ਉਮਰ ਦੇ ਸ਼ੰਕਿਆਂ ਨੂੰ ਪਿੱਛੇ ਰੱਖ 64 ਦੀ ਉਮਰ 'ਚ ਕੀਤੀ NEET ਪਾਸ

By  Jagroop Kaur December 27th 2020 02:47 PM

ਓਡੀਸ਼ਾ : ਕਹਿੰਦੇ ਨੇ ਜਦ ਮੰਨ ਵਿਚ ਕੁਝ ਕਰ ਗੁਜ਼ਰਨ ਦੀ ਚਾਹ ਹੋਵੇ ਤਾਂ ਫਿਰ ਤੁਹਾਨੂੰ ਕੋਈ ਵੀ ਰੁਕਾਵਟ ਰੋਕ ਨਹੀਂ ਸਕਦੀ , ਤੇ ਨਾ ਈ ਤੁਹਾਡੀ ਉਮਰ ਇਸ ਵਿਚ ਰੋੜਾ ਬਣ ਸਕਦੀ। ਅਜਿਹੀ ਹੀ ਮਿਸਾਲ ਕਾਇਮ ਕੀਤੀ ਹੈ ਉੜੀਸਾ ਦੇ ਰਿਟਾਇਰਡ ਬੈਂਕ ਮੁਲਾਜ਼ਮ ਵੱਲੋਂ ਜਿੰਨਾ ਦੀ ਉਮਰ ਭਾਵੇਂ 64 ਸਾਲ ਹੈ। ਦਰਅਸਲ ਜੈ ਕਿਸ਼ੋਰ ਪ੍ਰਧਾਨ ਵੱਲੋਂ ਆਲ ਇੰਡੀਆ ਲੈਵਲ ਮੈਡੀਕਲ ਐਂਟਰੀ (ਐਨਈਈਟੀ) ਦੀ ਪ੍ਰੀਖਿਆ ਪਾਸ ਕਰਕੇ ਦੇਸ਼ ’ਚ ਇਕ ਅਨੌਖੀ ਮਿਸਾਲ ਪੇਸ਼ ਕੀਤੀ ਹੈ। ਸਿਰਫ਼ ਇੰਨਾ ਹੀ ਨਹੀਂ ਇਸ ਤੋਂ ਬਾਅਦ ਉਨ੍ਹਾਂ ਨੇ ਡਾਕਟਰੀ ਦੀ ਪੜ੍ਹਾਈ ਕਰਨ ਲਈ ਐਮ.ਬੀ.ਬੀ. ਐਸ (ਐਮ ਬੀ ਬੀ ਐਸ) ’ਚ ਦਾਖਲਾ ਵੀ ਲੈ ਲਿਆ ਹੈ।Second innings': 64-year-old retired bank official in Odisha enrols in MBBS  - india news - Hindustan Timesਜੈ ਕਿਸ਼ੋਰ ਪ੍ਰਧਾਨ ਨੇ ਆਪਣੀ ਪੂਰੀ ਜ਼ਿੰਦਗੀ ਸਟੇਟ ਬੈਂਕ ’ਚ ਕੰਮ ਕਰਦਿਆਂ ਬਿਤਾਈ। ਸੇਵਾਮੁਕਤ ਹੋਣ ਤੋਂ ਬਾਅਦ ਵੀ ਉਸਨੇ ਪੜ੍ਹਾਈ ਪ੍ਰਤੀ ਆਪਣਾ ਜਨੂੰਨ ਬਣਾਈ ਰੱਖਣ ਲਈ ਮੈਡੀਕਲ ਦੀ ਤਿਆਰੀ ਸ਼ੁਰੂ ਕਰ ਦਿੱਤੀ ਅਤੇ 64 ਸਾਲ ਦੀ ਉਮਰ ’ਚ ਵੀਰ ਸੁਰੇਂਦਰ ਸਾਈ ਇੰਸਟੀਚਿੳੂਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਕਾਲਜ (ਵੀਆਈਐਮਐਸਆਰ) ਵਿਖੇ ਨੀਟ ਦੀ ਪ੍ਰੀਖਿਆ ਪਾਸ ਕਰ ਲਈ।

