ਹੁਣ ਹਰਿਆਣਾ ਸਰਕਾਰ ਨੇ ਵੀ ਕੀਤੀ ਸਖ਼ਤੀ, ਦੁਕਾਨਾਂ ਤੇ ਬਾਜ਼ਾਰ 6 ਵਜੇ ਤੋਂ ਬਾਅਦ ਰਹਿਣਗੇ ਬੰਦ  

By  Shanker Badra April 22nd 2021 05:47 PM

ਚੰਡੀਗੜ੍ਹ : ਦੇਸ਼ 'ਚ ਕੋਰੋਨਾ ਦੀ ਬੇਕਾਬੂ ਰਫ਼ਤਾਰ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਹਰਿਆਣਾ ਸਰਕਾਰ ਨੇ ਵੀਰਵਾਰ ਨੂੰ ਸੂਬੇ ਵਿੱਚ ਸਖ਼ਤੀ ਕਰ ਦਿੱਤੀ ਹੈ। ਹਰਿਆਣਾ ਸਰਕਾਰ ਨੇ ਸੂਬੇ ਦੀਆਂ ਸਾਰੀਆਂ ਦੁਕਾਨਾਂ ਸ਼ਾਮ 6 ਵਜੇ ਤੱਕ ਬੰਦ ਕਰਨ ਅਤੇ ਸਾਰੇ ਗੈਰ-ਕਾਨੂੰਨੀ ਇਕੱਠਾਂ 'ਤੇ ਪਾਬੰਧੀ ਲਾਉਣ ਦਾ ਆਦੇਸ਼ ਜਾਰੀ ਕੀਤਾ ਹੈ।

ਪੜ੍ਹੋ ਹੋਰ ਖ਼ਬਰਾਂ : ਹਸਪਤਾਲ 'ਚ ਆਕਸੀਜਨ ਲੀਕ ਹੋਣ ਨਾਲ 22 ਮਰੀਜ਼ਾਂ ਦੀ ਹੋਈ ਮੌਤ

All shops will remain closed from 6 pm tomorrow in haryana ban on ceremonies ਹੁਣ ਹਰਿਆਣਾ ਸਰਕਾਰ ਨੇ ਵੀ ਕੀਤੀ ਸਖ਼ਤੀ, ਦੁਕਾਨਾਂ ਤੇ ਬਾਜ਼ਾਰ 6 ਵਜੇ ਤੋਂ ਬਾਅਦ ਰਹਿਣਗੇ ਬੰਦ

ਹਰਿਆਣਾ ਦੇ ਸਿਹਤ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਇਹ ਪਾਬੰਦੀਆਂ ਸ਼ੁੱਕਰਵਾਰ ਤੋਂ ਲਾਗੂ ਹੋ ਜਾਣਗੀਆਂ। ਵਿਜ ਨੇ ਟਵੀਟ ਕੀਤਾ,ਹਰਿਆਣਾ ਵਿੱਚ ਸਾਰੀਆਂ ਦੁਕਾਨਾਂ ਕੱਲ ਤੋਂ ਸ਼ਾਮ 6 ਵਜੇ ਤੋਂ ਬੰਦ ਰਹਿਣਗੀਆਂ, ਸਾਰੇ ਗੈਰ-ਕਾਨੂੰਨੀ ਇਕੱਠਾਂ 'ਤੇ ਪਾਬੰਦੀ ਹੈ ਅਤੇ ਨਿਯਮਾਂ ਅਨੁਸਾਰ ਪ੍ਰੋਗਰਾਮ ਕਰਵਾਉਣ ਲਈ ਐੱਸਡੀਐੱਮ ਤੋਂ ਮਨਜ਼ੂਰੀ ਲੈਣੀ ਪਵੇਗੀ।

All shops will remain closed from 6 pm tomorrow in haryana ban on ceremonies ਹੁਣ ਹਰਿਆਣਾ ਸਰਕਾਰ ਨੇ ਵੀ ਕੀਤੀ ਸਖ਼ਤੀ, ਦੁਕਾਨਾਂ ਤੇ ਬਾਜ਼ਾਰ 6 ਵਜੇ ਤੋਂ ਬਾਅਦ ਰਹਿਣਗੇ ਬੰਦ

