ਕੋਰੋਨਾ ਤੋਂ ਠੀਕ ਹੋਏ ਲੋਕਾਂ ਨੂੰ ਇਨ੍ਹਾਂ ਦਿੱਕਤਾਂ ਦਾ ਕਰਨਾ ਪੈ ਸਕਦੈ ਸਾਹਮਣਾ

By  Baljit Singh June 7th 2021 08:02 PM

ਨਵੀਂ ਦਿੱਲੀ- ਕੋਰੋਨਾ ਤੋਂ ਠੀਕ ਹੋ ਚੁਕੇ ਕਈ ਲੋਕਾਂ ਵਿਚ ਰੋਗ ਰੋਕੂ ਸਮਰੱਥਾ ਘੱਟ ਹੋਣ ਕਾਰਨ ਉਨ੍ਹਾਂ ਨੂੰ ਹਰਪੀਸ ਸੰਕਰਮਣ ਤੋਂ ਲੈ ਕੇ ਵਾਲ ਝੜਨ ਵਰਗੀਆਂ ਚਮੜੀ ਸੰਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੜੋ ਹੋਰ ਖਬਰਾਂ: ਦੇਸ਼ ਦੇ 18+ ਨਾਗਰਿਕਾਂ ਨੂੰ ਮੋਦੀ ਦਾ ਤੋਹਫਾ, ਮੁਫਤ ਮਿਲੇਗੀ ਕੋਰੋਨਾ ਵੈਕਸੀਨ

ਦਿੱਲੀ, ਮੁੰਬਈ ਅਤੇ ਹੋਰ ਸ਼ਹਿਰਾਂ ਦੇ ਚਮੜੀ ਰੋਗ ਮਾਹਿਰਾਂ ਦਾ ਮੰਨਣਾ ਹੈ ਕਿ ਹਸਪਤਾਲ ਤੋਂ ਛੁੱਟੀ ਮਿਲਣ ਅਤੇ ਘਰ 'ਚ ਏਕਾਂਤਵਾਸ ਖ਼ਤਮ ਕਰਨ ਤੋਂ ਬਾਅਦ ਵੀ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਨੂੰ ਆਪਣੀ ਚਮੜੀ 'ਚ ਕਿਸੇ ਵੀ ਤਰ੍ਹਾਂ ਦੀ ਸੋਜ 'ਤੇ ਧਿਆਨ ਦੇਣਾ ਚਾਹੀਦਾ ਅਤੇ ਜੇਕਰ ਉਹ ਬੇਕਾਬੂ ਰੂਪ ਨਾਲ ਵੱਧਦੀ ਹੈ ਤਾਂ ਤੁਰੰਤ ਡਾਕਟਰ ਤੋਂ ਸਲਾਹ ਲੈਣੀ ਚਾਹੀਦੀ ਹੈ। ਦਿੱਲੀ ਸਥਿਤ ਇੰਦਰਪ੍ਰਸਥ ਅਪੋਲੋ ਹਸਪਤਾਲ 'ਚ ਤਾਇਨਾਤ ਸੀਨੀਅਰ ਚਮੜੀ ਰੋਗ ਮਾਹਿਰ ਡਾ. ਡੀ.ਐੱਮ. ਮਹਾਜਨ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਚਮੜੀ ਦੀ ਸਮੱਸਿਆਵਾਂ ਨਾਲ ਜੂਝ ਰਹੇ ਬਹੁਤ ਸਾਰੇ ਮਰੀਜ਼ ਇਸ ਡਰ ਨਾਲ ਓ.ਪੀ.ਡੀ. ਦੇ ਚੱਕਰ ਲਗਾ ਰਹੇ ਹਨ ਕਿ ਕਿਤੇ ਉਨ੍ਹਾਂ ਨੂੰ ਬਲੈਕ ਫੰਗਸ ਤਾਂ ਨਹੀਂ ਹੋ ਗਿਆ।

ਪੜੋ ਹੋਰ ਖਬਰਾਂ: ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਉੱਤੇ ਪੈਟਰੋਲੀਅਮ ਮੰਤਰੀ ਨੇ ਦਿੱਤਾ ਇਹ ਬਿਆਨ

ਡਾ. ਮਹਾਜਨ ਅਨੁਸਾਰ, ਲੋਕਾਂ ਨੂੰ ਚਮੜੀ ਸੰਬੰਧੀ ਰੋਗਾਂ ਬਾਰੇ ਚੌਕਸ ਰਹਿਣਾ ਚਾਹੀਦਾ ਪਰ ਘਬਰਾਉਣਾ ਨਹੀਂ ਚਾਹੀਦਾ। ਉਨ੍ਹਾਂ ਨੇ ਕਿਹਾ,''ਠੀਕ ਹੋ ਰਹੇ ਕਈ ਕੋਰੋਨਾ ਮਰੀਜ਼ਾਂ 'ਚ ਚਮੜੀ ਸੰਬੰਧੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ ਅਤੇ ਉਨ੍ਹਾਂ 'ਚ ਸਭ ਤੋਂ ਜ਼ਿਆਦਾ ਹਰਪੀਸ ਦੇ ਮਾਮਲੇ ਹਨ। ਬਹੁਤ ਸਾਰੇ ਮਰੀਜ਼ ਜਿਨ੍ਹਾਂ ਹੀ ਇਹ ਪੁਰਾਣੀ ਸਮੱਸਿਆ ਹੈ, ਹਰਪੀਸ ਦਾ ਸੰਕਰਮਣ ਮੁੜ ਉਭਰ ਰਿਹਾ ਹੈ ਅਤੇ ਹੋਰ ਲੋਕਾਂ 'ਚ ਇਸ ਲਈ ਨਵੇਂ ਮਾਮਲੇ 'ਚ ਦੇਖਣ ਨੂੰ ਮਿਲ ਰਹੇ ਹਨ। ਦੋਵੇਂ ਹੀ ਸਥਿਤੀ 'ਚ, ਰੋਗ ਰੋਕੂ ਸਮਰੱਥਾ ਘੱਟ ਹੋਣੀ ਇਸ ਦਾ ਕਾਰਨ ਹੈ।''

ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਨੇ ‘ਬਲਬੀਰ ਸਿੱਧੂ’ ਦੀ ਰਿਹਾਇਸ਼ ਅੱਗੇ ਲਾਇਆ ਧਰਨਾ

-PTC News

Related Post