ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਅਮਰੀਕਾ ਨਿਵਾਸੀ ਹਰਵਿੰਦਰ ਸਿੰਘ ਹੈਰੀ ਵੱਲੋਂ ਸਫ਼ਾਈ ਮਸ਼ੀਨ ਭੇਟ

By  Jashan A November 20th 2018 04:52 PM

ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਅਮਰੀਕਾ ਨਿਵਾਸੀ ਹਰਵਿੰਦਰ ਸਿੰਘ ਹੈਰੀ ਵੱਲੋਂ ਸਫ਼ਾਈ ਮਸ਼ੀਨ ਭੇਟ,ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਵਿਚ ਫਰਸ਼ ਦੀ ਸਫ਼ਾਈ ਲਈ ਇੱਕ ਵਿਸ਼ੇਸ਼ ਮਸ਼ੀਨ ਅਮਰੀਕਾ ਨਿਵਾਸੀ ਸ. ਹਰਵਿੰਦਰ ਸਿੰਘ ਹੈਰੀ ਵੱਲੋਂ ਭੇਟ ਕੀਤੀ ਗਈ, ਜਿਸ ਦੀ ਕੀਮਤ ਲਗਭਗ ਸਾਢੇ ਅੱਠ ਲੱਖ ਰੁਪਏ ਹੈ। ਸ. ਹਰਵਿੰਦਰ ਸਿੰਘ ਹੈਰੀ ਅਮਰੀਕਾ ਦੇ ਫਲੋਰੀਡਾ ਸ਼ਹਿਰ ਦੇ ਸਾਬਕਾ ਮੇਅਰ ਹਨ ਅਤੇ ਉਨ੍ਹਾਂ ਨੇ ਗੁਰੂ ਘਰ ਪ੍ਰਤੀ ਸ਼ਰਧਾ ਪ੍ਰਗਟਾਉਂਦਿਆਂ ਇਹ ਸਫ਼ਾਈ ਵਾਲੀ ਮਸ਼ੀਨ ਸਰਦਾਰ ਪੱਗੜੀ ਹਾਊਸ ਦੇ ਸ. ਅਮਰਜੀਤ ਸਿੰਘ ਰਾਹੀਂ ਭੇਟ ਕੀਤੀ ਹੈ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸ. ਹਰਵਿੰਦਰ ਸਿੰਘ ਹੈਰੀ ਅਤੇ ਸਰਦਾਰ ਪੱਗੜੀ ਹਾਊਸ ਦੇ ਮਾਲਕਾਂ ਦਾ ਧੰਨਵਾਦ ਕੀਤਾ ਅਤੇ ਸਫ਼ਾਈ ਵਾਲੀ ਮਸ਼ੀਨ ਭੇਟ ਕਰਨ ਪਹੁੰਚੇ ਸ. ਅਮਰਜੀਤ ਸਿੰਘ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਡਾ. ਰੂਪ ਸਿੰਘ ਨੇ ਕਿਹਾ ਕਿ ਇਹ ਮਸ਼ੀਨ ਗੁਰੂ ਰਾਮਦਾਸ ਲੰਗਰ ਵਿਖੇ ਫ਼ਰਸ਼ ਦੀ ਸਫ਼ਾਈ ਲਈ ਵਰਤੀ ਜਾਵੇਗੀ।

ਹੋਰ ਪੜ੍ਹੋ: 1984 ਸਿੱਖ ਕਤਲੇਆਮ ਮਾਮਲੇ ਵਿੱਚ 34 ਸਾਲ ਬਾਅਦ ਪੀੜਤ ਪਰਿਵਾਰਾਂ ਨੂੰ ਮਿਲਿਆ ਇਨਸਾਫ ,ਅਦਾਲਤ ਨੇ ਸੁਣਾਇਆ ਇਹ ਫ਼ੈਸਲਾ

ਇਸ ਮੌਕੇ ਮੈਨੇਜਰ ਸ. ਜਸਵਿੰਦਰ ਸਿੰਘ ਦੀਨਪੁਰ, ਸ. ਮੁਖਤਾਰ ਸਿੰਘ, ਵਧੀਕ ਮੈਨੇਜਰ ਰਾਜਿੰਦਰ ਸਿੰਘ ਰੂਬੀ, ਸ. ਹਰਪ੍ਰੀਤ ਸਿੰਘ, ਸ. ਇਕਬਾਲ ਸਿੰਘ ਮੁਖੀ, ਸ. ਗੁਰਾ ਸਿੰਘ, ਸੁਪਰਵਾਈਜ਼ਰ ਸ. ਹਰਭਿੰਦਰ ਸਿੰਘ ਸਮੇਤ ਹੋਰ ਮੌਜੂਦ ਸਨ।

—PTC News

Related Post