17 ਸਾਲਾ ਕੁੜੀ ਨੇ 36 ਸਾਲਾ ਵਿਅਕਤੀ ਨਾਲ ਕਰਵਾਇਆ ਨਿਕਾਹ , ਪਰਿਵਾਰਕ ਮੈਂਬਰ ਨੇ ਜਤਾਇਆ ਇਤਰਾਜ਼

By  Shanker Badra February 10th 2021 04:19 PM

ਚੰਡੀਗੜ੍ਹ : ਪੰਜਾਬ ਵਿਚ 17 ਸਾਲ ਦੀ ਇਕ ਮੁਸਲਮਾਨ ਕੁੜੀ ਨੇ 36 ਸਾਲ ਦੇ ਵਿਅਕਤੀ ਨਾਲ ਮੁਸਲਮਾਨ ਰਸਮਾਂ ਨਾਲ ਵਿਆਹ ਕਰਾ ਲਿਆ ਹੈ। ਦੋਵਾਂ ਦੇ ਪਰਿਵਾਰਕ ਮੈਂਬਰ ਇਸ ਵਿਆਹ ਤੋਂ ਨਾਰਾਜ਼ ਹਨ ਅਤੇ ਇਸ ਵਿਆਹ 'ਤੇ ਇਤਰਾਜ਼ ਜਤਾਇਆ ਹੈ। ਇਸ ਦੇ ਬਾਅਦ ਨਵਾਂ ਵਿਆਹਿਆ ਜੋੜਾ ਸੁਰੱਖਿਆ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚਿਆ ਹੈ।

17-year-old girl got married to a 36-year-old man In Punjab 17 ਸਾਲਾ ਕੁੜੀ ਨੇ 36 ਸਾਲਾ ਵਿਅਕਤੀ ਨਾਲ ਕਰਵਾਇਆ ਨਿਕਾਹ , ਪਰਿਵਾਰਕ ਮੈਂਬਰ ਨੇ ਜਤਾਇਆ ਇਤਰਾਜ਼

ਪੜ੍ਹੋ ਹੋਰ ਖ਼ਬਰਾਂ : ਦਿੱਲੀ ਹਿੰਸਾ ਦਾ ਇਕ ਹੋਰ ਮੁਲਜ਼ਮ ਇਕਬਾਲ ਸਿੰਘ ਹੁਸ਼ਿਆਰਪੁਰ ਤੋਂ ਗ੍ਰਿਫ਼ਤਾਰ

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮੁਸਲਿਮ ਵਿਆਹ ਸਾਹਿਤ ਤੇ ਵੱਖ-ਵੱਖ ਅਦਾਲਤਾਂ ਦੇ ਫ਼ੈਸਲਿਆਂ ਨੂੰ ਆਧਾਰ ਬਣਾ ਕੇ ਸਾਫ ਕਰ ਦਿੱਤਾ ਹੈ ਕਿ ਇਕ ਮੁਸਲਿਮ ਲੜਕੀ ਜੋ 18 ਸਾਲ ਤੋਂ ਘੱਟ ਉਮਰ ਦੀ ਹੈ , ਉਹ ਮੁਸਲਿਮ ਪਰਸਨਲ ਲਾਅ ਤਹਿਤ ਆਪਣੀ ਮਰਜ਼ੀ ਨਾਲ ਵਿਆਹ ਕਰਵਾਉਣ ਲਈ ਆਜ਼ਾਦ ਹੈ। ਹਾਈਕੋਰਟ ਦੀ ਜਸਟਿਸ ਨੇ ਇਹ ਫ਼ੈਸਲਾ ਮੋਹਾਲੀ ਦੇ ਇਕ ਮੁਸਲਿਮ ਪ੍ਰੇਮੀ ਜੋੜੇ ਦੀ ਸੁਰੱਖਿਆ ਦੀ ਮੰਗ ਦੇ ਮਾਮਲੇ 'ਤੇ ਸੁਣਵਾਈ ਕਰਦੇ ਹੋਏ ਸੁਣਾਇਆ।

17-year-old girl got married to a 36-year-old man In Punjab 17 ਸਾਲਾ ਕੁੜੀ ਨੇ 36 ਸਾਲਾ ਵਿਅਕਤੀ ਨਾਲ ਕਰਵਾਇਆ ਨਿਕਾਹ , ਪਰਿਵਾਰਕ ਮੈਂਬਰ ਨੇ ਜਤਾਇਆ ਇਤਰਾਜ਼

ਜਾਣਕਾਰੀ ਅਨੁਸਾਰ ਲੜਕਾ 36 ਸਾਲ ਦਾ ਹੈ ਅਤੇ ਲੜਕੀ 17 ਸਾਲ ਦੀ ਹੈ। ਦੋਵਾਂ ਨੇ 21 ਜਨਵਰੀ 2021 ਨੂੰ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਵਾਇਆ ਹੈ। ਉਨ੍ਹਾਂ ਦੋਵਾਂ ਦੇ ਪਰਿਵਾਰਕ ਮੈਂਬਰ ਇਸ ਵਿਆਹ ਤੋਂ ਖੁਸ਼ ਨਹੀਂ ਹਨ। ਇਸ ਲਈ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਨੇ ਮੋਹਾਲੀ ਦੇ ਐੱਸਐੱਸਪੀ ਨੂੰ ਇਕ ਮੰਗ-ਪੱਤਰ ਦੇ ਕੇ ਸੁਰੱਖਿਆ ਦੇਣ ਦੀ ਮੰਗ ਕੀਤੀ ਸੀ ਪਰ ਐੱਸਐੱਸਪੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਉਨ੍ਹਾਂ ਨੂੰ ਹਾਈ ਕੋਰਟ ਦਾ ਦਰਵਾਜਾ ਖੜਕਾਉਣਾ ਪਿਆ।

