕਾਰ ਨੂੰ ਸਪੱਸ਼ਟ ਜਵਾਬ ਦਿੱਤਾ ਹੈ। ਕਿਸਾਨਾਂ ਨੇ ਸਰਕਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਦਾ ਰੁਖਨਹੀਂ ਕਰਾਂਗੇ।

Kisan Andolan:  ਕਿਸਾਨ ਟਰੈਕਟਰ ਪਰੇਡ 'ਤੇ ਸੁਪਰੀਮ ਕੋਰਟ ਨੇ ਕੋਈ ਹੁਕਮ ਦੇਣ ਤੋਂ ਕੀਤਾ ਇਨਕਾਰ

Agriculture minister Narendra Singh Tomar flatly refuses to repeal Agriculture law ਖੇਤੀਬਾੜੀ ਮੰਤਰੀ ਨੇ ਖੇਤੀ ਕਾਨੂੰਨ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ , ਕਿਸਾਨਾਂ ਨੇ ਵੀ ਦਿੱਤਾ ਅਜਿਹਾ ਕਰਾਰਾ ਜਵਾਬ

ਇਸ ਦੇ ਇਲਾਵਾ ਮੀਟਿੰਗ 'ਚ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ ਭੇਜੇ ਜਾ ਰਹੇ ਨੋਟਿਸਾਂ ਦਾ ਮੁੱਦਾ ਚੁੱਕਿਆ ਹੈ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਰਕਾਰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਗੱਲਬਾਤ ਹੋ ਰਹੀ ਹੈ ਅਤੇ ਦੂਜੇ ਪਾਸੇ ਐੱਨ.ਆਈ.ਏ ਵੱਲੋਂ ਕਿਸਾਨੀ ਅੰਦਲੋਨ ਨਾਲ ਜੁੜੇ ਲੋਕਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ।ਇਸ ਦੇ ਜਵਾਬ 'ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕਿਸੇ ਵੀ ਬੇਕਸੂਰ ਨਾਲ ਬੇਇਨਸਾਫ਼ੀ ਨਹੀਂ ਹੋਵੇਗੀ ,ਮੈਂ ਇਸਦਾ ਭਰੋਸਾ ਦਿੰਦਾ ਹਾਂ।
-PTCNews

  • Share