'ਕੋਰੋਨਾ ਦਾ ਟੀਕਾ ਲਵਾਓ ਤੇ ਫ੍ਰੀ ਲੈ ਜਾਓ 20 ਕਿੱਲੋ ਚਾਵਲ'

By  Baljit Singh June 9th 2021 08:01 PM

ਈਟਾਨਗਰ: ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਰੋਕਣ ਤੇ ਵੈਕਸੀਨੇਸ਼ਨ ਨੂੰ ਬੜਾਵਾ ਦੇਣ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਹਨ। ਕਿਤੇ ਫ੍ਰੀ ਮੋਬਾਇਲ ਦਿੱਤਾ ਜਾ ਰਿਹੈ ਤੇ ਕਿਤੇ ਲਕੀ ਡ੍ਰਾਅ ਕੱਢੇ ਜਾ ਰਹੇ ਹਨ। ਹੁਣ ਅਰੁਣਾਚਲ ਪ੍ਰਦੇਸ਼ ਵਿਚ ਵੈਕਸੀਨ ਲਵਾਉਣ ਬਦਲੇ 20 ਕਿੱਲੋ ਚਾਵਲ ਦਿੱਤੇ ਜਾ ਰਹੇ ਹਨ।

ਪੜੋ ਹੋਰ ਖਬਰਾਂ: ਹੁਣ ਹਜ਼ਾਰਾਂ ਸਾਲ ਜੀਏਗਾ ਇਨਸਾਨ! ਲੈਬ ‘ਚ ਤਿਆਰ ਕੀਤਾ ਜਾਵੇਗਾ ਅਮਰ ਬਣਾਉਣ ਵਾਲਾ ਇੰਜੈਕਸ਼ਨ

ਇਸ ਯੋਜਨਾ ਦੇ ਐਲਾਨ ਤੋਂ ਬਾਅਦ ਕੁਝ ਹੀ ਦਿਨ ਵਿਚ 80 ਤੋਂ ਵੱਧ ਪਿੰਡ ਵਾਸੀ ਟੀਕਾ ਲਗਵਾ ਚੁੱਕੇ ਹਨ। ਲੋਅਰ ਸੁਬਨਸ਼੍ਰੀ ਜ਼ਿਲ੍ਹੇ ਦੇ ਯਾਜਾਲੀ ਦੇ ਖੇਤਰ ਅਧਿਕਾਰੀ ਤਾਸ਼ੀ ਵਾਂਗਚੁਕ ਥੋਂਗਡੋਕ ਵਲੋਂ ਸੋਮਵਾਰ ਨੂੰ ਇਹ ਯੋਜਨਾ ਸ਼ੁਰੂ ਕੀਤੀ ਗਈ ਸੀ, ਜੋ ਬੁੱਧਵਾਰ ਤੱਕ ਜਾਰੀ ਰਹੇਗੀ। ਇਸ ਦੇ ਤਹਿਤ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਵਾਉਣ ਉੱਤੇ ਮੁਫ਼ਤ ਚਾਵਲ ਦਿੱਤੇ ਜਾ ਰਹੇ ਹਨ।

ਪੜੋ ਹੋਰ ਖਬਰਾਂ: ਵ੍ਹਟਸਐਪ ਤੋਂ ਇਸ ਤਰ੍ਹਾਂ ਲੀਕ ਹੋ ਸਕਦੀਆਂ ਹਨ ਤੁਹਾਡੀਆਂ ਪ੍ਰਾਈਵੇਟ ਤਸਵੀਰਾਂ ਤੇ ਚੈਟ

ਥੋਂਗਡੋਕ ਨੇ ਕਿਹਾ ਕਿ ਅੱਜ ਦੁਪਹਿਰ ਤੱਕ 80 ਤੋਂ ਵੱਧ ਲੋਕ ਟੀਕਾ ਲਗਵਾ ਚੁੱਕੇ ਹਨ। ਸਾਡਾ ਟੀਚਾ 20 ਜੂਨ ਤੱਕ ਖੇਤਰ ਦੇ ਸਾਰੇ ਲੋਕਾਂ ਨੂੰ ਟੀਕਾ ਲਗਾਉਣਾ ਹੈ। ਅਧਿਕਾਰੀਆਂ ਨੇ ਕਿਹਾ ਕਿ ਯਾਜਾਲੀ ਹਲਕੇ ਵਿਚ 45 ਸਾਲ ਤੋਂ ਉੱਪਰ ਉਮਰ ਦੇ 1,399 ਲੋਕ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਖੇਤਰ ਦੇ ਹਰੇਕ ਪਿੰਡ ਵਿਚ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦਾ ਰੋਡਮੈਪ ਤਿਆਰ ਕਰ ਰਿਹਾ ਹੈ।

ਪੜੋ ਹੋਰ ਖਬਰਾਂ: ਹਰ ਘੰਟੇ 1 ਲੱਖ ਰੁਪਏ ਕਮਾਉਂਦੇ ਹਨ ਭਾਰਤੀ ਖਿਡਾਰੀ, ਦੋਹਰੇ ਸੈਂਕੜੇ ਉੱਤੇ ਮਿਲਦੀ ਹੈ ਇਹ ਰਕਮ

ਅਧਿਕਾਰੀ ਨੇ ਕਿਹਾ ਕਿ ਅਸੀਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਘਰ-ਘਰ ਜਾ ਕੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਾਉਣ ਦੀ ਯੋਜਨਾ ਬਣਾ ਰਹੇ ਹਾਂ। ਸਾਡੀ ਪੇਸ਼ਕਸ਼ ਜਾਰੀ ਰਹੇਗੀ ਪਰ ਚਾਵਲਾਂ ਦੀ ਮਾਤਰਾ 20 ਕਿਲੋ ਦੀ ਥਾਂ 10 ਕਿਲੋ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵਿਵੇਕਾਨੰਦ ਕੇਂਦਰ ਸਕੂਲ ਦੇ ਦੋ ਸਾਬਕਾ ਵਿਦਿਆਰਥੀਆਂ ਨੇ ਲਾਭਪਾਤਰੀਆਂ ਵਿਚਾਲੇ ਵੰਡਣ ਲਈ ਚਾਵਲ ਦਾਨ ਕੀਤੇ ਹਨ। ਅਧਿਕਾਰੀਆਂ ਨੇ ਕਿਹਾ ਕਿ ਕੋਵਿਡ-19 ਟੀਕੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਹਨ। ਇਨ੍ਹਾਂ ਵਿਚ ਟੀਕਾ ਲਗਵਾਉਣ ਤੋਂ ਬਾਅਦ ਗੰਭੀਰ ਬੀਮਾਰੀਆਂ ਹੋਣ ਵਰਗੀਆਂ ਅਫ਼ਵਾਹਾਂ ਵੀ ਸ਼ਾਮਲ ਹਨ। ਓਧਰ ਸੂਬੇ ਦੇ ਟੀਕਾਕਰਨ ਅਧਿਕਾਰੀ ਡਿਮੋਂਗ ਨੇ ਪਾਡੁੰਗ ਨੇ ਕਿਹਾ ਕਿ ਹੁਣ ਤੱਕ ਸੂਬੇ ’ਚ 3,95,445 ਲੋਕਾਂ ਨੂੰ ਟੀਕੇ ਲਾਏ ਜਾ ਚੁੱਕੇ ਹਨ।

-PTC News

Related Post