ਮੁੱਖ ਖਬਰਾਂ

ਭਾਰਤੀ ਸਿੰਘ ਦੇ ਘਰ ਸਾਹਮਣੇ ਅਕਾਲੀ ਦਲ ਦੇ ਆਗੂ ਭੜਕੇ

By Ravinder Singh -- May 16, 2022 3:23 pm

ਅੰਮ੍ਰਿਤਸਰ : ਹਾਸਰਸ ਕਲਾਕਾਰ ਭਾਰਤੀ ਸਿੰਘ ਵੱਲੋਂ ਦਾੜ੍ਹੀ ਤੇ ਮੁੱਛਾਂ ਉਤੇ ਕੀਤੀ ਗਈ ਟਿੱਪਣੀ ਕਾਰਨ ਸਿੱਖ ਭਾਈਚਾਰਾ ਕਾਫੀ ਨਾਰਾਜ਼ ਹੈ। ਭੜਕੇ ਅਕਾਲੀ ਦਲ ਦੇ ਆਗੂਆਂ ਤੇ ਹਿਊਮਨ ਰਾਈਟਸ ਸੰਸਥਾ ਵੱਲੋਂ ਭਾਰਤੀ ਸਿੰਘ ਦੀ ਅੰਮ੍ਰਿਤਸਰ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਅਕਾਲੀ ਆਗੂਆ ਨੇ ਕਿਹਾ ਭਾਰਤੀ ਚਾਹੇ ਐਕਟਿੰਗ ਜਿੰਨੀ ਮਰਜ਼ੀ ਕਰੇ ਪਰ ਸਿੱਖਾਂ ਉਤੇ ਟਿਪਣੀ ਕਰਨੀ ਜਾਇਜ਼ ਨਹੀਂ ਹੈ ਅਤੇ ਇਸ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਭਾਰਤੀ ਸਿੰਘ ਦੇ ਘਰ ਸਾਹਮਣੇ ਅਕਾਲੀ ਦਲ ਦੇ ਆਗੂ ਭੜਕੇ
ਆਗੂਆਂ ਵੱਲੋਂ ਅਨੇਕਾਂ ਕੁਰਬਾਨੀਆਂ ਨਾਲ ਮਿਲੀ ਸਿੱਖੀ ਉਤੇ ਟਿਪਣੀ ਕਰਨਾ ਮੰਦਭਾਗਾ ਕਰਾਰ ਦਿੱਤਾ ਗਿਆ। ਉਨ੍ਹਾਂ ਨੇ ਹਾਸਰਸ ਕਲਾਕਾਰ ਭਾਰਤੀ ਸਿੰਘ ਨੂੰ ਇਸ ਸ਼ਰਮਨਾਕ ਹਰਕਤ ਕਾਰਨ ਮੁਆਫੀ ਮੰਗਣ ਦੀ ਚਿਤਾਵਨੀ ਦਿੱਤੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਿਲਬਾਗ ਸਿੰਘ ਵਡਾਲੀ ਅਤੇ ਹਿਊਮਨ ਰਾਈਟਸ ਸੰਸਥਾ ਵੱਲੋਂ ਮੈਡਮ ਜਸਵਿੰਦਰ ਕੌਰ ਨੇ ਦੱਸਿਆ ਕਿ ਲੋਕਾਂ ਨੂੰ ਹਸਾਉਣਾ ਇਕ ਚੰਗੀ ਗੱਲ ਹੈ ਪਰ ਕਿਸੇ ਦੇ ਧਰਮ ਉਤੇ ਟਿਪਣੀ ਕਰਨਾ ਮੰਦਭਾਗਾ ਹੈ।