17-year-old girl got married to a 36-year-old man In Punjab 17 ਸਾਲਾ ਕੁੜੀ ਨੇ 36 ਸਾਲਾ ਵਿਅਕਤੀ ਨਾਲ ਕਰਵਾਇਆ ਨਿਕਾਹ , ਪਰਿਵਾਰਕ ਮੈਂਬਰ ਨੇ ਜਤਾਇਆ ਇਤਰਾਜ਼

ਪੜ੍ਹੋ ਹੋਰ ਖ਼ਬਰਾਂ : ਭਾਰਤ 'ਚ ਹਿੰਸਾ ਤੇ ਦੰਗੇ ਭੜਕਾਉਣ ਦੇ ਡਰ ਤੋਂ Twitter ਨੇ 500 ਤੋਂ ਜ਼ਿਆਦਾ ਅਕਾਊਂਟਸ ਨੂੰ ਕੀਤਾ ਬਲਾਕ 

ਪਟੀਸ਼ਨਕਰਤਾ ਨੇ ਤਰਕ ਦਿੱਤਾ ਸੀ ਕਿ ਮੁਸਲਿਮ ਕਾਨੂੰਨ 'ਚ ਜਵਾਨ ਹੋਣਾ ਹੀ ਵਿਆਹ ਦਾ ਆਧਾਰ ਹੈ ਤੇ ਉਨ੍ਹਾਂ ਦੇ ਧਰਮ ਅਨੁਸਾਰ 15 ਸਾਲ ਦੀ ਲੜਕੀ ਜਾਂ ਲੜਕਾ ਜਵਾਨ ਤੇ ਵਿਆਹ ਯੋਗ ਮੰਨਿਆ ਜਾਂਦਾ ਹੈ। ਹਾਈਕੋਰਟ ਨੇ ਕਿਹਾ ਕਿ ਇਕ ਮੁਸਲਿਮ ਲੜਕਾ ਜਾਂ ਲੜਕੀ ਜੋ ਜਵਾਨ ਹੋ ਗਏ ਹਨ, ਉਹ ਆਪਣੀ ਪਸੰਦ ਅਨੁਸਾਰ ਵਿਆਹ ਕਰਵਾਉਣ ਲਈ ਆਜ਼ਾਦ ਹਨ। ਇਸ 'ਚ ਮਾਪਿਆਂ ਨੂੰ ਦਖ਼ਲ ਦੇਣ ਦਾ ਕੋਈ ਹੱਕ ਨਹੀਂ।

17-year-old girl got married to a 36-year-old man In Punjab 17 ਸਾਲਾ ਕੁੜੀ ਨੇ 36 ਸਾਲਾ ਵਿਅਕਤੀ ਨਾਲ ਕਰਵਾਇਆ ਨਿਕਾਹ , ਪਰਿਵਾਰਕ ਮੈਂਬਰ ਨੇ ਜਤਾਇਆ ਇਤਰਾਜ਼

ਕੋਰਟ ਨੇ ਕਿਹਾ ਕਿ ਪਟੀਸ਼ਨਕਰਤਾ ਵਿਆਹ ਲਾਇਕ ਉਮਰ ਦੇ ਹਨ, ਜਿਵੇਂ ਕ‌ਿ ਮੁਸਲਮਾਨ ਪਰਸਨਲ ਲਾਅ ਦੁਆਰਾ ਤੈਅ ਕੀਤਾ ਗਿਆ ਹੈ। ਅਜਿਹੇ ਵਿਚ ਉਨ੍ਹਾਂ ਨੂੰ ਕਿਸੇ ਦੀ ਸਹਿਮਤੀ ਦੀ ਜ਼ਰੂਰਤ ਨਹੀਂ ਹੈ। ਪਟੀਸ਼ਨਕਰਤਾ ਨੇ ਆਪਣੇ ਪਰਿਵਾਰ ਦੇ ਮੈਬਰਾਂ ਦੀ ਇੱਛਾ ਦੇ ਵਿਰੁੱਧ ਵਿਆਹ ਕੀਤਾ ਹੈ ਪਰ ਸੰਵਿਧਾਨ ਨੇ ਉਨ੍ਹਾਂ ਨੂੰ ਮੌਲਕ ਅਧਿਕਾਰ ਵੀ ਦਿੱਤਾ ਹੈ। ਜਿਸ ਤੋਂ ਉਨ੍ਹਾਂ ਨੂੰ ਵਾਂਝੇ ਨਹੀਂ ਕੀਤਾ ਜਾ ਸਕਦਾ।

-PTCNews

Related Post