ਅੰਮ੍ਰਿਤਸਰ 'ਚ ਵਾਪਰੀ ਵੱਡੀ ਵਾਰਦਾਤ, ਅਗਵਾ ਹੋਈ 19 ਸਾਲਾ ਕੁੜੀ ਦੀ ਮਿਲੀ ਲਾਸ਼

By  Shanker Badra February 29th 2020 11:51 AM -- Updated: February 29th 2020 12:03 PM

ਅੰਮ੍ਰਿਤਸਰ 'ਚ ਵਾਪਰੀ ਵੱਡੀ ਵਾਰਦਾਤ, ਅਗਵਾ ਹੋਈ 19 ਸਾਲਾਕੁੜੀ ਦੀ ਮਿਲੀ ਲਾਸ਼:ਅਜਨਾਲਾ: ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੀ19 ਸਾਲਾ ਲੜਕੀ ਕੁੱਝ ਦਿਨ ਪਹਿਲਾਂ26 ਫ਼ਰਵਰੀ  ਨੂੰ ਅੰਮ੍ਰਿਤਸਰ ਵਿਖੇ ਅਗਵਾ ਹੋਈ ਸੀ ,ਜਿਸ ਦੀਅੰਮ੍ਰਿਤਸਰ ਦੇ ਇਕ ਨਿੱਜੀ ਸਕੂਲ ਕੋਲੋਂ ਬੀਤੀ ਰਾਤ ਲਾਸ਼ ਬਰਾਮਦ ਹੋ ਗਈ ਹੈ। ਮ੍ਰਿਤਕ ਲੜਕੀ ਦੀ ਪਛਾਣ ਅਨਮੋਲ ਕੌਰ ਵਾਸੀਅਜਨਾਲਾ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਅਨੁਸਾਰ ਅਜਨਾਲਾ ਦੀ ਰਹਿਣ ਵਾਲੀ ਅਨਮੋਲ ਕੌਰ ਅੰਮ੍ਰਿਤਸਰ 'ਚ ਕੋਰਸ ਕਰਨ ਲਈ ਆਉਂਦੀ ਸੀ। 2 ਦਿਨ ਪਹਿਲਾਂ ਰਣਜੀਤ ਐਵਿਨਿਊ ਇਲਾਕੇ 'ਚ ਜਦੋਂ ਉਹ ਬੱਸ 'ਚੋਂ ਉਤਰੀ ਤਾਂ ਆਲਟੋ ਕਾਰ 'ਤੇ ਸਵਾਰ ਕੁਝ ਵਿਅਕਤੀਆਂ ਨੇ ਉਸ ਨੂੰ ਅਗਵਾ ਕਰ ਲਿਆ ਸੀ, ਜਿਸ ਦੀ ਪਰਿਵਾਰ ਵੱਲੋਂ ਭਾਲ ਕੀਤੀ ਜਾ ਰਹੀ ਸੀ

ਦੱਸ ਦੇਈਏ ਕਿ ਅਗਵਾਕਾਰਾਂ ਨੇ ਪਿਛਲੇ ਦਿਨੀਂ ਅਨਮੋਲ ਦੇ ਪਰਿਵਾਰ ਤੋਂ 20 ਲੱਖ ਦੀ ਫਿਰੌਤੀ ਮੰਗੀ ਅਤੇ ਪੈਸੇ ਨਾ ਦੇਣ 'ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਇਸ ਤੋਂ ਬਾਅਦ ਸ਼ਨੀਵਾਰ ਸਵੇਰੇ ਲੋਹਾਰਕਾ ਰੋਡ ਦੇ ਇਕ ਨਿਜੀ ਸਕੂਲ ਨੇੜਿਓਂ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਫਿਲਹਾਲ ਪੁਲਿਸ ਵਲੋਂ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

-PTCNews

Related Post