ਮੁੱਖ ਖਬਰਾਂ

ਆਸਮਾਨ 'ਚ ਏਅਰ ਇੰਡੀਆ ਦੇ ਜਹਾਜ਼ ਦਾ ਇੰਜਣ ਹੋਇਆ ਬੰਦ ; ਐਮਰਜੈਂਸੀ ਲੈਂਡਿੰਗ ਕੀਤੀ View in English

By Ravinder Singh -- May 20, 2022 1:41 pm

ਨਵੀਂ ਦਿੱਲੀ : ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰ ਇੰਡੀਆ ਦਾ ਏ320 ਨਿਓ ਜਹਾਜ਼ ਉਡਾਣ ਭਰਨ ਤੋਂ 27 ਮਿੰਟ ਬਾਅਦ ਹੀ ਮੁੰਬਈ ਹਵਾਈ ਅੱਡੇ 'ਤੇ ਹੰਗਾਮੀ ਹਾਲਤ ਵਿੱਚ ਉਤਾਰਨਾ ਪਿਆ ਕਿਉਂਕਿ ਇਸ ਦਾ ਇਕ ਇੰਜਣ ਤਕਨੀਕੀ ਖਰਾਬੀ ਕਾਰਨ ਹਵਾ ਵਿਚ ਹੀ ਬੰਦ ਹੋ ਗਿਆ ਸੀ।

ਆਸਮਾਨ 'ਚ ਏਅਰ ਇੰਡੀਆ ਦੇ ਜਹਾਜ਼ ਦਾ ਇੰਜਣ ਹੋਇਆ ਬੰਦ ; ਐਮਰਜੈਂਸੀ ਲੈਂਡਿੰਗ ਕੀਤੀਟਾਟਾ ਗਰੁੱਪ ਦੁਆਰਾ ਸੰਚਾਲਿਤ ਏਅਰ ਇੰਡੀਆ ਦਾ ਏ320 ਨਿਓ ਜਹਾਜ਼ ਕੁਝ ਤਕਨੀਕੀ ਖਰਾਬੀ ਕਾਰਨ 27 ਮਿੰਟ ਬਾਅਦ ਮੁੰਬਈ ਹਵਾਈ ਅੱਡੇ 'ਤੇ ਵਾਪਸ ਪਰਤਿਆ। ਅਧਿਕਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਜਹਾਜ਼ ਨੇ ਉਡਾਣ ਭਰੀ ਕੁਝ ਤਕਨੀਕੀ ਖਰਾਬੀ ਕਾਰਨ ਇਸ ਦਾ ਇਕ ਇੰਜਣ ਹਵਾ ਵਿੱਚ ਬੰਦ ਹੋ ਗਿਆ। ਅਜਿਹੇ ਹਾਲਾਤ ਵਿੱਚ ਪਾਇਲਟ ਨੇ ਪੂਰੀ ਸਾਵਧਾਨੀ ਨਾਲ ਕੰਮ ਲਿਆ। ਇਸ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਵਾਪਸ ਹਵਾਈ ਅੱਡੇ ਉਤੇ ਲੈਂਡ ਕਰਵਾਇਆ।

ਆਸਮਾਨ 'ਚ ਏਅਰ ਇੰਡੀਆ ਦੇ ਜਹਾਜ਼ ਦਾ ਇੰਜਣ ਹੋਇਆ ਬੰਦ ; ਐਮਰਜੈਂਸੀ ਲੈਂਡਿੰਗ ਕੀਤੀ
ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਬੈਂਗਲੁਰੂ ਜਾ ਰਹੇ ਇਸ ਜਹਾਜ਼ ਦੇ ਯਾਤਰੀਆਂ ਨੂੰ ਵੀਰਵਾਰ ਨੂੰ ਦੂਜੇ ਜਹਾਜ਼ 'ਚ ਭੇਜਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਨੂੰ ਯਾਤਰੀਆਂ ਨੂੰ ਇਕ ਹੋਰ ਜਹਾਜ਼ ਰਾਹੀਂ ਉਨ੍ਹਾਂ ਦੀ ਮੰਜ਼ਿਲ ਬੈਂਗਲੁਰੂ ਭੇਜਿਆ ਗਿਆ।

ਆਸਮਾਨ 'ਚ ਏਅਰ ਇੰਡੀਆ ਦੇ ਜਹਾਜ਼ ਦਾ ਇੰਜਣ ਹੋਇਆ ਬੰਦ ; ਐਮਰਜੈਂਸੀ ਲੈਂਡਿੰਗ ਕੀਤੀਸੂਤਰਾਂ ਮੁਤਾਬਕ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ।
ਏਅਰ ਇੰਡੀਆ ਦੇ ਏ320 ਨਿਓ ਜਹਾਜ਼ CFM ਲੀਪ ਇੰਜਣਾਂ ਨਾਲ ਫਿੱਟ ਹੁੰਦੇ ਹਨ। ਏ320 ਨਿਓ ਜਹਾਜ਼ ਦੇ ਪਾਇਲਟ ਨੇ ਸਵੇਰੇ 9.43 ਵਜੇ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰੀ ਪਰ ਟੇਕ-ਆਫ ਦੇ ਕੁਝ ਮਿੰਟਾਂ ਬਾਅਦ, ਜਹਾਜ਼ ਦੇ ਪਾਇਲਟਾਂ ਨੂੰ ਜਹਾਜ਼ ਇੰਜਣ ਸਬੰਧੀ ਉੱਚ ਨਿਕਾਸ ਤਾਪਮਾਨ ਬਾਰੇ ਚਿਤਾਵਨੀ ਮਿਲੀ। ਸੂਤਰਾਂ ਮੁਤਾਬਕ ਇੰਜਣ ਬੰਦ ਹੋਣ ਤੋਂ ਬਾਅਦ ਪਾਇਲਟ ਨੇ ਸਵੇਰੇ 10.10 ਵਜੇ ਜਹਾਜ਼ ਨੂੰ ਵਾਪਸ ਮੁੰਬਈ ਹਵਾਈ ਅੱਡੇ 'ਤੇ ਉਤਾਰ ਦਿੱਤਾ।

ਇਹ ਵੀ ਪੜ੍ਹੋ : ਸੂਬਾ ਸਰਕਾਰ ਐਮਆਰਪੀ 'ਤੇ ਸ਼ਰਾਬ ਵੇਚਣ ਲਈ ਬਣਾਏਗੀ ਨਵੀਂ ਪਾਲਿਸੀ

  • Share