ਦੇਸ਼ ਦੇ 18+ ਨਾਗਰਿਕਾਂ ਨੂੰ ਮੋਦੀ ਦਾ ਤੋਹਫਾ, ਮੁਫਤ ਮਿਲੇਗੀ ਕੋਰੋਨਾ ਵੈਕਸੀਨ

ਨਵੀਂ ਦਿੱਲੀ: ਕੋਰੋਨਾ ਸੰਕਟ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਦੀ ਸ਼ਾਮ ਨੂੰ ਵੱਡਾ ਐਲਾਨ ਕੀਤਾ ਹੈ। ਯੋਗ ਦਿਵਸ ਯਾਨੀ 21 ਜੂਨ ਤੋਂ ਦੇਸ਼ ਵਿਚ 18 ਸਾਲ ਤੋਂ ਜ਼ਿਆਦਾ ਉਮਰ ਵਾਲੇ ਸਾਰੇ ਲੋਕਾਂ ਨੂੰ ਭਾਰਤ ਸਰਕਾਰ ਵਲੋਂ ਮੁਫਤ ਵੈਕਸੀਨ ਲਗਾਈ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਕਿ ਸੂਬਿਆਂ ਤੋਂ ਵੈਕਸੀਨੇਸ਼ਨ ਦਾ ਕੰਮ ਵਾਪਸ ਲਿਆ ਜਾਵੇਗਾ ਅਤੇ ਹੁਣ ਕੇਂਦਰ ਸਰਕਾਰ ਹੀ ਇਹ ਕੰਮ ਕਰੇਗੀ।

ਪੜੋ ਹੋਰ ਖਬਰਾਂ: Delta ਵੈਰੀਏਂਟ 40 ਫੀਸਦੀ ਜ਼ਿਆਦਾ ਖਤਰਨਾਕ, ਬ੍ਰਿਟੇਨ ਨੇ ਵੈਕਸੀਨ ਲੈ ਚੁੱਕੇ ਲੋਕਾਂ ਨੂੰ ਵੀ ਕੀਤਾ ਅਲਰਟ

ਦੱਸ ਦਈਏ ਕਿ ਅਜੇ ਤੱਕ ਵੈਕਸੀਨ ਦਾ 50 ਫੀਸਦੀ ਕੰਮ ਕੇਂਦਰ ਸਰਕਾਰ, 25 ਫੀਸਦੀ ਸੂਬਾ ਸਰਕਾਰਾਂ ਅਤੇ 25 ਫੀਸਦੀ ਪ੍ਰਾਈਵੇਟ ਸੈਕਟਰ ਦੇ ਹੱਥ ਵਿਚ ਸੀ। ਹੁਣ ਵੈਕਸੀਨ ਦਾ 75 ਫੀਸਦੀ ਹਿੱਸਾ ਕੇਂਦਰ ਸਰਕਾਰ ਅਤੇ ਬਾਕੀ ਹਿੱਸਾ ਪ੍ਰਾਈਵੇਟ ਸੈਕਟਰ ਨੂੰ ਮਿਲੇਗਾ।

ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਨੇ ‘ਬਲਬੀਰ ਸਿੱਧੂ’ ਦੀ ਰਿਹਾਇਸ਼ ਅੱਗੇ ਲਾਇਆ ਧਰਨਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਦੀ ਕਿਸੇ ਵੀ ਸੂਬਾ ਸਰਕਾਰ ਨੂੰ ਵੈਕਸੀਨ ਉੱਤੇ ਕੁਝ ਵੀ ਖਰਚ ਨਹੀਂ ਕਰਨਾ ਹੋਵੇਗਾ। ਹੁਣ ਤੱਕ ਦੇਸ਼ ਦੇ ਕਰੋੜਾਂ ਲੋਕਾਂ ਨੂੰ ਮੁਫਤ ਵੈਕਸੀਨ ਮਿਲੀ ਹੈ, ਹੁਣ 18 ਸਾਲ ਦੀ ਉਮਰ ਦੇ ਲੋਕ ਵੀ ਇਸ ਵਿਚ ਜੁੜ ਜਾਣਗੇ। ਸਾਰੇ ਦੇਸ਼ਵਾਸੀਆਂ ਲਈ ਭਾਰਤ ਸਰਕਾਰ ਹੀ ਮੁਫਤ ਵੈਕਸੀਨ ਉਪਲੱਬਧ ਕਰਵਾਏਗੀ।

ਪੜੋ ਹੋਰ ਖਬਰਾਂ: ਰੇਪ ਕੇਸ ‘ਚ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਮੇਦਾਂਤਾ ਹਸਪਤਾਲ ਮਿਲਣ ਪਹੁੰਚੀ ਹਨੀਪ੍ਰੀਤ

ਪ੍ਰਾਈਵੇਟ ਹਸਪਤਾਲਾਂ ਵਿਚ ਜਾਰੀ ਰਹੇਗਾ ਟੀਕਾਕਰਨ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਵਿਚ ਬਣ ਰਹੀ ਵੈਕਸੀਨ ਵਿਚੋਂ 25 ਫ਼ੀਸਦੀ, ਪ੍ਰਾਈਵੇਟ ਸੈਕਟਰ ਦੇ ਹਸਪਤਾਲ ਸਿੱਧੇ ਲੈ ਸਕਣਗੇ, ਇਹ ਵਿਵਸਥਾ ਜਾਰੀ ਰਹੇਗੀ। ਪ੍ਰਾਈਵੇਟ ਹਸਪਤਾਲ, ਵੈਕਸੀਨ ਦੀ ਨਿਰਧਾਰਤ ਕੀਮਤ ਦੇ ਬਾਅਦ ਇੱਕ ਡੋਜ਼ ਉੱਤੇ ਜ਼ਿਆਦਾ ਤੋਂ ਜ਼ਿਆਦਾ 150 ਰੁਪਏ ਹੀ ਸਰਵਿਸ ਚਾਰਜ ਲੈ ਸਕਣਗੇ। ਇਸ ਦੀ ਨਿਗਰਾਨੀ ਕਰਨ ਦਾ ਕੰਮ ਸੂਬਾ ਸਰਕਾਰਾਂ ਦੇ ਹੀ ਕੋਲ ਰਹੇਗਾ।

-PTC News