ਅੰਮ੍ਰਿਤਸਰ: ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵੱਲੋਂ ਸ਼ਰਾਬ ਦੀ ਨਕਲੀ ਪੈਕਿੰਗ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼

By  Jashan A February 11th 2019 12:11 PM

ਅੰਮ੍ਰਿਤਸਰ: ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵੱਲੋਂ ਸ਼ਰਾਬ ਦੀ ਨਕਲੀ ਪੈਕਿੰਗ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼,ਅੰਮ੍ਰਿਤਸਰ: ਅੰਮ੍ਰਿਤਸਰ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋ ਉਹਨਾਂ ਨੇ ਸ਼ਰਾਬ ਦੀ ਨਕਲੀ ਪੈਕਿੰਗ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ।ਇਸ ਦੌਰਾਨ ਟੀਮ ਨੇ ਇਕ ਮਸ਼ੀਨ ਬਰਾਮਦ ਕੀਤੀ ਹੈ, ਜਿਸ ਨਾਲ ਮਹਿੰਗੀ ਸ਼ਰਾਬ ਪੈਕ ਕੀਤੀ ਜਾਂਦੀ ਸੀ।

asr ਅੰਮ੍ਰਿਤਸਰ: ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵੱਲੋਂ ਸ਼ਰਾਬ ਦੀ ਨਕਲੀ ਪੈਕਿੰਗ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼

ਇਸ ਦੇ ਨਾਲ ਹੀ 25 ਪੇਟੀਆਂ ਸ਼ਰਾਬ ਵੀ ਬਰਾਮਦ ਕੀਤੀ।ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਸਰਕਲ-2 ਦੇ ਡੀ. ਈ. ਟੀ. ਸੀ. ਰਾਜਪਾਲ ਸਿੰਘ ਖੈਰਾ ਨੂੰ ਸੂਚਨਾ ਮਿਲੀ ਸੀ ਕਿ ਕਾਲੂ ਤੇ ਰਵੀ ਨਾਂ ਦੇ 2 ਆਦਮੀ ਰਾਮਦਾਸ ਖੇਤਰ 'ਚ ਸ਼ਰਾਬ ਦੀਆਂ ਬੋਤਲਾਂ ਨਕਲੀ ਪੈਕ ਕਰ ਕੇ ਅਸਲੀ ਕੀਮਤ 'ਚ ਵੇਚਣ ਦਾ ਧੰਦਾ ਕਰਦੇ ਹਨ।

asr ਅੰਮ੍ਰਿਤਸਰ: ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਵੱਲੋਂ ਸ਼ਰਾਬ ਦੀ ਨਕਲੀ ਪੈਕਿੰਗ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼

ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਵੱਡੇ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ। ਛਾਪੇਮਾਰੀ ਦੌਰਾਨ ਰਾਜਵਿੰਦਰ ਕੌਰ ਨੇ ਟੀਮ ਸਮੇਤ ਛਾਪਾ ਮਾਰਿਆ, ਜਿਸ ਵਿਚ ਉਕਤ ਮਸ਼ੀਨ ਦੇ ਨਾਲ ਵੱਡੀ ਮਾਤਰਾ 'ਚ ਹੋਲੋਗ੍ਰਾਮ ਵੀ ਬਰਾਮਦ ਹੋਏ, ਜੋ ਸ਼ਰਾਬ ਨੂੰ ਅਸਲੀ ਸਾਬਿਤ ਕਰਦੇ ਸਨ।

-PTC News

Related Post