5 ਕਰੋੜ 'ਚ ਨੀਲਾਮ ਹੋਇਆ 2 ਭਰਾਵਾਂ ਦਾ 55 ਸਕਿੰਟ ਦਾ ਵੀਡੀਓ, ਜਾਣੋ ਇਸ 'ਚ ਕੀ ਹੈ ਖਾਸ

By  Shanker Badra May 25th 2021 04:17 PM

ਵਾਸ਼ਿੰਗਟਨ : ਇੰਟਰਨੈੱਟ ਉੱਤੇ ਕਦੋਂ ਕਿਹੜੀ ਚੀਜ਼ ਵਾਇਰਲ ਹੋ ਜਾਵੇ ਇਸ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਯੂ-ਟਿਊਬ ਉੱਤੇ 14 ਸਾਲ ਪਹਿਲਾਂ 55 ਸਕਿੰਟ ਦੇ ਇਕ ਵੀਡੀਓ ਨੇ ਅਜਿਹੀ ਧੂਮ ਮਚਾਈ ਕਿ ਪੂਰੇ ਪਰਿਵਾਰ ਦੀ ਹੀ ਕਿਸਮਤ ਬਦਲ ਗਈ ਹੈ। ਦੋ ਮਾਸੂਮ ਬੱਚਿਆਂ ਦਾ ਮਜ਼ੇਦਾਰ ਵੀਡੀਓ ਇਸ ਤਰ੍ਹਾਂ ਲੋਕਾਂ ਨੂੰ ਪਸੰਦ ਆ ਰਿਹਾ ਹੈ ਕਿ ਇਸ ਦੀ ਲੋਕ ਪ੍ਰਿਯਤਾ ਹਰ ਦਿਨ ਵਧਦੀ ਹੀ ਜਾ ਰਹੀ ਹੈ। ਅਜਿਹੇ ਵਿਚ ਹੁਣ ਇਸ ਵੀਡੀਓ ਨੂੰ NFT ਦੇ ਰੂਪ ਵਿਚ ਨੀਲਾਮ ਵੀ ਕੀਤਾ ਗਿਆ ਹੈ, ਜਿਸ ਦੀ ਆਖਰੀ ਬੋਲੀ 5 ਕਰੋੜ ਰੁਪਏ ਲੱਗੀ ਹੈ।

55-second video of two brothers auctioned for 5 crores, know what is it like? 5 ਕਰੋੜ 'ਚ ਨੀਲਾਮ ਹੋਇਆ 2 ਭਰਾਵਾਂ ਦਾ 55 ਸਕਿੰਟ ਦਾ ਵੀਡੀਓ, ਜਾਣੋ ਇਸ 'ਚ ਕੀ ਹੈ ਖਾਸ

ਪੜ੍ਹੋ ਹੋਰ ਖ਼ਬਰਾਂ : ਭਾਰਤ ਵਿਚ ਕੱਲ ਤੋਂ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਲਾਗੂ ਹੋਣਗੇ ਨਵੇਂ ਨਿਯਮ