ਭਾਰਤੀ ਸਿੰਘ ਦੇ ਘਰ ਸਾਹਮਣੇ ਅਕਾਲੀ ਦਲ ਦੇ ਆਗੂ ਭੜਕੇਜੇ ਭਾਰਤੀ ਨੂੰ ਲੋਕਾਂ ਦਾ ਪਿਆਰ ਸਤਿਕਾਰ ਮਿਲ ਰਿਹਾ ਹੈ ਤਾਂ ਉਨ੍ਹਾਂ ਨੂੰ ਵੀ ਹਰ ਵਰਗ ਦਾ ਮਾਣ-ਸਨਮਾਨ ਕਰਦਿਆਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਨਹੀਂ ਕਰਨਾ ਚਾਹੀਦਾ। ਇਸ ਕਾਰਨ ਅਸੀਂ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦੇ ਹਾਂ। ਜ਼ਿਕਰਯੋਗ ਹੈ ਕਿ ਭਾਰਤੀ ਸਿੰਘ ਨੇ ਟੀਵੀ ਸ਼ੋਅ ਦੌਰਾਨ ਕਿਹਾ ਕਿ ਦਾੜ੍ਹੀ ਤੇ ਮੁੱਛਾਂ ਕਿਉਂ ਨਹੀਂ ਰੱਖਣੀਆਂ ਚਾਹੀਦੀਆਂ। ਦੁੱਧ ਪੀਣ ਤੋਂ ਬਾਅਦ ਦਾੜ੍ਹੀ ਨੂੰ ਮੂੰਹ ਵਿੱਚ ਪਾਓ ਤਾਂ ਸੇਵੀਆਂ ਦਾ ਸੁਆਦ ਆਉਂਦਾ ਹੈ। ਫਿਰ ਵੀ ਉਹ ਨਹੀਂ ਰੁਕੀ। ਉਸ ਨੇ ਦੱਸਿਆ ਕਿ ਉਸ ਦੀਆਂ ਕਈ ਸਹੇਲੀਆਂ ਦੇ ਵਿਆਹ ਹੋ ਚੁੱਕੇ ਹਨ ਤੇ ਉਹ ਹੁਣ ਦਾੜ੍ਹੀ ਅਤੇ ਮੁੱਛਾਂ ਤੋਂ ਜੂਆਂ ਕੱਢਣ ਵਿੱਚ ਰੁੱਝੀਆਂ ਰਹਿੰਦੀਆਂ ਹਨ।

ਭਾਰਤੀ ਸਿੰਘ ਦੇ ਘਰ ਸਾਹਮਣੇ ਅਕਾਲੀ ਦਲ ਦੇ ਆਗੂ ਭੜਕੇਇਸ ਸ਼ਬਦਾਵਲੀ ਉਤੇ ਉਹ ਟ੍ਰੋਲ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਭਾਰਤੀ ਖ਼ੁਦ ਅੰਮ੍ਰਿਤਸਰ, ਪੰਜਾਬ ਵਿੱਚ ਜੰਮੀ-ਪਲ਼ੀ ਹੈ ਅਤੇ ਉਹ ਅਜਿਹਾ ਕਹਿ ਰਹੀ ਹੈ। ਉਨ੍ਹਾਂ ਦੇ ਇਸ ਮਜ਼ਾਕ ਤੋਂ ਬਾਅਦ ਸਿੱਖਾਂ ਭਾਈਚਾਰੇ ਵੱਲੋਂ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਯੂਜ਼ਰਸ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕਰ ਕੇ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਇਹ ਉਹੀ ਦਾੜ੍ਹੀ ਹੈ ਬੀਬਾ ਜਿਸ ਨੂੰ ਦੇਖ ਕੇ ਤੁਹਾਡੀਆਂ ਧੀਆਂ ਭੈਣਾਂ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ਜੇ ਕੋਈ ਬਾਹਰੋਂ ਬੋਲੇ ​​ਤਾਂ ਸਮਝ ਆਉਂਦੀ ਹੈ ਪਰ ਜੇ ਕੋਈ ਪੰਜਾਬ ਖਾਸ ਕਰ ਕੇ ਅੰਮ੍ਰਿਤਸਰ ਵਰਗੇ ਸਥਾਨ ਨਾਲ ਸਬੰਧਤ ਅਜਿਹੀ ਗੱਲ ਕਹੇ ਤਾਂ ਸਾਫ਼ ਹੈ ਕਿ ਪੈਸੇ ਨੇ ਦਿਮਾਗ ਖ਼ਰਾਬ ਕਰ ਦਿੱਤਾ ਹੈ।


ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਚੰਡੀਗੜ੍ਹ 'ਚ ਲਗਾਇਆ ਜਨਤਾ ਦਰਬਾਰ, ਲੋਕਾਂ ਵੱਲੋਂ ਜ਼ੋਰਦਾਰ ਹੰਗਾਮਾ

  • Share