ਗੁਆਂਢ 'ਚ ਰਹਿੰਦੇ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਕਤਲ   

By  Shanker Badra December 21st 2020 12:34 PM

ਗੁਆਂਢ 'ਚ ਰਹਿੰਦੇ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਕਤਲ:ਹਰਿਆਣਾ : ਹਰਿਆਣਾ ਦੇ ਝੱਜਰ ਸਥਿਤ ਛਾਉਣੀ ਮੁਹੱਲੇ 'ਚ ਪੰਜ ਸਾਲਾ ਬੱਚੀ ਦੀ ਜਬਰ ਜਨਾਹ ਤੋਂ ਬਾਅਦ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਸੰਤੋਸ਼ ਬੱਚੀ ਦਾ ਗੁਆਂਢੀ ਹੈ। ਉਹ ਬੀਤੀ ਰਾਤ ਬੱਚੀ ਨੂੰ ਉੱਠਾ ਕੇ ਆਪਣੇ ਘਰ ਲੈ ਗਿਆ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਲਾਸ਼ ਉਸਦੇ ਘਰ ਵਿਚੋਂ ਬਰਾਮਦ ਕਰ ਲਈ ਹੈ।

5-year-old girl killed After raped in Haryana's Jhajjar ਗੁਆਂਢ 'ਚ ਰਹਿੰਦੇ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਕਤਲ

ਪੁਲਿਸ ਮੁਤਾਬਕ ਮੁਲਜ਼ਮਨਸ਼ੇ ਦੀ ਹਾਲਤ ਵਿੱਚ ਹੈ ਅਤੇ ਢੰਗ ਨਾਲ ਕੁਝ ਵੀ ਦੱਸਣ ਦੀ ਸਥਿਤੀ ਵਿੱਚ ਨਹੀਂ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਹਰਿਆਣਾ ਅਤੇ ਰਾਜਸਥਾਨ ਦੇ ਵੱਖ -ਵੱਖ ਥਾਣਿਆਂ ਵਿੱਚ ਕਈ ਕੇਸ ਦਰਜ ਹਨ। ਇਸ ਕੇਸ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਓਧਰ ਦੂਜੇ ਪਾਸੇ ਹਸਪਤਾਲ ਬੋਰਡ ਵੱਲੋਂ ਮਾਸੂਮ ਲੜਕੀ ਦਾ ਪੋਸਟ ਮਾਰਟਮ ਕੀਤਾ ਜਾ ਰਿਹਾ ਹੈ। ਇਥੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਮੌਜੂਦ ਹੈ।

5-year-old girl killed After raped in Haryana's Jhajjar ਗੁਆਂਢ 'ਚ ਰਹਿੰਦੇ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਕਤਲ

ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ਦੇ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਬੱਚੀ ਦਾ ਪਿਓ ਕਾਫ਼ੀ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਨਾਲ ਇਥੇ ਰਹਿ ਰਿਹਾ ਹੈ। ਜਾਣਕਾਰੀ ਅਨੁਸਾਰ ਐਤਵਾਰ ਦੀ ਰਾਤ 12 ਤੋਂ 1 ਵਜੇ ਦੇ ਵਿਚਕਾਰ ਗੁਆਢ 'ਚ ਰਹਿਣ ਵਾਲਾ ਨੌਜਵਾਨ ਇਥੇ ਪਹੁੰਚਿਆ ਅਤੇ ਉਸਦੇ ਸਿਰ 'ਚ ਸੱਟ ਲੱਗੀ ਹੋਈ ਸੀ ਅਤੇ ਖੂਨ ਨਿਕਲ ਰਿਹਾ ਸੀ।

5-year-old girl killed After raped in Haryana's Jhajjar ਗੁਆਂਢ 'ਚ ਰਹਿੰਦੇ ਨੌਜਵਾਨ ਵੱਲੋਂ 5 ਸਾਲਾ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਕਤਲ

ਦੱਸਿਆ ਜਾਂਦਾ ਹੈ ਕਿ ਦੋਸ਼ੀ ਪਹਿਲਾਂ ਹੀ ਗਲਤ ਇਰਾਦੇ ਨਾਲ ਉਥੇ ਆਇਆ ਸੀ। ਇਲਜ਼ਾਮ ਹੈ ਕਿ ਉਹ ਬੱਚੀ ਦੇ ਪਿਤਾ ਨੂੰ ਆਪਣੇ ਨਾਲ ਘਰ ਲੈ ਗਿਆ ਅਤੇ ਉਸ ਨੂੰ ਉਥੇ ਹੀ ਬੰਧਕ ਬਣਾ ਲਿਆ। ਇਸ ਦੌਰਾਨ ਦੋਸ਼ੀ ਨੇ ਮਾਸੂਮ ਲੜਕੀ ਨੂੰ ਜ਼ਬਰਦਸਤੀ ਚੁੱਕਿਆ ਤੇ ਆਪਣੇ ਘਰ ਲੈ ਗਿਆ ,ਜਿੱਥੇ5 ਸਾਲਾ ਬੱਚੀ ਨਾਲ ਜਬਰ ਜਨਾਹ ਕਰ ਕੇ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਦੇ ਘਰ ਦਾ ਦਰਵਾਜ਼ਾ ਤੋੜ ਕੇ ਬੱਚੀ ਦੀ ਲਾਸ਼ ਬਰਾਮਦ ਕੀਤੀ ਹੈ।

-PTCNews

Related Post