ਸੂਬਾ ਸਰਕਾਰ ਨੇ ਹਾਲ ਹੀ ਵਿੱਚ ਬੰਦ ਥਾਵਾਂ 'ਤੇ ਹੋਣ ਵਾਲੇ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ 50 ਲੋਕਾਂ ਅਤੇ ਖੁੱਲੇ ਸਥਾਨਾਂ 'ਤੇ ਰੱਖਣ ਲਈ ਵੱਧ ਤੋਂ ਵੱਧ 200 ਲੋਕਾਂ ਦੇ ਸ਼ਾਮਿਲ ਹੋਣ ਦੀ ਸੀਮਾ ਨਿਰਧਾਰਤ ਕੀਤੀ ਹੈ। 21 ਅਪ੍ਰੈਲ ਨੂੰ ਹਰਿਆਣਾ ਵਿਚ ਕੋਵਿਡ -19 ਦੇ 9,623 ਨਵੇਂ ਕੇਸ ਸਾਹਮਣੇ ਆਏ ਸਨ ਅਤੇ ਲਾਗ ਦੇ ਕਾਰਨ 45 ਲੋਕਾਂ ਦੀ ਮੌਤ ਹੋ ਗਈ ਸੀ।

All shops will remain closed from 6 pm tomorrow in haryana ban on ceremonies ਹੁਣ ਹਰਿਆਣਾ ਸਰਕਾਰ ਨੇ ਵੀ ਕੀਤੀ ਸਖ਼ਤੀ, ਦੁਕਾਨਾਂ ਤੇ ਬਾਜ਼ਾਰ 6 ਵਜੇ ਤੋਂ ਬਾਅਦ ਰਹਿਣਗੇ ਬੰਦ

ਕੋਰੋਨਾ ਮਹਾਮਾਰੀ ਕਾਰਨ ਹਰਿਆਣਾ ਦੇ ਸਕੂਲਾਂ ਨੂੰ ਬੰਦ ਕਰਕੇ ਅਤੇ ਗਰਮੀ ਦੀਆਂ ਛੁੱਟੀਆਂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਹਰਿਆਣਾ ਦੇ ਸਿੱਖਿਆ ਮੰਤਰੀ ਕੰਵਰਪਾਲ ਗੁਰਜਰ ਨੇ ਐਲਾਨ ਕੀਤਾ ਕਿ ਰਾਜ ਦੇ ਸਾਰੇ ਸਕੂਲ 22 ਅਪ੍ਰੈਲ 2021 ਤੋਂ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਕਰਨਗੇ। ਸਕੂਲ ਗਰਮੀਆਂ ਦੀਆਂ ਛੁੱਟੀਆਂ ਲਈ 22 ਅਪ੍ਰੈਲ ਤੋਂ 31 ਮਈ 2021 ਤੱਕ ਬੰਦ ਰਹਿਣਗੇ।

All shops will remain closed from 6 pm tomorrow in haryana ban on ceremonies ਹੁਣ ਹਰਿਆਣਾ ਸਰਕਾਰ ਨੇ ਵੀ ਕੀਤੀ ਸਖ਼ਤੀ, ਦੁਕਾਨਾਂ ਤੇ ਬਾਜ਼ਾਰ 6 ਵਜੇ ਤੋਂ ਬਾਅਦ ਰਹਿਣਗੇ ਬੰਦ

ਪੜ੍ਹੋ ਹੋਰ ਖ਼ਬਰਾਂ : ਚੰਡੀਗੜ੍ਹ-ਲਖਨਊ ਐਕਸਪ੍ਰੈੱਸ ਨੇ ਕਰਾਸਿੰਗ ਤੋਂ ਲੰਘ ਰਹੇ ਟਰੱਕ ਅਤੇ ਹੋਰ ਵਾਹਨਾਂ ਨਾਲ ਮਾਰੀ ਟੱਕਰ , 5 ਮੌਤਾਂ 

ਦੱਸ ਦੇਈਏ ਕਿ ਭਾਰਤ ਵਿਚ ਪਿਛਲੇ ਕਈ ਦਿਨਾਂ ਤੋਂ ਰਿਕਾਰਡ ਪਾਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ। ਦੇਸ਼ ਵਿਚ ਇੱਕ ਦਿਨ ਵਿਚ ਕੋਰੋਨਾ ਦੇ 3.14 ਲੱਖ ਤੋਂ ਜ਼ਿਆਦਾ ਵਰਲਡ ਰਿਕਾਰਡ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਲਗਾਤਾਰ ਦੂਜੇ ਦਿਨ ਮਰਨ ਵਾਲਿਆਂ ਦੀ ਗਿਣਤੀ ਵੱਧ ਹੈ। ਦੇਸ਼ ਵਿਚ ਕੋਰੋਨਾ ਦੇ ਹਰ ਰੋਜ਼ ਦੇ ਮਾਮਲਿਆਂ ਨੇ ਅੱਜ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।

-PTCNews

Related Post