ਅਜਨਾਲਾ ਨੇੜੇ 2 ਮੋਟਰਸਾਈਕਲਾਂ ਦੀ ਆਹਮੋ -ਸਾਹਮਣੇ ਹੋਈ ਟੱਕਰ, 2 ਵਿਅਕਤੀ ਗੰਭੀਰ ਜ਼ਖ਼ਮੀ

By  Shanker Badra October 28th 2020 10:53 AM

ਅਜਨਾਲਾ ਨੇੜੇ 2 ਮੋਟਰਸਾਈਕਲਾਂ ਦੀ ਆਹਮੋ -ਸਾਹਮਣੇ ਹੋਈ ਟੱਕਰ, 2 ਵਿਅਕਤੀ ਗੰਭੀਰ ਜ਼ਖ਼ਮੀ:ਅਜਨਾਲਾ : ਪੰਜਾਬ 'ਚ ਆਏ ਦਿਨ ਲਗਾਤਾਰ ਕਈ ਸੜਕੀ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ ਦਾ ਮੁੱਖ ਕਾਰਨ ਤੇਜ਼ ਰਫ਼ਤਾਰ ਹੈ। ਇਹਨਾਂ ਸੜਕੀ ਹਾਦਸਿਆਂ 'ਚ ਹੁਣ ਤੱਕ ਅਨੇਕਾਂ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਅਜਨਾਲਾ ਨੇੜੇ ਵਾਪਰਿਆ ਹੈ।

Ajnala-Amritsar road two motorcycles collision ,2 injured ਅਜਨਾਲਾ ਨੇੜੇ 2 ਮੋਟਰਸਾਈਕਲਾਂ ਦੀ ਆਹਮੋ -ਸਾਹਮਣੇ ਹੋਈ ਟੱਕਰ, 2 ਵਿਅਕਤੀ ਹੋਏ ਗੰਭੀਰ ਜ਼ਖ਼ਮੀ

ਇਹ ਵੀ ਪੜ੍ਹੋ : Bihar Assembly Election 2020 : ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਤਹਿਤ 71 ਸੀਟਾਂ 'ਤੇ ਪੈ ਰਹੀਆਂ ਨੇ ਵੋਟਾਂ

ਅਜਨਾਲਾ -ਅੰਮ੍ਰਿਤਸਰ ਮੁੱਖ ਮਾਰਗ 'ਤੇ ਪਿੰਡ ਭਖਾ ਹਰੀ ਸਿੰਘ ਨਜ਼ਦੀਕ ਦੇਰ ਰਾਤ ਦੋ ਮੋਟਰਸਾਈਕਲਾਂ ਦੀ ਹੋਈ ਆਹਮੋ -ਸਾਹਮਣੇ ਟੱਕਰ ਹੋ ਗਈ ਹੈ। ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ।

Ajnala-Amritsar road two motorcycles collision ,2 injured ਅਜਨਾਲਾ ਨੇੜੇ 2 ਮੋਟਰਸਾਈਕਲਾਂ ਦੀ ਆਹਮੋ -ਸਾਹਮਣੇ ਹੋਈ ਟੱਕਰ, 2 ਵਿਅਕਤੀ ਗੰਭੀਰ ਜ਼ਖ਼ਮੀ

ਜਾਣਕਾਰੀ ਅਨੁਸਾਰ ਇੱਕ ਮੋਟਰਸਾਈਕਲ ਅਜਨਾਲਾ ਵਾਲੀ ਸਾਈਡ ਤੋਂ ਆ ਰਿਹਾ ਸੀ ,ਜੋ ਦੂਸਰੀ ਸਾਈਡ ਤੋਂ ਆ ਰਹੇ ਮੋਟਰਸਾਈਕਲ ਵਿਚ ਜਾ ਵੱਜਾ, ਜਿਸ ਕਾਰਨ ਮੋਟਰਸਾਈਕਲਾਂ ਤੇ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ ਹਨ।

Ajnala-Amritsar road two motorcycles collision ,2 injured ਅਜਨਾਲਾ ਨੇੜੇ 2 ਮੋਟਰਸਾਈਕਲਾਂ ਦੀ ਆਹਮੋ -ਸਾਹਮਣੇ ਹੋਈ ਟੱਕਰ, 2 ਵਿਅਕਤੀ ਹੋਏ ਗੰਭੀਰ ਜ਼ਖ਼ਮੀ

ਜਿਨ੍ਹਾਂ ਨੂੰ ਰਾਤ ਸਮੇਂ ਪੁਲਿਸ ਨਾਕਿਆਂ ਦੀ ਜਾਂਚ ਕਰਨ ਅਜਨਾਲਾ ਵੱਲ ਨੂੰ ਆ ਰਹੇ ਪੁਲਿਸ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ (SSP) ਸ਼੍ਰੀ ਧਰੁਵ ਦਹੀਆ ਵਲੋਂ 108 ਐਬੂਲੈਂਸ ਰਾਹੀਂ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ।

-PTCNews

Related Post