ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਪੱਕੇ ਹੋਣ ਦੀ ਜੱਦੋ-ਜਹਿਦ ਨੂੰ ਦਰਸਾਉਂਦੀ ਫਿਲਮ ‘ਚੱਲ ਮੇਰਾ ਪੁੱਤ’ ਦਾ ਟ੍ਰੇਲਰ ਰਿਲੀਜ਼

By  Shanker Badra July 16th 2019 05:28 PM

ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਪੱਕੇ ਹੋਣ ਦੀ ਜੱਦੋ-ਜਹਿਦ ਨੂੰ ਦਰਸਾਉਂਦੀ ਫਿਲਮ ‘ਚੱਲ ਮੇਰਾ ਪੁੱਤ’ ਦਾ ਟ੍ਰੇਲਰ ਰਿਲੀਜ਼ :ਚੰਡੀਗੜ੍ਹ : ਅਮਰਿੰਦਰ ਗਿੱਲ ਦੀ ਆਉਣ ਵਾਲੀ ਫ਼ਿਲਮ ‘ਚੱਲ ਮੇਰਾ ਪੁੱਤ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਪੰਜਾਬੀ ਫ਼ਿਲਮ ਦਾ ਟ੍ਰੇਲਰ ਬੇਹੱਦ ਸ਼ਾਨਦਾਰ ਹੈ ਅਤੇ ਇਮੋਸ਼ਨਲ ਤੇ ਕਾਮੇਡੀ ਨਾਲ ਭਰਪੂਰ ਹੈ।ਇਸ ਫ਼ਿਲਮ ਦੇ ਟ੍ਰੇਲਰ ਵਿਚ ਅਮਰਿੰਦਰ ਗਿੱਲ ਇਕ ਅਜਿਹੇ ਪੰਜਾਬੀ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ, ਜੋ ਵਿਦੇਸ਼ ਵਿਚ ਲੇਬਰ ਤੇ ਹੋਰ ਵੱਖ-ਵੱਖ ਕੰਮ ਕਰਦਾ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਮਰਿੰਦਰ ਗਿੱਲ ਦੀ ਇਹ ਪੰਜਾਬੀ ਫ਼ਿਲਮ 26 ਜੁਲਾਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

Amrinder Gill And Simi Chahal Movie Chal Mera Putt Official Trailer ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਪੱਕੇ ਹੋਣ ਦੀ ਜੱਦੋ-ਜਹਿਦ ਨੂੰ ਦਰਸਾਉਂਦੀ ਫਿਲਮ ‘ਚੱਲ ਮੇਰਾ ਪੁੱਤ’ ਦਾ ਟ੍ਰੇਲਰ ਰਿਲੀਜ਼

ਇਹ ਫ਼ਿਲਮ ਵਿਦੇਸ਼ਾਂ ਵਿਚ ਰਹਿੰਦੇ ਉਨ੍ਹਾਂ ਕੱਚੇ ਨੌਜਵਾਨਾਂ ਦੀ ਕਹਾਣੀ ਹੈ, ਜੋ ਹੱਡਭੰਨਵੀਂ ਮਿਹਨਤ ਵੀ ਕਰਕੇ ਪੱਕੇ ਹੋਣ ਲਈ ਪਾਪੜ ਵੇਲ ਰਹੇ ਹਨ। ਇਹ ਫ਼ਿਲਮ ਕਾਮੇਡੀ ਦੇ ਨਾਲ-ਨਾਲ ਵਿਦੇਸ਼ਾਂ ਵਿਚ ਰਹਿ ਰਹੇ ਪੰਜਾਬੀ ਨੌਜਵਾਨਾਂ ਦੇ ਸੁਪਨੇ, ਪਰਿਵਾਰ ਦੀ ਜਿੰਮੇਵਾਰੀ ਤੇ ਭਵਿੱਖ ਦੀ ਚਿੰਤਾ ਨੂੰ ਬਿਆਨ ਕਰੇਗੀ। ਉਹ ਪੰਜਾਬ 'ਚ ਰਹਿੰਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਦੀਆਂ ਫ਼ਰਮਾਇਸ਼ਾਂ ਕਿਵੇਂ ਪੂਰੀਆਂ ਕਰਦੇ ਹਨ, ਇਹ ਫ਼ਿਲਮ ਦੇਖ ਕੇ ਹੀ ਪਤਾ ਲੱਗੇਗਾ।

