Tue, Mar 17, 2026
Whatsapp

ਮੁਲਜ਼ਮ ਨੂੰ ਪੁਲਿਸ ਤੋਂ ਭੱਜਣਾ ਪਿਆ ਮਹਿੰਗਾ, ਪਹੁੰਚਿਆ ਹਸਪਤਾਲ, ਦੇਖੋ ਵਾਇਰਲ ਵੀਡੀਓ

ਮਾਮਲਾ ਜਲੰਧਰ ਦੇ ਇੱਕ ਵਿਆਹ ਸਮਾਗਮ ਦਾ ਹੈ, ਜਿਥੇ ਇਹ ਘਟਨਾ ਵਾਪਰੀ। ਦੱਸ ਦੇਈਏ ਕਿ ਮੁਲਜ਼ਮ ਐਨਡੀਪੀਐਸ ਐਕਟ ਦੇ ਕੇਸ ਵਿਚੋਂ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਸੀ।

Reported by:  PTC News Desk  Edited by:  KRISHAN KUMAR SHARMA -- December 17th 2023 06:19 PM -- Updated: December 17th 2023 06:24 PM
ਮੁਲਜ਼ਮ ਨੂੰ ਪੁਲਿਸ ਤੋਂ ਭੱਜਣਾ ਪਿਆ ਮਹਿੰਗਾ, ਪਹੁੰਚਿਆ ਹਸਪਤਾਲ, ਦੇਖੋ ਵਾਇਰਲ ਵੀਡੀਓ

ਮੁਲਜ਼ਮ ਨੂੰ ਪੁਲਿਸ ਤੋਂ ਭੱਜਣਾ ਪਿਆ ਮਹਿੰਗਾ, ਪਹੁੰਚਿਆ ਹਸਪਤਾਲ, ਦੇਖੋ ਵਾਇਰਲ ਵੀਡੀਓ

ਜਲੰਧਰ : ਬੰਦੂਕ ਸਭਿਆਚਾਰ ਨੂੰ ਪ੍ਰਮੋਟ ਕਰਨਾ ਤਾਂ ਖਤਰਨਾਕ ਹੈ ਹੀ, ਪਰ ਪ੍ਰਮੋਟ ਕਰਕੇ ਭੱਜਣਾ ਤੁਹਾਡੇ ਲਈ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੋ ਸਕਦਾ ਹੈ। ਜੇਕਰ ਤੁਸੀ ਵੀ ਸੋਚ ਰਹੇ ਹੋ ਕਿ ਇਹ ਕਿਵੇਂ ਹੋ ਸਕਦਾ ਹੈ ਤਾਂ ਇਹ ਸੱਚ ਹੈ, ਕਿਉਂਕਿ ਅਜਿਹਾ ਮਾਮਲਾ ਜਲੰਧਰ 'ਚ ਸਾਹਮਣੇ ਆਇਆ, ਜਿਥੇ ਇੱਕ ਵਿਅਕਤੀ ਨੂੰ ਬੰਦੂਕ ਕਲਚਰ ਪ੍ਰਮੋਟ ਕਰ ਤੋਂ ਬਾਅਦ ਭੱਜਣਾ ਉਦੋਂ ਮਹਿੰਗਾ ਪੈ ਗਿਆ, ਜਦੋਂ ਉਸ ਨੇ ਭੱਜਦੇ ਹੋਏ ਆਪਣੀਆਂ ਦੋਵੇਂ ਲੱਤਾਂ ਤੁੜਵਾ ਲਈਆਂ।


ਮੁਲਜ਼ਮ ਦੀ ਲੱਤਾਂ ਤੁੜਵਾਉਣ ਦੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮਾਮਲਾ ਜਲੰਧਰ ਦੇ ਇੱਕ ਵਿਆਹ ਸਮਾਗਮ ਦਾ ਹੈ, ਜਿਥੇ ਇਹ ਘਟਨਾ ਵਾਪਰੀ। ਦੱਸ ਦੇਈਏ ਕਿ ਮੁਲਜ਼ਮ ਐਨਡੀਪੀਐਸ ਐਕਟ ਦੇ ਕੇਸ ਵਿਚੋਂ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਸੀ।

ਵਿਆਹ 'ਚ ਕਰ ਰਿਹਾ ਸੀ ਬੰਦੂਕ ਸਭਿਆਚਾਰ ਨੂੰ ਪ੍ਰਮੋਟ

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਵਿੱਚ ਮੁਲਜ਼ਮ ਕਿਵੇਂ ਜੋਸ਼ ਨਾਲ ਭੰਗੜਾ ਪਾ ਰਿਹਾ ਹੈ ਅਤੇ ਬੰਦੂਕ ਸਭਿਆਚਾਰ ਨੂੰ ਪ੍ਰਮੋਟ ਕਰ ਰਿਹੈ। ਜਦੋਂ ਪੁਲਿਸ ਨੂੰ ਇਸ ਬਾਰੇ ਸੂਚਨਾ ਮਿਲੀ ਤਾਂ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਆਈ, ਪਰ ਪੁਲਿਸ ਦੀ ਭਿਣਕ 'ਤੇ ਮੁਲਜ਼ਮ ਭੱਜ ਨਿਕਲਿਆ ਤੇ ਛੱਤ 'ਤੇ ਜਾ ਚੜ੍ਹਿਆ।


ਫਰਾਰ ਹੋਣ ਦੇ ਚੱਕਰ 'ਚ ਤੁੜਵਾਈਆਂ ਲੱਤਾਂ

ਇਸ ਪਿੱਛੋਂ ਜਦੋਂ ਮੁਲਜ਼ਮ ਪੁਲਿਸ ਤੋਂ ਫਰਾਰ ਹੋਣ ਦੇ ਚੱਕਰ 'ਚ ਸੜਕ 'ਤੇ ਛਾਲ ਮਾਰਨ ਲੱਗਿਆ ਤਾਂ ਸਿੱਧਾ ਧੜੰਮ ਕਰਕੇ ਡਿੱਗ ਗਿਆ ਅਤੇ ਲੱਤਾਂ ਤੁੜਵਾ ਬੈਠਾ। ਪੁਲਿਸ ਨੇ ਮੁਲਜ਼ਮ ਨੂੰ ਤੁਰੰਤ ਚੱਕ ਕੇ ਹਸਪਤਾਲ ਦਾਖਲ ਕਰਵਾਇਆ ਅਤੇ ਗ੍ਰਿਫਤਾਰ ਕਰ ਲਿਆ ਹੈ।

- PTC NEWS

Top News view more...

Latest News view more...

PTC NETWORK
PTC NETWORK