ਇਸ ਵੀਡੀਓ ਦਾ ਨਾਂ 'ਚਾਰਲੀ ਬਿਟ ਮਾਈ ਫਿੰਗਰ' ਹੈ, ਜਿਸ ਨੂੰ ਯੂ.ਐੱਸ. (ਅਮਰੀਕਾ) ਵਿਚ ਫਿਲਮਾਇਆ ਗਿਆ ਹੈ। ਯੂ.ਐੱਸ. ਵਿਚ ਰਹਿਣ ਵਾਲੇ ਇੱਕ ਆਈ.ਟੀ. ਕੰਪਨੀ ਦੇ ਮੈਨੇਜਰ ਹਾਵਰਡ ਡੇਵਿਡ-ਕੈਰ ਨੇ ਇਸ ਵੀਡੀਓ ਨੂੰ ਮਈ 2007 ਵਿਚ ਯੂ-ਟਿਊਬ ਉੱਤੇ ਅਪਲੋਡ ਕੀਤਾ ਸੀ। ਇਸ ਵੀਡੀਓ ਵਿਚ ਦਿਖ ਰਹੇ ਦੋਵੇਂ ਬੱਚਿਆਂ ਵਿੱਚੋਂ ਹੈਰੀ ਦੀ ਉਮਰ 3 ਸਾਲ ਤੇ ਚਾਰਲੀ ਦੀ ਉਮਰ 1 ਸਾਲ ਸੀ। ਵੀਡੀਓ ਵਿਚ ਹੈਰੀ ਤੇ ਚਾਰਲੀ ਇਕੱਠੇ ਇਕ ਕੁਰਸੀ ਉੱਤੇ ਬੈਠੇ ਹੋਏ ਸਨ। ਉਸ ਸਮੇਂ ਚਾਰਲੀ ਨੇ ਹੈਰੀ ਦੀ ਉਂਗਲੀ ਉੱਤੇ ਦੰਦੀ ਵੱਢ ਦਿੱਤੀ ਸੀ।

55-second video of two brothers auctioned for 5 crores, know what is it like? 5 ਕਰੋੜ 'ਚ ਨੀਲਾਮ ਹੋਇਆ 2 ਭਰਾਵਾਂ ਦਾ 55 ਸਕਿੰਟ ਦਾ ਵੀਡੀਓ, ਜਾਣੋ ਇਸ 'ਚ ਕੀ ਹੈ ਖਾਸ

ਹਾਵਰਡ ਨੇ ਦੱਸਿਆ ਕਿ ਜਿਸ ਵੇਲੇ ਇਸ ਵੀਡੀਓ ਨੂੰ ਯੂ-ਟਿਊਬ ਉੱਤੇ ਅਪਲੋਡ ਕੀਤਾ ਸੀ ਤਾਂ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਥੋੜਾ ਮਜ਼ਾਕਿਆ ਹੈ ਤੇ ਇਸ ਤੋਂ ਜ਼ਿਆਦਾ ਕੁਝ ਨਹੀਂ। ਪਰ ਕੁਝ ਮਹੀਨਿਆਂ ਬਾਅਦ ਜਦੋਂ ਵੀਡੀਓ ਨੂੰ ਹਟਾਉਣ ਗਏ ਤਾਂ ਉਨ੍ਹਾਂ ਦੇਖਿਆ ਕਿ ਇਸ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਿਆ ਹੈ। ਯੂ-ਟਿਊਬ ਉੱਤੇ ਪੋਸਟ ਕੀਤਾ ਗਿਆ ਇਹ ਵੀਡੀਓ ਤਕਰੀਬਨ 883 ਮਿਲੀਅਨ ਬਾਰ ਦੇਖਿਆ ਗਿਆ ਹੈ ਜੋ ਕਿ ਸਭ ਤੋਂ ਵਧੇਰੇ ਦੇਖੇ ਗਏ ਵੀਡੀਓਜ਼ ਵਿੱਚੋਂ ਇਕ ਹੈ।

55-second video of two brothers auctioned for 5 crores, know what is it like? 5 ਕਰੋੜ 'ਚ ਨੀਲਾਮ ਹੋਇਆ 2 ਭਰਾਵਾਂ ਦਾ 55 ਸਕਿੰਟ ਦਾ ਵੀਡੀਓ, ਜਾਣੋ ਇਸ 'ਚ ਕੀ ਹੈ ਖਾਸ

