Sun, Dec 21, 2025
Whatsapp

ਵਿਦੇਸ਼ ਤੋਂ ਜਣੇਪੇ ਲਈ ਪੰਜਾਬ ਆਇਆ ਜੋੜਾ, ਖੁਸ਼ੀਆਂ ਬਦਲੀਆਂ ਮਾਤਮ 'ਚ

ਪੁਰਤਗਾਲ ਤੋਂ ਨੌਜਵਾਨ ਆਪਣੀ ਪਤਨੀ ਨੂੰ ਲੈ ਪੰਜਾਬ ਆਇਆ ਸੀ ਕਿ ਪੰਜਾਬ ਵਿੱਚ ਹੀ ਬੱਚੇ ਦਾ ਜਣੇਪਾ ਹੋਵੇਗਾ ਪਰ ਉਨ੍ਹਾਂ ਨੂੰ ਕੀ ਪਤਾ ਸੀ ਉਨ੍ਹਾਂ ਨੂੰ ਆਉਣ ਦਾ ਖ਼ਾਮਿਆਜ਼ਾ ਭੁਗਤਣਾ ਪਵੇਗਾ ਤੇ ਉਹ ਆਪਣੀ ਬੱਚੀ ਨਾਲ ਕੁੱਝ ਸਮਾਂ ਹੀ ਬਿਤਾ ਸਕਣਗੇ।

Reported by:  PTC News Desk  Edited by:  Amritpal Singh -- May 21st 2024 08:04 PM
ਵਿਦੇਸ਼ ਤੋਂ ਜਣੇਪੇ ਲਈ ਪੰਜਾਬ ਆਇਆ ਜੋੜਾ, ਖੁਸ਼ੀਆਂ ਬਦਲੀਆਂ ਮਾਤਮ 'ਚ

ਵਿਦੇਸ਼ ਤੋਂ ਜਣੇਪੇ ਲਈ ਪੰਜਾਬ ਆਇਆ ਜੋੜਾ, ਖੁਸ਼ੀਆਂ ਬਦਲੀਆਂ ਮਾਤਮ 'ਚ

ਵਿਦੇਸ਼ ਤੋਂ ਖਾਸ ਪੰਜਾਬ ਵਿੱਚ ਜਣੇਪਾ ਕਰਵਾਉਣ ਆਉਣਾ ਜੋੜੇ ਨੂੰ ਮਹਿੰਗਾ ਪੈ ਗਿਆ। ਦਰਅਸਲ ਕੁੱਝ ਮਹੀਨੇ ਪਹਿਲਾਂ ਜਨਮੀ ਮਾਸੂਮ ਬੱਚੀ ਦੀ ਮੌਤ ਮਗਰੋਂ ਪਰਿਵਾਰ ਨੇ ਹਸਪਤਾਲ ਉਪਰ ਲਾਪਰਵਾਹੀ ਦੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਨੇ ਦੋਸ਼ ਲਗਾਏ ਕਿ ਹਸਪਤਾਲ ਵਾਲਿਆਂ ਨੇ ਬੱਚੇ ਦਾ ਖਿਆਲ ਠੀਕ ਤਰੀਕੇ ਨਾਲ ਨਹੀਂ ਰੱਖਿਆ ਤੇ ਉਨ੍ਹਾਂ ਕੁਝ ਵੀ ਸਪੱਸ਼ਟ ਨਹੀਂ ਦੱਸਿਆ। 

