ਉਮਰ ਦੇ ਸ਼ੰਕਿਆਂ ਨੂੰ ਪਿੱਛੇ ਰੱਖ 64 ਦੀ ਉਮਰ 'ਚ ਕੀਤੀ NEET ਪਾਸ
ਓਡੀਸ਼ਾ : ਕਹਿੰਦੇ ਨੇ ਜਦ ਮੰਨ ਵਿਚ ਕੁਝ ਕਰ ਗੁਜ਼ਰਨ ਦੀ ਚਾਹ ਹੋਵੇ ਤਾਂ ਫਿਰ ਤੁਹਾਨੂੰ ਕੋਈ ਵੀ ਰੁਕਾਵਟ ਰੋਕ ਨਹੀਂ ਸਕਦੀ , ਤੇ ਨਾ ਈ ਤੁਹਾਡੀ ਉਮਰ ਇਸ ਵਿਚ ਰੋੜਾ ਬਣ ਸਕਦੀ। ਅਜਿਹੀ ਹੀ ਮਿਸਾਲ ਕਾਇਮ ਕੀਤੀ ਹੈ ਉੜੀਸਾ ਦੇ ਰਿਟਾਇਰਡ ਬੈਂਕ ਮੁਲਾਜ਼ਮ ਵੱਲੋਂ ਜਿੰਨਾ ਦੀ ਉਮਰ ਭਾਵੇਂ 64 ਸਾਲ ਹੈ। ਦਰਅਸਲ ਜੈ ਕਿਸ਼ੋਰ ਪ੍ਰਧਾਨ ਵੱਲੋਂ ਆਲ ਇੰਡੀਆ ਲੈਵਲ ਮੈਡੀਕਲ ਐਂਟਰੀ (ਐਨਈਈਟੀ) ਦੀ ਪ੍ਰੀਖਿਆ ਪਾਸ ਕਰਕੇ ਦੇਸ਼ ’ਚ ਇਕ ਅਨੌਖੀ ਮਿਸਾਲ ਪੇਸ਼ ਕੀਤੀ ਹੈ। ਸਿਰਫ਼ ਇੰਨਾ ਹੀ ਨਹੀਂ ਇਸ ਤੋਂ ਬਾਅਦ ਉਨ੍ਹਾਂ ਨੇ ਡਾਕਟਰੀ ਦੀ ਪੜ੍ਹਾਈ ਕਰਨ ਲਈ ਐਮ.ਬੀ.ਬੀ. ਐਸ (ਐਮ ਬੀ ਬੀ ਐਸ) ’ਚ ਦਾਖਲਾ ਵੀ ਲੈ ਲਿਆ ਹੈ।ਜੈ ਕਿਸ਼ੋਰ ਪ੍ਰਧਾਨ ਨੇ ਆਪਣੀ ਪੂਰੀ ਜ਼ਿੰਦਗੀ ਸਟੇਟ ਬੈਂਕ ’ਚ ਕੰਮ ਕਰਦਿਆਂ ਬਿਤਾਈ। ਸੇਵਾਮੁਕਤ ਹੋਣ ਤੋਂ ਬਾਅਦ ਵੀ ਉਸਨੇ ਪੜ੍ਹਾਈ ਪ੍ਰਤੀ ਆਪਣਾ ਜਨੂੰਨ ਬਣਾਈ ਰੱਖਣ ਲਈ ਮੈਡੀਕਲ ਦੀ ਤਿਆਰੀ ਸ਼ੁਰੂ ਕਰ ਦਿੱਤੀ ਅਤੇ 64 ਸਾਲ ਦੀ ਉਮਰ ’ਚ ਵੀਰ ਸੁਰੇਂਦਰ ਸਾਈ ਇੰਸਟੀਚਿੳੂਟ ਆਫ ਮੈਡੀਕਲ ਸਾਇੰਸਜ਼ ਐਂਡ ਰਿਸਰਚ ਕਾਲਜ (ਵੀਆਈਐਮਐਸਆਰ) ਵਿਖੇ ਨੀਟ ਦੀ ਪ੍ਰੀਖਿਆ ਪਾਸ ਕਰ ਲਈ।