ਬ੍ਰਿਟੇਨ 'ਚ ਡੈਲਟਾ ਵੈਰੀਏਂਟ ਕਾਰਨ ਟਲ ਸਕਦੀ ਹੈ 21 ਜੂਨ ਤੋਂ ਬਾਅਦ ਪਾਬੰਦੀ 'ਚ ਢਿੱਲ
ਲੰਡਨ: ਬ੍ਰਿਟੇਨ ਵਿਚ ਡੈਲਟਾ ਵੈਰੀਏਂਟ ਨੇ ਦੇਸ਼ ਦੀਆਂ ਦਿੱਕਤਾਂ ਵਧਾ ਦਿੱਤੀਆਂ ਹਨ। ਲੰਬੇ ਸਮਾਂ ਤੱਕ ਲਾਕਡਾਊਨ ਦੀ ਹਾਲਤ ਤੋਂ ਲੰਘਣ ਤੋਂ ਬਾਅਦ 21 ਜੂਨ ਨੂੰ ਹਰ ਤਰ੍ਹਾਂ ਦੀ ਢਿੱਲ ਦੇਣ ਉੱਤੇ ਸ਼ੱਕ ਦੇ ਬਾਦਲ ਹਨ। ਪਾਕਿਸਤਾਨ ਵਿਚ ਸਿਹਤ ਅਧਿਕਾਰੀਆਂ ਨੇ ਕੋਰੋਨਾ ਦੀ ਨਵੀਂ ਲਹਿਰ ਆਉਣ ਦੇ ਪ੍ਰਤੀ ਆਗਾਹ ਕੀਤਾ ਹੈ। ਬ੍ਰਿਟੇਨ ਵਿਚ ਪਿਛਲੇ 24 ਘੰਟਨਆਂ ਵਿਚ ਕੋਰੋਨਾ ਇਨਫੈਕਸ਼ਨ ਦੇ 5765 ਨਵੇਂ ਮਾਮਲੇ ਮਿਲੇ ਹਨ। ਇੱਥੇ ਡੈਲਟਾ ਵੈਰੀਏਂਟ ਮਿਲਣ ਤੋਂ ਬਾਅਦ ਖ਼ਤਰਾ ਵੱਧ ਗਿਆ ਹੈ।
ਪੜੋ ਹੋਰ ਖਬਰਾਂ: ਜ਼ਮੀਨੀ ਵਿਵਾਦ ਦੌਰਾਨ ਮੁਟਿਆਰ ਨੂੰ ਜ਼ਿੰਦਾ ਕੰਧ ‘ਚ ਚੁਣਵਾਇਆ, ਦਰਿੰਦਗੀ ਦੀ ਹੈਰਾਨ ਕਰਦੀ ਵਾਰਦਾਤ
ਤੀਜੀ ਲਹਿਰ ਦਾ ਖ਼ਤਰਾ
ਇਸ ਵੈਰੀਏਂਟ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲਣ ਦੇ ਕਾਰਨ ਹੁਣ ਸਰਕਾਰ 21 ਜੂਨ ਤੋਂ ਢਿੱਲ ਦਿੱਤੇ ਜਾਣ ਦੀ ਯੋਜਨਾ ਉੱਤੇ ਫਿਰ ਤੋਂ ਵਿਚਾਰ ਕਰ ਰਹੀ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਬੁਲਾਰੇ ਨੇ ਕਿਹਾ ਹੈ ਕਿ ਅਜੇ ਪਾਬੰਦੀਆਂ ਉੱਤੇ ਢਿੱਲ ਉੱਤੇ ਕੋਈ ਫ਼ੈਸਲਾ ਨਹੀਂ ਹੋਇਆ ਹੈ। ਪਾਕਿਸਤਾਨ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ (ਸਿਹਤ) ਨੇ ਕਿਹਾ ਹੈ ਕਿ ਦੇਸ਼ ਵਿਚ ਕੋਰੋਨਾ ਦੀ ਗਾਈਡਲਾਈਨ ਦਾ ਠੀਕ ਤਰ੍ਹਾਂ ਪਾਲਣ ਨਹੀਂ ਕੀਤੇ ਜਾਣ ਕਾਰਨ ਤੀਜੀ ਲਹਿਰ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਪੜੋ ਹੋਰ ਖਬਰਾਂ: ਪਹਿਲਾਂ ਫਾਂਸੀ ਦੇ ਫੰਦੇ ਨਾਲ ਲਈ ਸੈਲਫੀ, ਘਰਵਾਲਿਆਂ ਨੂੰ ਫੋਟੋ ਭੇਜ ਦੇ ਦਿੱਤੀ ਜਾਨ
