ਅਜਨਾਲਾ 'ਚ ਭਿਆਨਕ ਸੜਕ ਹਾਦਸੇ 'ਚ ਉਜੜਿਆ ਪਰਿਵਾਰ, 3 ਨੌਜਵਾਨਾਂ ਦੀ ਹੋਈ ਮੌਤ
ਅਜਨਾਲਾ 'ਚ ਭਿਆਨਕ ਸੜਕ ਹਾਦਸੇ 'ਚ ਉਜੜਿਆ ਪਰਿਵਾਰ, 3 ਨੌਜਵਾਨਾਂ ਦੀ ਹੋਈ ਮੌਤ
ਅਜਨਾਲਾ 'ਚ ਭਿਆਨਕ ਸੜਕ ਹਾਦਸੇ 'ਚ ਉਜੜਿਆ ਪਰਿਵਾਰ, 3 ਨੌਜਵਾਨਾਂ ਦੀ ਹੋਈ ਮੌਤ
ਅਜਨਾਲਾ 'ਚ ਇੱਕ ਪਰਿਵਾਰ 'ਚ ਉਸ ਸਮੇਂ ਗਮਗੀਨ ਮਾਹੌਲ ਪਸਰ ਗਿਆ ਜਦੋਂ ਇੱਕ ਭਿਆਨਕ ਸੜਕ ਹਾਦਸੇ 'ਚ ਇੱਕ ਹੀ ਪਰਿਵਾਰ ਦੇ 3 ਨੌਜਵਾਨਾਂ ਨੂੰ ਆਪਣੀ ਜਾਨ ਗਵਾਉਣੀ ਪਈ।
ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ, ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਵਾਪਸ ਜਾਂਦੇ ਨੌਜਵਾਨਾਂ ਦਾ ਮੋਟਰਸਾਈਕਲ ਸੜਕ 'ਤੇ ਜਾ ਰਿਹਾ ਸੀ ਜਦੋਂ ਉਹ ਇੱਕ ਐਕਟਿਵਾ ਨਾਲ ਟਕਰਾ ਗਏ ਅਤੇ ਸਿਰ 'ਤੇ ਡੂੰਘੀਆਂ ਸੱਟਾਂ ਲੱਗਣ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮੋਟਰਸਾਈਕਲ ਮੰਦਬੁੱਧੀ ਵਿਅਕਤੀ ਨਾਲ ਵੀ ਟਕਰਾਇਆ,
ਜਿਸ ਨਾਲ ਉਹ ਵੀ ਗੰਭੀਰ ਰੂਪ 'ਚ ਜ਼ਖਮੀਂ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਅਜਨਾਲਾ ਪੁਲਸ ਨੇ ਮੌਕੇ 'ਤੇ ਪੁੱਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਮ੍ਰਿਤਕ ਨੌਜਵਾਨ ਆਪਸ 'ਚ ਤਾਏ ਚਾਚੇ ਦੇ ਪੁੱਤ ਸਨ, ਜਿੰਨ੍ਹਾਂ ਦੀ ਪਹਿਚਾਣ ਮੰਗਾ, ਸ਼ੇਰਾ ਤੇ ਆਕਾਸ਼ ਵਜੋਂ ਹੋਈ ਹੈ।
—PTC News