ਪੁਰਾਣੇ ਦੌਰ ਦੇ ਕਾਲ਼ੇ ਕਾਰੋਬਾਰੀਆਂ ਦਾ ਗੁੰਡਾ ਰਾਜ ਦਿਖਾਵੇਗੀ ਦੇਵ ਖਰੌੜ ਦੀ ਫਿਲਮ ਬਲੈਕੀਆ ,ਟਰੇਲਰ ਰਿਲੀਜ਼

By  Shanker Badra April 1st 2019 10:07 PM -- Updated: April 1st 2019 10:08 PM

ਪੁਰਾਣੇ ਦੌਰ ਦੇ ਕਾਲ਼ੇ ਕਾਰੋਬਾਰੀਆਂ ਦਾ ਗੁੰਡਾ ਰਾਜ ਦਿਖਾਵੇਗੀ ਦੇਵ ਖਰੌੜ ਦੀ ਫਿਲਮ ਬਲੈਕੀਆ ,ਟਰੇਲਰ ਰਿਲੀਜ਼:ਮੁਹਾਲੀ : ਦੇਵ ਖਰੌੜ ‘ਤੇ ਅਹਾਨਾ ਢਿੱਲੋਂ ਦੀ ਮੋਸਟ ਅਵੇਟਡ ਫਿਲਮ ਬਲੈਕੀਆ ਦਾ ਟਰੇਲਰ ਅੱਜ ਰਿਲੀਜ਼ ਹੋ ਚੁੱਕਿਆ ਹੈ।ਇਸ ਫ਼ਿਲਮ ਨੂੰ ਲੈ ਕੇ ‘ਅਦਾਕਾਰ ਦੇਵ ਖਰੌੜ ਕਾਫੀ ਉਤਸ਼ਾਹਿਤ ਦਿਖਾਈ ਦੇ ਰਹੇ ਹਨ।ਦੇਵ ਖਰੌੜ ਦੀ ਫਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ।ਇਸ ਫਿਲਮ ਦੇ ਟਰੇਲਰ ਤੋਂ ਇਹ ਸਾਬਿਤ ਹੋ ਰਿਹਾ ਹੈ ਕਿ ਪੂਰੀ ਫਿਲਮ ਹਰ ਪੱਖ ਤੋਂ ਮਜ਼ਬੂਤ ਹੋਣ ਵਾਲੀ ਹੈ ਭਾਵੇਂ ਕਹਾਣੀ ਹੋਵੇ,ਸਕਰੀਨ ਪਲੇਅ ਜਾਂ ਡਾਇਰੈਕਸ਼ਨ ਹੀ ਕਿਉਂ ਨਾ ਹੋਵੇ।

ਪੁਰਾਣੇ ਦੌਰ ਦੇ ਕਾਲ਼ੇ ਕਾਰੋਬਾਰੀਆਂ ਦਾ ਗੁੰਡਾ ਰਾਜ ਦਿਖਾਵੇਗੀ ਦੇਵ ਖਰੌੜ ਦੀ ਫਿਲਮ ਬਲੈਕੀਆ ,ਟਰੇਲਰ ਰਿਲੀਜ਼ ਪੁਰਾਣੇ ਦੌਰ ਦੇ ਕਾਲ਼ੇ ਕਾਰੋਬਾਰੀਆਂ ਦਾ ਗੁੰਡਾ ਰਾਜ ਦਿਖਾਵੇਗੀ ਦੇਵ ਖਰੌੜ ਦੀ ਫਿਲਮ ਬਲੈਕੀਆ ,ਟਰੇਲਰ ਰਿਲੀਜ਼

ਇਸ ਫ਼ਿਲਮ ਦੀ ਪ੍ਰਮੋਸ਼ਨ ਲਈ ਅਦਾਕਾਰ ਦੇਵ ਖਰੌੜ ਵੱਲੋਂ ਅੱਜ ਮੁਹਾਲੀ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ।ਉਹਨਾਂ ਨੇ ਕਿਹਾ ਕਿ ਇਹ ਫ਼ਿਲਮ ਲੋਕਾਂ ਨੂੰ ਉਸ ਦੌਰ ਦੀ ਯਾਦ ਤਾਜ਼ਾ ਕਰਵਾ ਦੇਵੇਗੀ, ਜਿਸ ਦੌਰ ਵਿੱਚ ਬਾਲੀਵੁੱਡ ਦੀ ਫ਼ਿਲਮ ਜੰਜ਼ੀਰ ਤੇ ਦੀਵਾਰ ਆਈ ਸੀ।ਉਹਨਾਂ ਨੇ ਕਿਹਾ ਕਿ ਇਸ ਫ਼ਿਲਮ ਲਈ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਉਹਨਾਂ ਨੇ ਫ਼ਿਲਮ ਦੇ ਕਿਰਦਾਰ ‘ਚ ਫਿਟ ਬੈਠਣ ਲਈ ਥੋੜਾ ਵਜ਼ਨ ਵੀ ਵਧਾਉਣਾ ਪਿਆ ਹੈ।

ਪੁਰਾਣੇ ਦੌਰ ਦੇ ਕਾਲ਼ੇ ਕਾਰੋਬਾਰੀਆਂ ਦਾ ਗੁੰਡਾ ਰਾਜ ਦਿਖਾਵੇਗੀ ਦੇਵ ਖਰੌੜ ਦੀ ਫਿਲਮ ਬਲੈਕੀਆ ,ਟਰੇਲਰ ਰਿਲੀਜ਼ ਪੁਰਾਣੇ ਦੌਰ ਦੇ ਕਾਲ਼ੇ ਕਾਰੋਬਾਰੀਆਂ ਦਾ ਗੁੰਡਾ ਰਾਜ ਦਿਖਾਵੇਗੀ ਦੇਵ ਖਰੌੜ ਦੀ ਫਿਲਮ ਬਲੈਕੀਆ ,ਟਰੇਲਰ ਰਿਲੀਜ਼