ਇਸ ਵੀਡੀਓ ਨੇ ਜਿੱਥੇ ਇਨ੍ਹਾਂ ਭਰਾਵਾਂ ਨੂੰ ਇੰਟਰਨੈੱਟ ਦਾ ਹੀਰੋ ਬਣਾ ਦਿੱਤਾ ਉਥੇ ਹੀ ਪਰਿਵਾਰ ਨੂੰ ਵੀ ਮੋਟੀ ਕਮਾਈ ਮਿਲਣ ਲੱਗੀ। ਇਸ ਵੀਡੀਓ ਨੂੰ ਕਈ ਵਿਗਿਆਪਨ ਮਿਲੇ, ਜਿਨ੍ਹਾਂ ਨਾਲ ਕਥਿਤ ਤੌਰ ਉੱਤੇ ਬੀਤੇ ਸਾਲਾਂ ਵਿੱਚ ਲੱਖਾਂ ਦੀ ਕਮਾਈ ਵੀ ਹੋਈ।ਇਸ ਵੀਡੀਓ ਵਿੱਚ ਦਿਖਣ ਵਾਲੇ ਬੱਚੇ ਹੁਣ ਵੱਡੇ ਹੋ ਗਏ ਹਨ। ਹੈਰੀ 6 ਫੁੱਟ ਲੰਬਾ ਹੋ ਗਿਆ ਹੈ, ਜੋ ਏ-ਲੈਵਲ ਦਾ ਵਿਦਿਆਰਥੀ ਹੈ। 15 ਸਾਲਾ ਚਾਰਲੀ ਵੀ ਪੜਾਈ ਕਰ ਰਿਹਾ ਹੈ।

55-second video of two brothers auctioned for 5 crores, know what is it like? 5 ਕਰੋੜ 'ਚ ਨੀਲਾਮ ਹੋਇਆ 2 ਭਰਾਵਾਂ ਦਾ 55 ਸਕਿੰਟ ਦਾ ਵੀਡੀਓ, ਜਾਣੋ ਇਸ 'ਚ ਕੀ ਹੈ ਖਾਸ

ਪੜ੍ਹੋ ਹੋਰ ਖ਼ਬਰਾਂ : ਆਕਸੀਜਨ ਸਿਲੰਡਰ ਫੱਟਣ ਕਾਰਨ ਐਂਬੂਲੈਂਸ ਡਰਾਈਵਰ ਦੀ ਹੋਈ ਮੌਤ, 2 ਗੰਭੀਰ ਜ਼ਖ਼ਮੀ

ਇਸ ਵੀਡੀਓ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਹਾਵਰਡ ਨੇ ਦੱਸਿਆ ਕਿ ਜਦੋਂ ਇਸ ਵੀਡੀਓ ਨੂੰ ਬਣਾਇਆ ਗਿਆ ਸੀ ਤਾਂ ਇਸ ਵੀਡੀਓ ਨੂੰ ਬੱਚਿਆਂ ਦੇ ਦਾਦਾ-ਦਾਦੀ ਨੂੰ ਭੇਜਣਾ ਸੀ। ਹਾਵਰਡ ਨੇ ਦੱਸਿਆ ਕਿ ਈਮੇਲ ਉੱਤੇ ਭੇਜਣ ਦੇ ਲਈ ਇਸ ਵੀਡੀਓ ਦਾ ਸਾਈਜ਼ ਵੱਡਾ ਸੀ, ਜਿਸ ਕਾਰਨ ਇਸ ਵੀਡੀਓ ਨੂੰ ਇਕ ਨਿੱਜੀ ਯੂ-ਟਿਊਬ ਖਾਤੇ ਵਿੱਚ ਅਪਲੋਡ ਕਰ ਦਿੱਤਾ। ਇਸ ਵੀਡੀਓ ਨੂੰ ਹੋਰ ਵੀ ਆਸਾਨੀ ਨਾਲ ਅਕਸੈੱਸ ਕਰਨ ਵਿੱਚ ਮਦਦ ਲਈ ਇਸ ਨੂੰ ਜਨਤਕ ਕਰ ਦਿੱਤਾ ਗਿਆ ਸੀ।

-PTCNews

Related Post