ਐਮ ਐਸ ਪੀ ਵਿਚ ਨਿਗੂਣਾ ਵਾਧਾ ਪੁੱਠੇ ਪਾਸੇ ਚੁੱਕਿਆ ਕਦਮ : ਸੁਖਬੀਰ ਸਿੰਘ ਬਾਦਲ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਕੀਤੇ ਗਏ ਨਿਗੂਣੇ ਵਾਧੇ ਨੂੰ ਪੁੱਠੇ ਪਾਸੇ ਚੁੱਕਿਆ ਕਦਮ ਕਰਾਰ ਦਿੱਤਾ। ਜਿਸ ਨਾਲ ਐਨ ਡੀ ਏ ਦੇ ਵਾਅਦੇ ਅਨੁਸਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਹੋਣ ਦੀ ਥਾਂ ਖੇਤੀਬਾੜੀ ਪਿੱਛੇ ਵੱਲ ਧੱਕੀ ਜਾਵੇਗੀ।
Read More : ਕੀ ਜਾਨਵਰਾਂ ਤੋਂ ਮਨੁੱਖਾਂ ‘ਚ ਫੈਲ ਰਿਹਾ ਕੋਰੋਨਾ ?ਵਾਇਰਸ ਨਾਲ ਹੋਈ ਜਾਨਵਰ ਦੀ ਮੌਤ...
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 2021-22 ਦੀ ਸਾਊਣੀ ਲਈ ਝੋਨੇ ਦੇ ਭਾਅ ਵਿਚ 72 ਰੁਪਏ ਦੇ ਨਿਗੂਣੇ ਵਾਧੇ ਨਾਲ ਡੀਜ਼ਲ ਤੇ ਖਾਦਾਂ ਵਰਗੀਆਂ ਖੇਤੀਬਾੜੀ ਲਈ ਲੋੜੀਂਦੀਆਂ ਵਸਤਾਂ ਦ ਕੀਮਤ ਵੀ ਪੂਰੀ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਸਰਕਾਰ ਨੂੰ ਐਮ ਐਸ ਪੀ ਤੈਅ ਕਰਨ ਵੇਲੇ ਉਤਪਾਦਨ ਦੀ ਅਸਲ ਲਾਗਤ ਦਾ ਖਿਆਲ ਰੱਖਣਾ ਚਾਹੀਦਾ ਸੀ। ਉਹਨਾਂ ਕਿਹਾ ਅਸਲ ਲਾਗਤ ’ਤੇ ਡੇਢ ਗੁਣਾ ਆਮਦਨ ਵਾਲਾ ਫਾਰਮੂਲਾ ਅਪਣਾਇਆ ਜਾਣਾ ਚਾਹੀਦਾ ਹੈ ਜਿਸ ਵਿਚ ਜ਼ਮੀਨ ਦਾ ਠੇਕਾ ਤੇ ਕਿਸਾਨਾਂ ਵੱਲੋਂ ਜ਼ਮੀਨ ਤੇ ਮਸੀਨਰੀ ਲਈ ਪਿਆ ਵਿਆਜ਼ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
Sukhbir Singh Badal said the ₹72 per quintal hike will take agriculturalists further away from the Centre’s promise of doubling farm income by 2022. (HT File Photo)" />
Read More :ਕੋਰੋਨਾ ਕਾਲ ‘ਚ ਕੇਂਦਰ ਸਰਕਾਰ ਵੱਲੋਂ ਕਰਮਚਾਰੀਆਂ ਲਈ ਵੱਡੀ ਰਾਹਤ
ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਸਮਾਨ ਮੌਕਾ ਦੇਣ ਲਈਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਝੋਨੇ ਲਈ ਨਵੀਂ ਐਮ ਐਸ ਪੀ ਕਿਸਾਨਾਂ ਲਈ ਭੱਦਾ ਮਜ਼ਾਕ ਹੈ ਤੇ ਕਿਸਾਨ ਤਾਂ ਪਹਿਲਾਂ ਹੀ ਤਿੰਨ ਖੇਤੀ ਕਾਨੂੰਨ ਕਾਰਨ ਸੰਕਟ ਵਿਚ ਚਲ ਰਹੇ ਹਨ ਤੇ ਇਹਨਾਂ ਕਾਨੂੰਨਾਂ ਕਾਰਨ ਐਮ ਐਸ ਪੀ ਖਤਮ ਹੋਣ ਅਤੇ ਜਿਣਸਾਂ ਦੀ ਯਕੀਨੀ ਸਰਕਾਰੀ ਖਰੀਦ ਵੀ ਬੰਦ ਹੋਣ ਦਾ ਖ਼ਦਸਾ ਬਣਿਆ ਹੋਇਆ ਹੈ।