ਇਹ ਫਿਲਮ ਬਲੈਕੀਆ ਪੀਰੀਅਡ ਡਰਾਮਾ ਫਿਲਮ ਹੈ, ਜਿਸ ‘ਚ 1970 ‘ਚ ਚੱਲ ਰਹੇ ਉਸ ਦੌਰ ਨੂੰ ਦਰਸਾਇਆ ਗਿਆ ਹੈ ਜਦੋਂ ਪੰਜਾਬ ਅਤੇ ਪਾਕਿਸਤਾਨ ਦੇ ਖੁੱਲੇ ਬਾਡਰਾਂ ‘ਤੇ ਕਾਲ਼ੇ ਕਾਰੋਬਾਰੀਆਂ ਦਾ ਗੁੰਡਾ ਰਾਜ ਚੱਲ ਰਿਹਾ ਸੀ ਅਤੇ ਸੋਨੇ ਤੋਂ ਲੈ ਹੋਰ ਕਈ ਚੀਜ਼ਾਂ ਨੂੰ ਗੈਰ ਕਾਨੂੰਨੀ ਢੰਗ ਰਾਹੀਂ ਬਲੈਕ ਕਰਕੇ ਇਧਰ ਉਧਰ ਘੱਲਿਆ ਜਾਂਦਾ ਸੀ।ਇਹ ਫ਼ਿਲਮ ਸੁਖਮਿੰਦਰ ਧੰਜਾਲ ਦੇ ਨਿਰਦੇਸ਼ਨ ‘ਚ ਬਣੀ ਹੈ ਅਤੇ ਫਿਲਮ ਨੂੰ ਵਿਵੇਕ ਓਹਰੀ ਨੇ ਪ੍ਰੋਡਿਊਸ ਕੀਤਾ ਹੈ।

ਅਦਾਕਾਰ ਦੇਵ ਖਰੌੜ ਨੇ ਕਿਹਾ ਕਿ ਇਸ ਫ਼ਿਲਮ ਦੀ ਕਹਾਣੀ ਹੋਰ ਫ਼ਿਲਮਾਂ ਤੋਂ ਵੱਖਰੀ ਹੈ।ਉਹਨਾਂ ਨੇ ਕਿਹਾ ਕਿ ਪੰਜਾਬੀ ਜਿੰਨੇ ਆਪਣੇ ਸੱਭਿਆਚਾਰ ਨਾਲ ਜੁੜੇ ਹੁੰਦੇ ਹਨ ਉਨੇਂ ਹੀ ਸਟਾਈਲਿਸ਼ ਵੀ ਹਨ।ਇਸੇ ਲਈ ਉਹਨਾਂ ਨੇ ਉਸ ਦੌਰ ਦੀ ਹਰ ਚੀਜ਼ ਨੂੰ ਦਿਖਾਉਣ ਦੀ ਕੋਸ਼ਿਸ ਕੀਤੀ ਹੈ ਚਾਹੇ ਉਹ ਉਸ ਦੌਰ ਦੇ ਕੱਪੜੇ ਹੀ ਕਿਉਂ ਨਾ ਹੋਣ।ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਫ਼ਿਲਮ ਵਿੱਚ ਕਿਸੇ ਦੀ ਨਕਲ ਨਹੀਂ ਕੀਤੀ ਬਲਕਿ ਆਪਣੇ ਸਟਾਇਲ ਵਿੱਚ ਉਸ ਦੌਰ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।

ਪੁਰਾਣੇ ਦੌਰ ਦੇ ਕਾਲ਼ੇ ਕਾਰੋਬਾਰੀਆਂ ਦਾ ਗੁੰਡਾ ਰਾਜ ਦਿਖਾਵੇਗੀ ਦੇਵ ਖਰੌੜ ਦੀ ਫਿਲਮ ਬਲੈਕੀਆ ,ਟਰੇਲਰ ਰਿਲੀਜ਼ ਪੁਰਾਣੇ ਦੌਰ ਦੇ ਕਾਲ਼ੇ ਕਾਰੋਬਾਰੀਆਂ ਦਾ ਗੁੰਡਾ ਰਾਜ ਦਿਖਾਵੇਗੀ ਦੇਵ ਖਰੌੜ ਦੀ ਫਿਲਮ ਬਲੈਕੀਆ ,ਟਰੇਲਰ ਰਿਲੀਜ਼

ਦੱਸ ਦੇਈਏ ਕਿ ਇਸ ਫ਼ਿਲਮ ਵਿੱਚ ਦੇਵ ਖਰੌੜ ਅਤੇ ਅਹਾਨਾ ਢਿੱਲੋਂ ਤੋਂ ਇਲਾਵਾ ਜੰਗ ਬਹਾਦੁਰ ਸਿੰਘ ਅਰਸ਼ ਹੁੰਦਲ ਅਤੇ ਅਸ਼ੀਸ਼ ਦੁੱਗਲ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ।ਇਹ ਫਿਲਮ 3 ਮਈ ਨੂੰ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲੇਗੀ।

-PTCNews

Related Post