ਅੰਮ੍ਰਿਤਸਰ: ਧੁੰਦ ਕਾਰਨ ਕਈ ਅੰਤਰਰਾਸ਼ਟਰੀ ਉਡਾਣਾਂ ਹੋਈਆਂ ਲੇਟ

By  Jashan A December 25th 2018 02:48 PM

ਅੰਮ੍ਰਿਤਸਰ: ਧੁੰਦ ਕਾਰਨ ਕਈ ਅੰਤਰਰਾਸ਼ਟਰੀ ਉਡਾਣਾਂ ਹੋਈਆਂ ਲੇਟ,ਅੰਮ੍ਰਿਤਸਰ: ਦੇਸ਼ ਭਰ 'ਚ ਪੈ ਰਹੀ ਸੰਘਣੀ ਧੁੰਦ ਨੇ ਹਵਾਈ ਆਵਾਜਾਈ 'ਤੇ ਵਧੇਰੇ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਕਈ ਅੰਤਰਰਾਸ਼ਟਰੀ ਉਡਾਣਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਧੁੰਦ ਦੇ ਕਾਰਨ ਬਾਹਰ ਤੋਂ ਆਉਣ ਵਾਲੀਆਂ ਉਡਾਣਾਂ ਲੇਟ ਚੱਲ ਰਹੀਆਂ ਹਨ ਤੇ ਅੰਮ੍ਰਿਤਸਰ ਏਅਰਪੋਰਟ 'ਤੇ ਲੋਕਲ ਉਡਾਣਾਂ ਦਾ ਸਿਲਸਿਲਾ ਲਗਭਗ ਆਮ ਵਾਂਗ ਰਿਹਾ।

flights ਅੰਮ੍ਰਿਤਸਰ: ਧੁੰਦ ਕਾਰਨ ਕਈ ਅੰਤਰਰਾਸ਼ਟਰੀ ਉਡਾਣਾਂ ਹੋਈਆਂ ਲੇਟ

ਜਿਸ ਕਾਰਨ ਹਵਾਈ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੋਰ ਪੜ੍ਹੋ:ਹੁਣ ਚੰਡੀਗੜ੍ਹ ਜਾਣਾ ਪਵੇਗਾ ਮਹਿੰਗਾ, ਵਿਦਿਆਰਥੀਆਂ ‘ਤੇ ਪਵੇਗਾ ਜ਼ਿਆਦਾ ਅਸਰ, ਜਾਣੋ ਮਾਮਲਾ

ਦੱਸ ਦੇਈਏ ਕਿ ਬੀਤੇ ਦਿਨ ਅੰਮ੍ਰਿਤਸਰ ਏਅਰਪੋਰਟ 'ਤੇ ਕਈ ਉਡਾਣਾਂ ਲੇਟ ਪਹੁੰਚੀਆਂ, ਜਾਣਕਾਰੀ ਮੁਤਾਬਕ ਦੁਬਈ ਤੋਂ ਆਉਣ ਵਾਲੀ ਸਪਾਈਸ ਜੈੱਟ ਦੀ ਉਡਾਣ ਗਿਣਤੀ ਐੱਸ ਜੀ - 56 ਆਪਣੇ ਨਿਰਧਾਰਤ ਸਮੇਂ 11 : 50 ਦੀ ਬਜਾਏ ਬਾਅਦ ਦੁਪਹਿਰ 1 : 10 'ਤੇ ਪਹੁੰਚੀ।

flights ਅੰਮ੍ਰਿਤਸਰ: ਧੁੰਦ ਕਾਰਨ ਕਈ ਅੰਤਰਰਾਸ਼ਟਰੀ ਉਡਾਣਾਂ ਹੋਈਆਂ ਲੇਟ

ਇੰਡੀਗੋ ਏਅਰਲਾਈਨਜ਼ ਦੀ ਬੈਂਗਲੌਰ ਦੀ ਉਡਾਣ ਗਿਣਤੀ 6 ਈ-477 ਆਪਣੇ ਨਿਰਧਾਰਤ ਸਮੇਂ ਤੋਂ ਡੇਢ ਘੰਟਾ ਲੇਟ ਪਹੁੰਚੀ।ਉਡਾਣਾਂ ਲੇਟ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਤਰੀਆਂ ਨੂੰ ਕਈ-ਕਈ ਘੰਟੇ ਏਅਰਪੋਰਟ 'ਤੇ ਇੰਤਜ਼ਾਰ ਕਰਨਾ ਪੈ ਰਿਹਾ ਹੈ।

-PTC News

Related Post