Thu, May 29, 2025
Whatsapp

ਦੀਵਾਲੀ ਮੌਕੇ ਦਿੱਲੀ 'ਚ ਇਸ ਸਾਲ ਵੀ ਪਟਾਕਿਆਂ 'ਤੇ ਪਾਬੰਦੀ , ਮੁੱਖ ਮੰਤਰੀ ਕੇਜਰੀਵਾਲ ਨੇ ਕੀਤਾ ਐਲਾਨ

Reported by:  PTC News Desk  Edited by:  Shanker Badra -- September 15th 2021 03:24 PM
ਦੀਵਾਲੀ ਮੌਕੇ ਦਿੱਲੀ 'ਚ ਇਸ ਸਾਲ ਵੀ ਪਟਾਕਿਆਂ 'ਤੇ ਪਾਬੰਦੀ , ਮੁੱਖ ਮੰਤਰੀ ਕੇਜਰੀਵਾਲ ਨੇ ਕੀਤਾ ਐਲਾਨ

ਦੀਵਾਲੀ ਮੌਕੇ ਦਿੱਲੀ 'ਚ ਇਸ ਸਾਲ ਵੀ ਪਟਾਕਿਆਂ 'ਤੇ ਪਾਬੰਦੀ , ਮੁੱਖ ਮੰਤਰੀ ਕੇਜਰੀਵਾਲ ਨੇ ਕੀਤਾ ਐਲਾਨ

ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀਵਾਲੀ 'ਤੇ ਪਟਾਕੇ ਚਲਾਉਣ 'ਤੇ (Crackers Ban) ਪਾਬੰਦੀ ਲਗਾਈ ਗਈ ਹੈ। ਇੱਕ ਟਵੀਟ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਵਾ ਪ੍ਰਦੂਸ਼ਣ ਦੀ ਖ਼ਤਰਨਾਕ ਸਥਿਤੀ ਦੇ ਮੱਦੇਨਜ਼ਰ ਇਸ ਸਾਲ ਵੀ ਦੀਵਾਲੀ 'ਤੇ ਪਟਾਕਿਆਂ ਦੀ ਵਿਕਰੀ, ਭੰਡਾਰਨ ਅਤੇ ਵਰਤੋਂ 'ਤੇ ਪਾਬੰਦੀ ਰਹੇਗੀ। ਕੇਜਰੀਵਾਲ ਨੇ ਟਵੀਟ ਕੀਤਾ ਕਿ ਪਟਾਕਿਆਂ 'ਤੇ ਪਾਬੰਦੀ ਦਾ ਫੈਸਲਾ ਪਿਛਲੇ ਸਾਲ ਦੇ ਅਖੀਰ ਵਿੱਚ ਲਿਆ ਗਿਆ ਸੀ ਅਤੇ ਵਪਾਰੀਆਂ ਨੂੰ ਬਹੁਤ ਨੁਕਸਾਨ ਹੋਇਆ ਸੀ। [caption id="attachment_533495" align="aligncenter" width="273"] ਦੀਵਾਲੀ ਮੌਕੇ ਦਿੱਲੀ 'ਚ ਇਸ ਸਾਲ ਵੀ ਪਟਾਕਿਆਂ 'ਤੇ ਪਾਬੰਦੀ , ਮੁੱਖ ਮੰਤਰੀ ਕੇਜਰੀਵਾਲ ਨੇ ਕੀਤਾ ਐਲਾਨ[/caption] ਅਜਿਹੀ ਸਥਿਤੀ ਵਿੱਚ ਮੁੱਖ ਮੰਤਰੀ ਨੇ ਇਸ ਵਾਰ ਵਪਾਰੀਆਂ ਨੂੰ ਪਟਾਕੇ ਨਾ ਸਟੋਰ ਕਰਨ ਦੀ ਬੇਨਤੀ ਕੀਤੀ। ਮੁੱਖ ਮੰਤਰੀ ਨੇ ਟਵੀਟ ਕੀਤਾ, ਪਿਛਲੇ ਸਾਲ ਦੀ ਤਰ੍ਹਾਂ ਪਿਛਲੇ 3 ਸਾਲਾਂ ਤੋਂ ਦੀਵਾਲੀ ਦੇ ਦੌਰਾਨ ਦਿੱਲੀ ਦੇ ਪ੍ਰਦੂਸ਼ਣ ਦੀ ਖਤਰਨਾਕ ਸਥਿਤੀ ਦੇ ਮੱਦੇਨਜ਼ਰ ਹਰ ਕਿਸਮ ਦੇ ਪਟਾਕੇ ਸਟੋਰ ਕਰਨ, ਵੇਚਣ ਅਤੇ ਵਰਤਣ 'ਤੇ ਪੂਰਨ ਪਾਬੰਦੀ ਲਗਾਈ ਜਾ ਰਹੀ ਹੈ ਤਾਂ ਜੋ ਲੋਕਾਂ ਦੀ ਜਾਨ ਬਚਾਈ ਜਾ ਸਕੇ। [caption id="attachment_533493" align="aligncenter" width="300"] ਦੀਵਾਲੀ ਮੌਕੇ ਦਿੱਲੀ 'ਚ ਇਸ ਸਾਲ ਵੀ ਪਟਾਕਿਆਂ 'ਤੇ ਪਾਬੰਦੀ , ਮੁੱਖ ਮੰਤਰੀ ਕੇਜਰੀਵਾਲ ਨੇ ਕੀਤਾ ਐਲਾਨ[/caption] ਇੱਕ ਹੋਰ ਟਵੀਟ ਵਿੱਚ ਕੇਜਰੀਵਾਲ ਨੇ ਕਿਹਾ, "ਪਿਛਲੇ ਸਾਲ ਵਪਾਰੀਆਂ ਦੁਆਰਾ ਪਟਾਕਿਆਂ ਦੇ ਭੰਡਾਰ ਤੋਂ ਬਾਅਦ ਪ੍ਰਦੂਸ਼ਣ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਰ ਨਾਲ ਇੱਕ ਮੁਕੰਮਲ ਪਾਬੰਦੀ ਲਗਾਈ ਗਈ ਸੀ, ਜਿਸ ਨਾਲ ਵਪਾਰੀਆਂ ਨੂੰ ਨੁਕਸਾਨ ਹੋਇਆ ਸੀ। ਸਾਰੇ ਵਪਾਰੀਆਂ ਨੂੰ ਅਪੀਲ ਹੈ ਕਿ ਇਸ ਵਾਰ ਮੁਕੰਮਲ ਪਾਬੰਦੀ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਭੰਡਾਰ ਨਾ ਕਰੋ। [caption id="attachment_533494" align="aligncenter" width="300"] ਦੀਵਾਲੀ ਮੌਕੇ ਦਿੱਲੀ 'ਚ ਇਸ ਸਾਲ ਵੀ ਪਟਾਕਿਆਂ 'ਤੇ ਪਾਬੰਦੀ , ਮੁੱਖ ਮੰਤਰੀ ਕੇਜਰੀਵਾਲ ਨੇ ਕੀਤਾ ਐਲਾਨ[/caption] ਤੁਹਾਨੂੰ ਦੱਸ ਦੇਈਏ ਕਿ ਰਾਜਧਾਨੀ ਵਿੱਚ ਪ੍ਰਦੂਸ਼ਣ ਦੀ ਸਥਿਤੀ ਖਾਸ ਕਰਕੇ ਸਰਦੀਆਂ ਦੇ ਦੌਰਾਨ ਵਧੇਰੇ ਭਿਆਨਕ ਹੋ ਜਾਂਦੀ ਹੈ। ਗੁਆਂਢੀ ਸੂਬਿਆਂ ਦੇ ਕਿਸਾਨਾਂ ਵੱਲੋਂ ਪਰਾਲੀ ਸਾੜਨ ਨਾਲ ਦਿੱਲੀ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਸਾਲ 2019 ਵਿੱਚ ਦੀਵਾਲੀ ਦੇ ਦੌਰਾਨ ਅਤੇ ਬਾਅਦ ਵਿੱਚ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਚਿੰਤਾਜਨਕ ਹੋ ਗਿਆ ਸੀ। [caption id="attachment_533495" align="aligncenter" width="273"] ਦੀਵਾਲੀ ਮੌਕੇ ਦਿੱਲੀ 'ਚ ਇਸ ਸਾਲ ਵੀ ਪਟਾਕਿਆਂ 'ਤੇ ਪਾਬੰਦੀ , ਮੁੱਖ ਮੰਤਰੀ ਕੇਜਰੀਵਾਲ ਨੇ ਕੀਤਾ ਐਲਾਨ[/caption] ਇਸ ਦੇ ਨਾਲ ਹੀ 2018 ਵਿੱਚ ਏਅਰ ਕੁਆਲਿਟੀ ਇੰਡੈਕਸ (AQI)ਨੇ 600 ਦਾ ਅੰਕੜਾ ਪਾਰ ਕਰ ਲਿਆ, ਜੋ ਕਿ ਸੁਰੱਖਿਅਤ ਮਾਪਦੰਡਾਂ ਤੋਂ 12 ਗੁਣਾ ਜ਼ਿਆਦਾ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਮੰਗਲਵਾਰ ਨੂੰ ਹੀ ਕਿਹਾ ਸੀ ਕਿ ਰਾਜ ਸਰਕਾਰ ਨੇ ਵੱਖ -ਵੱਖ ਸਬੰਧਤ ਵਿਭਾਗਾਂ ਨੂੰ 21 ਸਤੰਬਰ ਤੱਕ ਆਪਣੀ ਕਾਰਜ ਯੋਜਨਾ ਤਿਆਰ ਕਰਨ ਲਈ ਕਿਹਾ ਹੈ ਅਤੇ ਉਨ੍ਹਾਂ ਦੇ ਆਧਾਰ 'ਤੇ ਰਾਸ਼ਟਰੀ ਰਾਜਧਾਨੀ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਸਰਦੀਆਂ ਦੀ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ। -PTCNews


Top News view more...

Latest News view more...

PTC NETWORK