ਮੁਰਗੇ ਨੇ ਅਦਾਲਤ 'ਚ ਜਿੱਤੀ ਕਾਨੂੰਨੀ ਲੜਾਈ, ਹੁਣ ਆਪਣੀ ਮਰਜ਼ੀ ਨਾਲ ਦੇਵੇਗਾ ਬਾਂਗ

By  Shanker Badra September 9th 2019 04:35 PM

ਮੁਰਗੇ ਨੇ ਅਦਾਲਤ 'ਚ ਜਿੱਤੀ ਕਾਨੂੰਨੀ ਲੜਾਈ, ਹੁਣ ਆਪਣੀ ਮਰਜ਼ੀ ਨਾਲ ਦੇਵੇਗਾ ਬਾਂਗ:ਪੈਰਿਸ : ਇੱਕ ਸਮਾਂ ਹੁੰਦਾ ਸੀ ਜਦੋਂ ਲੋਕ ਸਵੇਰੇ ਮੁਰਗੇ ਦੀ ਬਾਂਗ ਸੁਣ ਕੇ ਹੀ ਉਠਦੇ ਸਨ ਪਰ ਹੁਣ ਸਮਾਂ ਬਦਲ ਗਿਆ ਹੈ। ਫ਼ਰਾਂਸ 'ਚ ਅਜੇ ਵੀ ਲੋਕ ਮੁਰਗੇ ਦੀ ਬਾਂਗ ਨਾਲ ਉਠਦੇ ਹਨ ਪਰ ਫ਼ਰਾਂਸ 'ਚ ਮੁਰਗੇ ਦੇ ਬੋਲਣ ਨੂੰ ਲੈ ਕੇ ਵੱਡੀ ਬਹਿਸ ਚੱਲ ਰਹੀ ਸੀ। ਜਿਸ ਨੂੰ ਲੈ ਕੇ ਹੁਣ ਮੁਰਗਾ ਅਦਾਲਤ 'ਚ ਕਾਨੂੰਨੀ ਲੜਾਈ ਜਿੱਤ ਗਿਆ ਹੈ।ਇਕ ਮੁਕੱਦਮੇ ਕਾਰਨ ਫਰਾਂਸ ਹੀ ਨਹੀਂ ਬਲਕਿ ਪੂਰੀ ਦੁਨੀਆ 'ਚ ਮਸ਼ਹੂਰ ਹੋ ਚੁੱਕਾ ਮੁਰਗਾ 'ਮੌਰਿਸ' ਹੁਣ ਆਪਣੀ ਮਰਜ਼ੀ ਨਾਲ ਬਾਂਗ ਦੇ ਸਕਦਾ ਹੈ। ਰੋਸ਼ਫੋਰਟ ਦੀ ਅਦਾਲਤ ਨੇ ਉਸ ਦੇ ਹੱਕ 'ਚ ਫ਼ੈਸਲਾ ਸੁਣਾਇਆ ਹੈ ਕਿ ਮੁਰਗੇ ਨੂੰ 'ਆਪਣੇ ਸੁਰ 'ਚ ਗਾਉਣ' ਦਾ ਪੂਰਾ ਅਧਿਕਾਰ ਹੈ।

A lawsuit against Maurice the rooster divided France. Now a judge says he can crow in peace. ਮੁਰਗੇ ਨੇ ਅਦਾਲਤ 'ਚ ਜਿੱਤੀ ਕਾਨੂੰਨੀ ਲੜਾਈ, ਹੁਣ ਆਪਣੀ ਮਰਜ਼ੀ ਨਾਲ ਦੇਵੇਗਾ ਬਾਂਗ