Physically Challenged Retired Odisha Banker Passes Neet Exam Now A First- year Mbbs Studentat 64 Age - दिव्यांग बैंक अफसर ने 64 की उम्र में पास की  नीट, डॉक्टर बनने के सपने को

ਜ਼ਿਕਰਯੋਗ ਹੈ ਕਿ ਐਮ.ਬੀ.ਬੀ.ਐਸ. ਵਿਚ ਇੱਕ 64 ਸਾਲਾ ਵਿਅਕਤੀ ਦਾ ਦਾਖਲਾ ਲੈਣਾ ਭਾਰਤੀ ਡਾਕਟਰੀ ਸਿੱਖਿਆ ਇਤਿਹਾਸ ਵਿਚ ਇੱਕ ਅਨੋਖਾ ਮਾਮਲਾ ਹੈ।Odisha: Age No Bar For This Medical Student Who Passed NEET At 64 | OTV Newsਸਟੇਟ ਬੈਂਕ ਵਿਚ ਕੰਮ ਕਰਦੇ 64 ਸਾਲਾ ਜੈ ਕਿਸ਼ੋਰ ਪ੍ਰਧਾਨ ਇਸ ਸਾਲ ਸਤੰਬਰ ਵਿਚ ਨੀਟ ਦੀ ਪ੍ਰੀਖਿਆ ਵਿਚ ਸ਼ਾਮਲ ਹੋਏ ਸਨ। ਜੈ ਕਿਸ਼ੋਰ ਪ੍ਰਧਾਨ ਨੇ ਸਰਕਾਰੀ ਵੀਰ ਸੁਰੇਂਦਰ ਸਾਈ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਵਿਚ ਅਪੰਗਤਾ ਰਿਜ਼ਰਵੇਸ਼ਨ ਸ਼੍ਰੇਣੀ ਵਿਚ ਦਾਖਲਾ ਲਿਆ ਹੈ।

ਜਲਦ ਹੋਵੇਗਾ CBSE ਬੋਰਡ ਪ੍ਰੀਖਿਆਵਾਂ ਦੀਆਂ ਤਾਰੀਖਾਂ ਦਾ ਐਲਾਨ

State bank ਦੇ ਸੇਵਾਮੁਕਤ ਮੁਲਾਜ਼ਮ ਜੈ ਕਿਸ਼ੋਰ ਪ੍ਰਧਾਨ ਨੇ ਨੀਟ ਦੀ ਪ੍ਰੀਖਿਆ 'ਚ ਸਰਬੋਤਮ ਰੈਂਕ ਪ੍ਰਾਪਤ ਕੀਤੀ ਅਤੇ ਕਾਉਂਸਲਿੰਗ ਵਿਚ ਉੜੀਸਾ ਦੇ ਵਿਮਸਰ ਕਾਲਜ ਲਈ ਯੋਗਤਾ ਪ੍ਰਾਪਤ ਕੀਤੀ ਜੈ ਕਿਸ਼ੋਰ ਪ੍ਰਧਾਨ ਨੇ ਕਿਹਾ ਕਿ ਉਸ ਦੀਆਂ ਜੁੜਵਾਂ ਧੀਆਂ ਵਿਚੋਂ ਇਕ ਦੀ ਮੌਤ ਨੇ ਉਸ ਨੂੰ ਮੈਡੀਕਲ ਦਾ ਕੋਰਸ ਕਰਨ ਲਈ ਉਤਸ਼ਾਹਤ ਕੀਤਾ। ਜਿਸਦੇ ਬਾਅਦ ਉਸਨੇ ‘ਨੀਟ’ ਦਾਖਲਾ ਪ੍ਰੀਖਿਆ ਦੀ ਤਿਆਰੀ ਸ਼ੁਰੂ ਕੀਤੀ ਅਤੇ ਸਫਲਤਾ ਪ੍ਰਾਪਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੋਰਸ ਪੂਰਾ ਹੋਣ ਤੋਂ ਬਾਅਦ ਉਹ ਇਸ ਨਾਲ ਲੋਕਾਂ ਦੀ ਮਦਦ ਕਰਨਗੇ।

Related Post