ਭਾਰਤ -ਪਾਕਿਤਸਨ ਸਰਹੱਦ 'ਤੇ ਦਿਖਿਆ ਡਰੋਨ , ਬੀ.ਐੱਸ.ਐਫ. ਦੇ ਜਵਾਨਾਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਜਾਰੀ
ਅਜਨਾਲਾ : ਭਾਰਤ -ਪਾਕਿਸਤਾਨ ਸਰਹੱਦ 'ਤੇ ਥਾਣਾ ਅਜਨਾਲਾ ਅਧੀਨ ਆਉਂਦੀ ਬੀ.ਓ.ਪੀ. ਪੁਰਾਣੀ ਸੁੰਦਰਗੜ੍ਹ ਦੀ 32 ਬਟਾਲੀਅਨ 'ਤੇ ਬੀਤੀ ਦੇਰ ਰਾਤ ਕਰੀਬ 11 ਵਜੇ ਬੀ.ਐੱਸ.ਐਫ. ਦੇ ਜਵਾਨਾਂ ਨੂੰ ਇੱਕ ਡਰੋਨ ਦਿਖਾਈ ਦਿੱਤਾ ਹੈ। ਜਿਸ ਨੂੰ ਦਿਖਾਈ ਦੇਣ 'ਤੇ ਤੁਰੰਤਬੀ.ਐੱਸ.ਐਫ. ਦੇ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ।
[caption id="attachment_505569" align="aligncenter" width="266"]
ਭਾਰਤ -ਪਾਕਿਤਸਨ ਸਰਹੱਦ 'ਤੇ ਦਿਖਿਆ ਡਰੋਨ , ਬੀ.ਐੱਸ.ਐਫ. ਦੇ ਜਵਾਨਾਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਜਾਰੀ[/caption]
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਪਾਕਿਸਤਾਨ ਸਰਹੱਦ 'ਤੇ ਤੈਨਾਤ ਬੀ.ਐੱਸ.ਐਫ. 32 ਬਟਾਲੀਅਨ ਦੇ ਜਵਾਨਾਂ ਵੱਲੋਂ ਜਦੋਂ ਸਰਹੱਦ 'ਤੇ ਪਾਕਿਸਤਾਨ ਵਾਲੇ ਪਾਸਿਉਂ ਡਰੋਨ ਦੀ ਹਲਚਲ ਦਿਖਾਈ ਦਿੱਤੀ ਤਾਂ ਹਰਕਤ ਵਿਚ ਆਉਂਦਿਆਂ ਤੁਰੰਤ ਜਵਾਨਾ ਵਲੋ ਫਾਇਰਿੰਗ ਕੀਤੀ ਗਈ।
[caption id="attachment_505571" align="aligncenter" width="300"]
ਭਾਰਤ -ਪਾਕਿਤਸਨ ਸਰਹੱਦ 'ਤੇ ਦਿਖਿਆ ਡਰੋਨ , ਬੀ.ਐੱਸ.ਐਫ. ਦੇ ਜਵਾਨਾਂ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਜਾਰੀ[/caption]
ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵਾਲੀ ਸਾਈਡ ਨੂੰ ਵਾਪਸ ਚਲਾ ਗਿਆ I ਇਸ ਤੋਂ ਬਾਅਦ ਬੀ.ਐੱਸ.ਐਫ. ਵੱਲੋਂ ਸਬੰਧਿਤ ਏਰੀਏ ਵਿਚ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਹੁਣ ਤਕ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ I
-PTCNews