ਦਰਅਸਲ 'ਚ ਮੁਰਗੇ ਦੇ ਬੋਲਣ 'ਤੇ ਉਸ ਦੇ ਮਾਲਕ ਕ੍ਰੋਨੀ ਦੇ ਗੁਆਂਢੀ ਨੇ ਇਤਰਾਜ਼ ਕੀਤਾ ਸੀ।ਸ਼ਹਿਰੀ ਲੋਕਾਂ ਦਾ ਕਹਿਣਾ ਹੈ ਕਿ ਮੁਰਗੇ ਦੇ ਸਵੇਰੇ-ਸਵੇਰੇ ਬੋਲਣ ਨਾਲ ਉਨ੍ਹਾਂ ਦੀ ਨੀਂਦ ਖਰਾਬ ਹੁੰਦੀ ਹੈ।ਗੁਆਂਢੀ ਨੇ ਇਸ ਨੂੰ ਆਵਾਜ਼ ਪ੍ਰਦੂਸ਼ਣ ਦੱਸਿਆ ਹੈ। ਉਥੇ ਹੀ ਪੇਂਡੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ 'ਤੇ ਕੋਈ ਇਤਰਾਜ਼ ਨਹੀਂ ਸੀ। ਜਿਸ ਤੋਂ ਬਾਅਦ ਇਹ ਮਾਮਲਾ ਕੋਰਟ 'ਚ ਆਇਆ। ਇਸ ਤੋਂ ਬਾਅਦ ਰਾਸ਼ਟਰੀ ਪੱਧਰ 'ਤੇ ਇਸ 'ਤੇ ਬਹਿਸ ਵੀ ਹੋਈ। ਮੁਰਗਾ ਫਰਾਂਸ ਦਾ ਰਾਸ਼ਟਰੀ ਚਿੰਨ੍ਹ ਵੀ ਹੈ।

A lawsuit against Maurice the rooster divided France. Now a judge says he can crow in peace. ਮੁਰਗੇ ਨੇ ਅਦਾਲਤ 'ਚ ਜਿੱਤੀ ਕਾਨੂੰਨੀ ਲੜਾਈ, ਹੁਣ ਆਪਣੀ ਮਰਜ਼ੀ ਨਾਲ ਦੇਵੇਗਾ ਬਾਂਗ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜਨਮ ਦਿਨ : ਪੰਜਾਬੀ ਅਦਾਕਾਰਾ ਅਤੇ ਮਾਡਲ ਈਸ਼ਾ ਰਿਖੀ ਦੀ ਇੰਝ ਹੋਈ ਸੀ ਫਿਲਮਾਂ ‘ਚ ਐਂਟਰੀ

ਇਸ ਕੇਸ ਨੂੰ ਖਾਰਜ ਕਰਦਿਆਂ ਜੱਜ ਨੇ ਕਿਹਾ, 'ਮੁਰਗੇ ਨੂੰ ਬਾਂਗ ਦੇਣ ਤੋਂ ਨਹੀਂ ਰੋਕਿਆ ਜਾ ਸਕਦਾ। ਬਾਂਗ ਦੇਣਾ ਉਸ ਦੀ ਪ੍ਰਕਿਰਤੀ ਹੈ। ਇਸ ਤੋਂ ਇਲਾਵਾ ਜਿੱਥੇ ਇਹ ਮਾਮਲਾ ਦਰਜ ਹੋਇਆ ਉਹ ਦਿਹਾਤੀ ਇਲਾਕਾ ਵੀ ਹੈ।' ਅਦਾਲਤ ਨੇ ਫੇਸ ਨੂੰ 1100 ਡਾਲਰ (ਕਰੀਬ 80 ਹਜ਼ਾਰ ਰੁਪਏ) ਦਾ ਹਰਜਾਨਾ ਦਿੱਤੇ ਜਾਣ ਦਾ ਵੀ ਆਦੇਸ਼ ਦਿੱਤਾ ਹੈ।ਅਦਾਲਤ 'ਚ ਮੌਰਿਸ ਦੀ ਅਗਵਾਈ ਕਰ ਰਹੇ ਵਕੀਲ ਜੂਲੀਅਨ ਨੇ ਫ਼ੈਸਲੇ 'ਤੇ ਖ਼ੁਸ਼ੀ ਪ੍ਰਗਟਾਉਂਦੇ ਹੋਏ ਕਿਹਾ, 'ਮੌਰਿਸ ਨੇ ਆਪਣੀ ਲੜਾਈ ਜਿੱਤ ਲਈ ਹੈ।

-PTCNews

Related Post