Amrinder Gill And Simi Chahal Movie Chal Mera Putt Official Trailer ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਪੱਕੇ ਹੋਣ ਦੀ ਜੱਦੋ-ਜਹਿਦ ਨੂੰ ਦਰਸਾਉਂਦੀ ਫਿਲਮ ‘ਚੱਲ ਮੇਰਾ ਪੁੱਤ’ ਦਾ ਟ੍ਰੇਲਰ ਰਿਲੀਜ਼

ਇਸ ਫਿਲਮ 'ਚ ਅਮਰਿੰਦਰ ਗਿੱਲ ਦੇ ਨਾਲ ਅਦਾਕਾਰਾ ਸਿੰਮੀ ਚਾਹਲ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਦੀ ਕਹਾਣੀ ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਪੱਕੇ ਹੋਣ ਦੀ ਜੱਦੋ-ਜਹਿਦ ਨੂੰ ਦਰਸਾਉਂਦੀ ਹੈ। ਇਸ ‘ਚ ਪਾਕਿਸਤਾਨੀ ਕਲਾਕਾਰਾਂ ਦੀ ਐਂਟਰੀ ਵੀ ਹੋਈ ਹੈ ਜੋ ਆਪਣੀ ਕਾਮੇਡੀ ਟਾਈਮਿੰਗ ਨਾਲ ਔਡੀਅੰਸ ਦੇ ਢਿੱਡੀ ਪੀੜਾਂ ਪਾਉਣ ‘ਚ ਜ਼ਰੂਰ ਕਾਮਯਾਬ ਰਹਿਣਗੇ। ਇਸ ਫ਼ਿਲਮ ‘ਚ ਪਾਕਿ ਕਲਾਕਾਰ ਅਕਰਮ ਉਦਾਸ, ਨਾਸਿਰ ਚਿਨੋਤੀ, ਇਖ਼ਤਿਖ਼ਾਰ ਠਾਕੁਰ ਹਨ।

Amrinder Gill And Simi Chahal Movie Chal Mera Putt Official Trailer ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਦੇ ਪੱਕੇ ਹੋਣ ਦੀ ਜੱਦੋ-ਜਹਿਦ ਨੂੰ ਦਰਸਾਉਂਦੀ ਫਿਲਮ ‘ਚੱਲ ਮੇਰਾ ਪੁੱਤ’ ਦਾ ਟ੍ਰੇਲਰ ਰਿਲੀਜ਼

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੀਂਹ ਨਾਲ ਡੁੱਬਿਆ ਬਠਿੰਡਾ , ਪਾਣੀ ‘ਚ ਡੁੱਬੀਆਂ IG ਤੇ SSP ਦੀਆਂ ਕੋਠੀਆਂ , ਤੈਰ ਕੇ ਜਾਂਦੇ ਪੁਲਿਸ ਮੁਲਾਜ਼ਮ

ਦੱਸ ਦਈਏ ਕਿ ਜਨਜੋਤ ਸਿੰਘ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। 26 ਜੁਲਾਈ ਨੂੰ ਫਿਲਮ ਰਿਲੀਜ਼ ਹੋਣ ਵਾਲੀ ਹੈ,ਜਿਸ ਦਾ ਟਰੇਲਰ ਸਾਹਮਣੇ ਆ ਗਿਆ ਹੈ।

-PTCNews

Related Post