OMG! 29 ਘੰਟੇ 'ਚ ਤਿਆਰ ਕਰ ਦਿੱਤਾ 10 ਮੰਜ਼ਿਲਾ ਮਕਾਨ

By  Baljit Singh June 19th 2021 06:33 PM

ਨਵੀਂ ਦਿੱਲੀ: ਜਦੋਂ ਇੱਕ ਇਮਾਰਤ ਖੜੀ ਕਰਣ ਦੀ ਗੱਲ ਆਉਂਦੀ ਹੈ, ਤਾਂ ਇੱਕ ਵੱਡੀ ਪਲਾਨਿੰਗ ਦੇ ਨਾਲ ਉਸਦੇ ਤਿਆਰ ਹੋਣ ਦੇ ਸਮੇਂ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਪਰ ਚੀਨ ਦੀ ਇੱਕ ਕੰਪਨੀ ਨੇ 10 ਮੰਜ਼ਿਲਾ ਇਮਾਰਤ ਨੂੰ ਬਣਾਉਣ ਲਈ ਪਲਾਨਿੰਗ ਤਾਂ ਕੀਤੀ ਪਰ ਸਮਾਂ ਇੰਨਾ ਘੱਟ ਲਿਆ, ਜੋ ਸੁਣਨ ਵਿਚ ਅਸੰਭਵ ਲੱਗੇਗਾ। ਇਸ ਇਮਾਰਤ ਨੂੰ ਸਿਰਫ਼ 28 ਘੰਟੇ 45 ਮਿੰਟ ਵਿਚ ਤਿਆਰ ਕਰ ਦਿੱਤਾ ਗਿਆ।

ਪੜੋ ਹੋਰ ਖਬਰਾਂ: ਧੀ ਦੇ ਵਿਆਹ ਲਈ ਬੈਂਕ ‘ਚ ਜਮ੍ਹਾਂ ਕਰਵਾਏ ਸਨ ਪੈਸੇ, ਅਚਾਨਕ ਹੋਇਆ ਖਾਤਾ ਖਾਲੀ

ਚੀਨ ਦੇ ਚਾਂਗਸ਼ਾ ਵਿਚ ਬ੍ਰਾਡ ਗਰੁੱਪ ਦੁਆਰਾ ਇਸ 10 ਮੰਜ਼ਿਲਾ ਇਮਾਰਤ ਨੂੰ ਤਿਆਰ ਕੀਤਾ ਗਿਆ। ਬ੍ਰਾਡ ਗਰੁੱਪ ਇੱਕ ਚੀਨੀ ਕੰਪਨੀ ਹੈ, ਜਿਸ ਨੇ ਵੱਖ-ਵੱਖ ਕਾਰਜ ਖੇਤਰਾਂ ਵਿਚ ਪੈਰ ਫੈਲਾਅ ਰੱਖੇ ਹਨ। ਹਾਲ ਹੀ ਵਿਚ ਇਸ ਗਰੁੱਪ ਵਲੋਂ 28 ਘੰਟੇ 45 ਮਿੰਟ ਵਿਚ 10 ਮੰਜ਼ਿਲਾ ਰਿਹਾਇਸ਼ੀ ਭਵਨ ਦਾ ਉਸਾਰੀ ਕੀਤੀ ਗਈ ਹੈ।

ਇੰਨੇ ਘੱਟ ਸਮੇਂ ਵਿਚ ਹੋਈ ਇਸ ਉਸਾਰੀ ਕਾਰਜ ਨੇ ਇੰਟਰਨੈੱਟ ਉੱਤੇ ਹਲਚਲ ਮਚਾ ਰੱਖੀ ਹੈ। ਹਾਲਾਂਕਿ ਇਹ ਸੁਣਨ ਵਿਚ ਥੋੜ੍ਹਾ ਅਸੰਭਵ ਜਿਹਾ ਜ਼ਰੂਰ ਲੱਗ ਰਿਹਾ ਹੈ, ਪਰ ਜਦੋਂ ਇਮਾਰਤ ਦੀ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਤਾਂ ਵੇਖਣ ਵਾਲੇ ਵੀ ਹੈਰਾਨ ਰਹਿ ਗਏ। ਮਨ ਵਿਚ ਇੱਕ ਹੀ ਸਵਾਲ ਹੈ ਕਿ ਉਸਾਰੀ ਦੀ ਇਸ ਅਨੌਖੀ ਰਫ਼ਤਾਰ ਦਾ ਰਹੱਸ ਅਖੀਰ ਕੀ ਹੈ?

ਪੜੋ ਹੋਰ ਖਬਰਾਂ: ਦਲਿਤ ਭਾਈਚਾਰੇ ਖਿਲਾਫ ਗਲਤ ਸ਼ਬਦਾਵਲੀ ਉੱਤੇ ਨਾਭਾ ‘ਚ ਰਵਨੀਤ ਬਿੱਟੂ ਦਾ ਫੂਕਿਆ ਪੁਤਲਾ

ਦਰਅਸਲ ਇੰਨੇ ਘੱਟ ਸਮੇਂ ਵਿਚ ਇਸ ਰਿਹਾਇਸ਼ੀ ਇਮਾਰਤ ਨੂੰ ਖੜਾ ਕਰਨ ਵਿਚ ਪਹਿਲਾਂ ਤੋਂ ਬਣਾਈ ਇਮਾਰਤੀ ਪ੍ਰਣਾਲੀ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਦੇ ਅਨੁਸਾਰ ਇਮਾਰਤ ਦੀ ਉਸਾਰੀ ਛੋਟੀਆਂ ਮਾਡਿਊਲਰ ਇਕਾਈਆਂ ਨੂੰ ਇਕੱਠਾ ਕਰ ਕੇ ਕੀਤੀ ਗਈ, ਜੋ ਕਾਰਖਾਨੇ ਵਿਚ ਪਹਿਲਾਂ ਤੋਂ ਬਣਾਏ ਗਏ ਸਨ।

ਪੜੋ ਹੋਰ ਖਬਰਾਂ: ਇਨਸਾਨੀਅਤ ਸ਼ਰਮਸਾਰ! ਅੰਮ੍ਰਿਤਸਰ ‘ਚ ਔਰਤ ਨਾਲ ਸ਼ਰੇਆਮ ਕੀਤੀ ਗਈ ਕੁੱਟਮਾਰ

ਪਹਿਲਾਂ ਤੋਂ ਤਿਆਰ ਕੀਤੀਆਂ ਗਈਆਂ ਇਕਾਈਆਂ ਦੇ ਕੰਟੇਨਰ ਨੂੰ ਉਸਾਰੀ ਵਾਲੀ ਥਾਂ ਉੱਤੇ ਲਿਆਂਦਾ ਗਿਆ। ਇਸ ਕੰਟੇਨਰ ਨੂੰ ਇੱਕ ਦੂਜੇ ਦੇ ਉੱਤੇ ਰੱਖਕੇ ਬੋਲਟ ਦੀ ਮਦਦ ਨਾਲ ਜੋੜਿਆ ਗਿਆ ਅਤੇ ਇਸ ਤਰ੍ਹਾਂ ਪੂਰੀ ਇਮਾਰਤ ਬਣ ਕੇ ਤਿਆਰ ਕੀਤੀ ਗਈ। ਬਾਅਦ ਵਿਚ ਬਿਜਲੀ ਅਤੇ ਪਾਣੀ ਦਾ ਕਨੈਕਸ਼ਨ ਕੀਤਾ ਗਿਆ।

-PTC News

Related Post