ਅਫਗਾਨਿਸਤਾਨ ਫ਼ੌਜ ਦਾ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ , ਸੀਨੀਅਰ ਅਧਿਕਾਰੀਆਂ ਸਮੇਤ 25 ਲੋਕਾਂ ਦੀ ਮੌਤ

By  Shanker Badra October 31st 2018 02:52 PM

ਅਫਗਾਨਿਸਤਾਨ ਫ਼ੌਜ ਦਾ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ ,ਸੀਨੀਅਰ ਅਧਿਕਾਰੀਆਂ ਸਮੇਤ 25 ਲੋਕਾਂ ਦੀ ਮੌਤ:ਕਾਬੁਲ :ਅਫ਼ਗ਼ਾਨਿਸਤਾਨ ਦੀ ਫ਼ੌਜ ਦਾ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ 25 ਲੋਕਾਂ ਦਾ ਮਾਰੇ ਜਾਣ ਦੀ ਖ਼ਬਰ ਮਿਲੀ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਫ਼ੌਜ ਦਾ ਹੈਲੀਕਾਪਟਰ ਸੀਨੀਅਰ ਅਧਿਕਾਰੀਆਂ ਨੂੰ ਲਿਜਾ ਰਿਹਾ ਸੀ।

ਪੱਛਮੀ ਫ਼ਰਾਹ ਸੂਬੇ ਦੇ ਗਵਰਨਰ ਦੇ ਇੱਕ ਬੁਲਾਰੇ ਨੇਰ ਮੇਹਰੀ ਨੇ ਕਿਹਾ ਕਿ ਦੋ ਫੌਜ਼ੀ ਹੈਲੀਕਾਪਟਰ ਨੇੜਲੇ ਹੀਰੇਟ ਪ੍ਰਾਂਤ ਵਿੱਚ ਜਾ ਰਹੇ ਸਨ,ਇਸ ਦੌਰਾਨ ਇੱਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚ ਫ਼ੌਜ ਦੇ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਸਨ।

-PTCNews

Related Post