4 ਦਿਨ ਬੰਦ ਰਹਿਣਗੇ ਬੈਂਕ, ATM 'ਚ ਹੋ ਸਕਦੀ ਹੈ ਪੈਸਿਆਂ ਦੀ ਕਮੀ

By  Shanker Badra March 27th 2018 05:05 PM

4 ਦਿਨ ਬੰਦ ਰਹਿਣਗੇ ਬੈਂਕ, ATM 'ਚ ਹੋ ਸਕਦੀ ਹੈ ਪੈਸਿਆਂ ਦੀ ਕਮੀ:ਜੇਕਰ ਬੈਂਕ ਨਾਲ ਜੁੜਿਆ ਕੋਈ ਵੀ ਜ਼ਰੂਰੀ ਕੰਮ ਹੈ ਤਾਂ ਉਸ ਨੂੰ 28 ਮਾਰਚ ਤੱਕ ਨਿਪਟਾ ਲਉ ਕਿਉਂਕਿ 29 ਮਾਰਚ ਤੋਂ ਬੈਂਕਾਂ 'ਚ 4 ਦਿਨ ਦੀ ਲੰਬੀ ਛੁੱਟੀ ਰਹਿਣ ਵਾਲੀ ਹੈ।ਬੈਂਕ ਬ੍ਰਾਂਚ ਬੰਦ ਰਹਿਣ ਨਾਲ ਬੈਂਕਿੰਗ ਟ੍ਰਾਂਜੈਕਸ਼ਨ 'ਤੇ ਬਹੁਤ ਅਸਰ ਪੈ ਸਕਦਾ ਹੈ।ਆਲ ਇੰਡੀਆ ਬੈਂਕ ਆਫ਼ਿਸਰ ਕਨਫੇਡਰੈਸ਼ਨ ਦੇ ਜਨਰਲ ਸੈਕਟਰੀ ਡੀ.ਧਾਮਸ ਫ੍ਰਾਂਕੋ ਰਾਜਿੰਦਰ ਦੇਵ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਬੈਂਕਾਂ ਦੇ ਲਗਾਤਾਰ 5 ਦਿਨ ਬੰਦ ਰਹਿਣ ਦਾ ਮੈਸੇਜ ਗਲਤ ਹੈ।4 ਦਿਨ ਬੰਦ ਰਹਿਣਗੇ ਬੈਂਕ, ATM 'ਚ ਹੋ ਸਕਦੀ ਹੈ ਪੈਸਿਆਂ ਦੀ ਕਮੀਬੈਂਕ ਕੇਵਲ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਮਹਾਂਵੀਰ ਜਯੰਤੀ ਅਤੇ ਗੁਡ ਫਰਾਈਡੇ 'ਤੇ ਬੰਦ ਹੋਣਗੇ ਪਰ 31 ਮਾਰਚ ਨੂੰ ਮਹੀਨੇ ਦਾ 5ਵਾਂ ਸ਼ਨੀਵਾਰ ਹੈ,ਇਸ ਲਈ ਬੈਂਕਾਂ 'ਚ ਕੰਮਕਾਰ ਹੋਵੇਗਾ।ਬੈਂਕ ਕੇਵਲ ਮਹੀਨੇ ਦੇ ਦੂਸਰੇ ਅਤੇ ਚੌਥੇ ਸ਼ਨੀਵਾਰ ਨੂੰ ਹੀ ਬੰਦ ਰਹਿੰਦੇ ਹਨ।ਇਸ ਦੇ ਬਾਅਦ ਇਕ ਅਪ੍ਰੈਲ ਨੂੰ ਐਤਵਾਰ ਦੀ ਛੁੱਟੀ ਹੈ ਅਤੇ 2 ਅਪ੍ਰੈਲ ਯਾਨੀ ਸੋਮਵਾਰ ਨੂੰ ਅਨੁਅਲ ਕਲੋਜਿੰਗ ਦੇ ਚਲਦੇ ਬੈਂਕ 'ਚ ਪਬਲਿਕ ਡੀਲਿੰਗ ਨਹੀਂ ਹੋਵੇਗੀ।4 ਦਿਨ ਬੰਦ ਰਹਿਣਗੇ ਬੈਂਕ, ATM 'ਚ ਹੋ ਸਕਦੀ ਹੈ ਪੈਸਿਆਂ ਦੀ ਕਮੀਜੇਕਰ ਤੁਸੀਂ ਮਹੀਨੇ ਦੀ ਆਖਰੀ ਤਾਰੀਖ਼ 'ਤੇ ਬੈਂਕਿੰਗ ਨਾਲ ਜੁੜੇ ਕੰਮਾਂ ਨੂੰ ਨਿਪਟਾਉਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਕੈਸ਼ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਦੋ ਦਿਨ ਦੀ ਛੁੱਟੀ ਅਤੇ ਮੌਜੂਦਾ ਵਿੱਤੀ ਸਾਲ ਦਾ ਆਖ਼ਰੀ ਦਿਨ ਹੋਣ ਕਰ ਕੇ 31 ਮਾਰਚ ਨੂੰ ਬੈਂਕਾਂ 'ਚ ਭਾਰੀ ਭੀੜ ਹੋਵੇਗੀ।4 ਦਿਨ ਬੰਦ ਰਹਿਣਗੇ ਬੈਂਕ, ATM 'ਚ ਹੋ ਸਕਦੀ ਹੈ ਪੈਸਿਆਂ ਦੀ ਕਮੀਬੈਂਕ ਬੰਦ ਰਹਿਣ ਦੀ ਵਜ੍ਹਾ ਨਾਲ ਏ.ਟੀ.ਐੱਮ. 'ਚ ਪੈਸਾ ਪਾਉਣ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ।ਇਸ ਲਈ ਬਿਹਤਰ ਹੋਵੇਗਾ ਕਿ ਤੁਸੀਂ ਆਖਰੀ ਸਮੇਂ ਦਾ ਇੰਤਜ਼ਾਰ ਨਾ ਕਰਦੇ ਹੋਏ ਬੈਂਕਾਂ ਨਾਲ ਜੁੜੇ ਅਪਣੇ ਜ਼ਰੂਰੀ ਕੰਮ 28 ਮਾਰਚ ਤੱਕ ਖ਼ਤਮ ਕਰ ਲਉ।

-PTCNews

Related Post