ਪੁਰਤਗਾਲ ਤੋਂ ਨੌਜਵਾਨ ਆਪਣੀ ਪਤਨੀ ਨੂੰ ਲੈ ਪੰਜਾਬ ਆਇਆ ਸੀ ਕਿ ਪੰਜਾਬ ਵਿੱਚ ਹੀ ਬੱਚੇ ਦਾ ਜਣੇਪਾ ਹੋਵੇਗਾ ਪਰ ਉਨ੍ਹਾਂ ਨੂੰ ਕੀ ਪਤਾ ਸੀ ਉਨ੍ਹਾਂ ਨੂੰ ਆਉਣ ਦਾ ਖ਼ਾਮਿਆਜ਼ਾ ਭੁਗਤਣਾ ਪਵੇਗਾ ਤੇ ਉਹ ਆਪਣੀ ਬੱਚੀ ਨਾਲ ਕੁੱਝ ਸਮਾਂ ਹੀ ਬਿਤਾ ਸਕਣਗੇ। ਸੁਲਤਾਨਪੁਰ ਲੋਧੀ ਦੇ ਪਿੰਡ ਰਾਮਪੁਰ ਜਗੀਰ ਦੇ ਰਹਿਣ ਵਾਲੇ ਨੌਜਵਾਨ ਧਰਮਵੀਰ ਸਿੰਘ ਨੇ ਕਾਨਫਰੰਸ ਕਰਦਿਆਂ ਕਿਹਾ ਕਿ ਉਹ ਆਪਣੀ ਪਤਨੀ ਨੂੰ ਵਿਦੇਸ਼ ਤੋਂ ਪੰਜਾਬ ਲੈਕੇ ਆਇਆ ਸੀ ਡਿਲਿਵਰੀ ਲਈ ਸੁਲਤਾਨਪੁਰ ਲੋਧੀ ਦੇ ਇੱਕ ਨਿੱਜੀ ਨਰਸਿੰਗ ਹੋਮ ਵਿੱਚ 26 ਅਪ੍ਰੈਲ ਨੂੰ ਬੱਚੀ ਨੇ ਜਨਮ ਲਿਆ ਤੇ ਹਸਪਤਾਲ ਵਾਲਿਆਂ ਦੀ ਲਾਪਰਵਾਹੀ ਕਾਰਨ ਬੱਚੇ ਦੀ ਮੌਤ ਹੋ ਗਈ ਹੈ। 


ਧਰਮਵੀਰ ਸਿੰਘ ਨੇ ਹਸਪਤਾਲ ਵਾਲਿਆਂ ਉਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਨਾ ਤਾ ਉਸ ਦੀ ਪਤਨੀ ਦਾ ਧਿਆਨ ਰੱਖਿਆ ਨਾ ਹੀ ਉਸ ਦੇ ਬੱਚੇ ਦਾ ਠੀਕ ਤਰੀਕੇ ਨਾਲ ਧਿਆਨ ਰੱਖਿਆ। ਇਸ ਕਾਰਨ ਹੀ ਉਸ ਦੀ ਬੱਚੀ ਅੱਜ ਇਸ ਦੁਨੀਆ ਵਿੱਚ ਨਹੀਂ ਰਹੀ ਤੇ ਉਸਦੀ ਬ੍ਰੇਨ ਡੈਮੇਜ਼ ਹੋਣ ਕਾਰਨ ਮੌਤ ਹੋ ਗਈ ਹੈ।

ਮ੍ਰਿਤਕ ਬੱਚੀ ਜਸਕੀਰਤ ਕੌਰ ਦੇ ਪਰਿਵਾਰ ਵਾਲਿਆਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।

ਉਨ੍ਹਾਂ ਮੰਗ ਕੀਤੀ ਹੈ ਕਿ ਅਜਿਹੇ ਹਸਪਤਾਲ ਬੰਦ ਹੋਣੇ ਚਾਹੀਦੇ ਹਨ ਜਿਥੇ ਨਾ ਬੱਚੇ ਦੀ ਕੇਅਰ ਕੀਤੀ ਜਾਂਦੀ ਹੈ ਤੇ ਨਾ ਹੀ ਕਿਸੇ ਮਰੀਜ਼ ਦਾ ਸਹੀ ਇਲਾਜ ਹੁੰਦਾ। ਉਨ੍ਹਾਂ ਕਿਹਾ ਕਿ ਨਰਸਿੰਗ ਹੋਮ ਦੇ ਡਾਕਟਰ ਉਤੇ ਕਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਬੱਚੇ ਅਤੇ ਪਰਿਵਾਰ ਨਾਲ ਅਜਿਹਾ ਨਾ ਹੋਵੇ। ਦੂਜੇ ਪਾਸੇ ਜਿਸ ਨਰਸਿੰਗ ਹੋਮ ਵਿੱਚ ਬੱਚੀ ਦਾ ਜਨਮ ਹੋਇਆ ਸੀ ਉਨ੍ਹਾਂ ਨੇ ਆਪਣੇ ਉਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਨੇ ਕਿਹਾ ਜਦੋਂ ਬੱਚੇ ਦਾ ਜਨਮ ਹੋਇਆ ਤਾਂ ਬੱਚਾ ਬਿਲਕੁਲ ਸਿਹਤਮੰਦ ਸੀ ਤੇ ਮਾਂ ਵੀ ਠੀਕ ਸੀ ਤੇ ਸਾਡੇ ਸਾਰਾ ਸਟਾਫ ਕੁਆਲੀਫਾਈਡ ਸਟਾਫ ਹੈ ਅਤੇ ਹੁਣ ਸਾਨੂੰ ਉਕਤ ਪਰਿਵਾਰ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

- PTC NEWS

Top News view more...

Latest News view more...

PTC NETWORK
PTC NETWORK