ਮੈਂ ਕਦੇ ਗੁਰਮੀਤ ਰਾਮ ਰਹੀਮ ਨੂੰ ਨਹੀਂ ਮਿਲਿਆ :ਅਕਸ਼ੇ ਕੁਮਾਰ ਨੇ ਕੀਤਾ ਟਵੀਟ
ਮੈਂ ਕਦੇ ਗੁਰਮੀਤ ਰਾਮ ਰਹੀਮ ਨੂੰ ਨਹੀਂ ਮਿਲਿਆ :ਅਕਸ਼ੇ ਕੁਮਾਰ ਨੇ ਕੀਤਾ ਟਵੀਟ:ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਗੁਰਮੀਤ ਰਾਮ ਰਹੀਮ ਨਾਲ ਮੀਟਿੰਗ ਮਾਮਲੇ 'ਤੇ ਇੱਕ ਵੱਡਾ ਬਿਆਨ ਦਿੱਤਾ ਹੈ।ਉਨ੍ਹਾਂ ਨੇ ਇਸਨੂੰ ਅਫਵਾਹ’ ਦੱਸਿਆ ਹੈ।ਜਿਸ ਸਬੰਧੀ ਅਕਸ਼ੇ ਕੁਮਾਰ ਨੇ ਟਵੀਟ ਕਰਕੇ ਕਿਹਾ ਹੈ ਕਿ ਮੈਂ ਕਦੇ ਗੁਰਮੀਤ ਰਾਮ ਰਹੀਮ ਨੂੰ ਨਹੀਂ ਮਿਲਿਆ। ਅਕਸ਼ੇ ਕੁਮਾਰ ਨੇ ਆਪਣੇ ਟਵੀਟ ਵਿੱਚ ਕਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਗੁਰਮੀਤ ਰਾਮ ਰਹੀਮ ਮਾਮਲੇ 'ਤੇ ਮੇਰੀ ਸਮੂਲੀਅਤ ਬਾਰੇ ਝੂਠਾ ਅਤੇ ਮਨਘੜਤ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਜੀਵਨ ਵਿੱਚ ਕਦੇ ਵੀ ਗੁਰਮੀਤ ਰਾਮ ਰਹੀਮ ਨਹੀਂ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਗੁਰਮੀਤ ਰਾਮ ਰਹੀਮ ਮੁੰਬਈ ਦੀ ਜੁਹਾ ਸਿਟੀ ਵਿੱਚ ਰਹਿੰਦਾ ਰਿਹਾ ਹੈ ,ਉਥੇ ਮੇਰੀ ਕਦੇ ਵੀ ਗੁਰਮੀਤ ਰਾਮ ਰਹੀਮ ਨਾਲ ਮੁਲਾਕਾਤ ਨਹੀਂ ਹੋਈ।ਉਨ੍ਹਾਂ ਨੇ ਕਿਹਾ ਕਿ ਮੈਂ ਹਮੇਸ਼ਾ ਪੰਜਾਬੀ ਭੈਣਾਂ /ਭਰਾਵਾਂ ਦੀ ਕਦਰ ਕਰਦਾ ਹਾਂ ਅਤੇ ਉਨ੍ਹਾਂ ਨੂੰ ਠੇਸ ਪਹੁੰਚਾਉਣ ਵਾਲਾ ਕੰਮ ਨਹੀਂ ਕਰਦਾ।ਅਕਸ਼ੇ ਨੇ ਕਿਹਾ ਕਿ ਮੈਨੂੰ ਪੰਜਾਬੀ ਹੋਣ 'ਤੇ ਪੂਰਾ ਮਾਣ ਹੈ ,ਮੈਂ ਮਨ ਅੰਦਰ ਸਿੱਖ ਧਰਮ ਲਈ ਪੂਰਾ ਮਾਣ -ਸਨਮਾਨ ਹੈ।ਇਸ ਦੌਰਾਨ ਅਕਸ਼ੇ ਕੁਮਾਰ ਨੇ ਚਣੌਤੀ ਦਿੱਤੀ ਹੈ ਕਿ ਮੇਰੇ ਕਹੇ ਨੂੰ ਕੋਈ ਝੂਠ ਸਾਬਤ ਕਰਕੇ ਦਿਖਾਏ।
-PTCNewspic.twitter.com/9UtNRKWz99 — Akshay Kumar (@akshaykumar) November 12, 2018