ਸ਼ਾਇਦ ਅਜਿਹੇ ਕਾਰਨਾਂ ਕਰਕੇ ਸ੍ਰੀ ਹਰਿਮੰਦਰ ਸਾਹਿਬ 'ਚ ਕਰਨੀ ਪਈ ਫੋਟੋਗ੍ਰਾਫ਼ੀ/ਵੀਡੀਓਗ੍ਰਾਫ਼ੀ ਬੈਨ, ਦੇਖੋ ਵੀਡੀਓ

By  Jashan A January 12th 2019 04:38 PM -- Updated: January 12th 2019 04:41 PM

ਸ਼ਾਇਦ ਅਜਿਹੇ ਕਾਰਨਾਂ ਕਰਕੇ ਸ੍ਰੀ ਹਰਿਮੰਦਰ ਸਾਹਿਬ 'ਚ ਕਰਨੀ ਪਈ ਫੋਟੋਗ੍ਰਾਫ਼ੀ/ਵੀਡੀਓਗ੍ਰਾਫ਼ੀ ਬੈਨ, ਦੇਖੋ ਵੀਡੀਓ,ਅੰਮ੍ਰਿਤਸਰ: ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਨੇ ਵੱਡਾ ਫ਼ੈਸਲਾ ਲੈਂਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੋਟੋਗ੍ਰਾਫ਼ੀ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ।ਜਿਸ ਕਰਕੇ ਕੁਝ ਲੋਕਾਂ ਨੇ ਉਹਨਾਂ ਦੇ ਫੈਸਲੇ ਦਾ ਸੁਵਾਗਤ ਕੀਤਾ ਹੈ ਤੇ ਕੁਝ ਲੋਕਾਂ ਵਿੱਚ ਰੋਸ ਵੀ ਪਾਇਆ ਜਾ ਰਿਹਾ ਹੈ।

asr ਸ਼ਾਇਦ ਅਜਿਹੇ ਕਾਰਨਾਂ ਕਰਕੇ ਸ੍ਰੀ ਹਰਿਮੰਦਰ ਸਾਹਿਬ 'ਚ ਕਰਨੀ ਪਈ ਫੋਟੋਗ੍ਰਾਫ਼ੀ/ਵੀਡੀਓਗ੍ਰਾਫ਼ੀ ਬੈਨ, ਦੇਖੋ ਵੀਡੀਓ

ਦੱਸ ਦੇਈਏ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ ਤੇ ਜ਼ਿਆਦਾਤਰ ਉਹਨਾਂ ਦਾ ਧਿਆਨ ਫੋਟੋਗ੍ਰਾਫ਼ੀ ਕਰਨ ‘ਚ ਹੀ ਹੁੰਦਾ ਹੈ।ਦੱਸਿਆ ਜਾ ਰਿਹਾ ਹੈ ਕਿ ਸੰਗਤਾਂ ਵਲੋਂ ਪਰਿਕਰਮਾ ‘ਚ ਕੀਤੀ ਜਾਣ ਵਾਲੀ ਫੋਟੋਗ੍ਰਾਫੀ ਦੂਸਰਿਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ। ਕੁਝ ਸ਼ਰਾਰਤੀ ਅਨਸਰ ਇਥੇ ਪਹੁੰਚ ਕੇ ਮਰਿਆਦਾ ਨੂੰ ਭੰਗ ਕਰਦੇ ਹਨ।

ਪਿਛਲੇ ਦਿਨੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਲੜਕੀ ਸ੍ਰੀ ਹਰਿਮੰਦਰ ਸਾਹਿਬ ਅੰਦਰ TikTok App ਉੱਪਰ ਗਾਣਾ ਲਗਾ ਕੇ ਆਪਣੀ ਇੱਕ ਵੀਡੀਓ ਬਣਵਾ ਰਹੀ ਹੈ।

asr ਸ਼ਾਇਦ ਅਜਿਹੇ ਕਾਰਨਾਂ ਕਰਕੇ ਸ੍ਰੀ ਹਰਿਮੰਦਰ ਸਾਹਿਬ 'ਚ ਕਰਨੀ ਪਈ ਫੋਟੋਗ੍ਰਾਫ਼ੀ/ਵੀਡੀਓਗ੍ਰਾਫ਼ੀ ਬੈਨ, ਦੇਖੋ ਵੀਡੀਓ

ਜਿਸ ਨਾਲ ਸਿੱਖ ਭਾਈਚਾਰੇ 'ਚ ਕਾਫੀ ਰੋਸ ਪਾਇਆ ਜਾ ਰਿਹਾ ਹੈ।ਲੋਕਾਂ ਦਾ ਕਹਿਣਾ ਹੈ ਕਿ ਗੁਰੂ ਘਰ ਅੰਦਰ ਇਹੋ ਜਿਹੇ ਕੰਮ ਸੋਭਾ ਨਹੀਂ ਦਿੰਦੇ। ਇਹ ਲੜਕੀ ਮਰਿਆਦਾ ਭੰਗ ਕਰ ਰਹੀ ਹੈ।ਸ਼ਾਇਦ ਅਜਿਹੇ ਕਾਰਨਾਂ ਕਰਕੇ ਹੀ ਸ਼੍ਰੋਮਣੀ ਕਮੇਟੀ ਨੇ ਇਹ ਵੱਡਾ ਫੈਸਲਾ ਲਿਆ ਹੈ।

-PTC News

Related Post