ਨਵੀਂ ਲਹਿਰ ਨੂੰ ਲੈ ਕੇ ਅਲਰਟ
ਸਬੰਧਤ ਵਿਭਾਗ ਨੇ ਨਵੀਂ ਲਹਿਰ ਦੇ ਪ੍ਰਤੀ ਆਗਾਹ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇੱਥੇ ਸਿਰਫ 40 ਫੀਸਦੀ ਲੋਕ ਹੀ ਗਾਈਡਲਾਈਨ ਦਾ ਪਾਲਣ ਕਰ ਰਹੇ ਹਨ। ਉਦਯੋਗਾਂ ਵਿਚ 38 ਫੀਸਦ ਨਿਯਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਚੀਨ ਦੇ ਗਵਾਂਗਝੋਉ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣ ਦੇ ਬਾਅਦ ਨਵੀਂਆਂ ਪਾਬੰਦੀਆਂ ਲਗਾ ਦਿੱਤੀ ਗਈਆਂ ਹਨ। ਯਾਤਰਾ ਅਤੇ ਆਵਾਜਾਹੀ ਉੱਤੇ ਰੋਕ ਲਗਾ ਦਿੱਤੀ ਗਈ ਹੈ। ਇੱਥੋਂ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣਾਂ ਰੱਦ ਕਰ ਦਿੱਤੀ ਗਈਆਂ ਹਨ।
ਪੜੋ ਹੋਰ ਖਬਰਾਂ: ਅਫਗਾਨਿਸਤਾਨ 'ਚ ਸੜਕ ਕਿਨਾਰੇ ਹੋਇਆ ਬੰਬ ਧਮਾਕਾ, 11 ਹਲਾਕ
ਸ਼੍ਰੀਲੰਕਾ: ਇੱਥੇ ਕੋਰੋਨਾ ਸੰਕਰਮਣ ਦੇ ਕੁੱਲ ਮਾਮਲੇ ਦੋ ਲੱਖ ਤੋਂ ਜ਼ਿਆਦਾ ਹੋ ਗਏ ਹਨ। ਯਾਤਰਾ ਰੋਕ 14 ਜੂਨ ਤੱਕ ਵਧਾ ਦਿੱਤੀ ਗਈ ਹੈ।
ਫਿਲੀਪੀਨਸ: ਕੋਰੋਨਾ ਦੇ ਹਰ ਰੋਜ਼ ਨਵੇਂ ਮਾਮਲੇ ਸੱਤ ਹਜ਼ਾਰ ਤੋਂ ਘੱਟ ਨਹੀਂ ਹੋ ਰਹੇ ਹਨ।
ਕੈਨੇਡਾ: ਇਕ ਦਿਨ ਵਿਚ 1672 ਨਵੇਂ ਮਾਮਲੇ ਮਿਲੇ ਹਨ। ਇੱਥੇ ਪਿਛਲੇ ਹਫ਼ਤੇ ਦੀ ਤੁਲਣਾ ਵਿਚ ਇਨਫੈਕਸ਼ਨ ਵਿਚ 31 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਹੈ।
-PTC News