ਕਪਿਲ ਦੀ ਰਿਸੈਪਸ਼ਨ ਪਾਰਟੀ 'ਚ ਬੱਬੂ ਮਾਨ ਨੇ ਲਾਏ ਚਾਰ ਚੰਨ (ਦੇਖੋ ਵੀਡੀਓ)

By  Jashan A December 15th 2018 03:30 PM -- Updated: December 15th 2018 04:25 PM

ਕਪਿਲ ਦੀ ਰਿਸੈਪਸ਼ਨ ਪਾਰਟੀ 'ਚ ਬੱਬੂ ਮਾਨ ਨੇ ਲਾਏ ਚਾਰ ਚੰਨ (ਦੇਖੋ ਵੀਡੀਓ)

ਅੰਮ੍ਰਿਤਸਰ: ਬੀਤੀ 12 ਦਸੰਬਰ ਨੂੰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਵਿਆਹ ਦੇ ਬੰਧਨ 'ਚ ਬੱਝ ਕੇ ਹਮੇਸ਼ਾ ਲਈ ਇੱਕ ਦੂਸਰੇ ਦੇ ਹੋ ਗਏ।ਕਪਿਲ ਤੇ ਗਿੰਨੀ ਨੇ ਦੋ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ ਹੈ। ਪਹਿਲਾ ਹਿੰਦੂ ਤੇ ਦੂਜਾ ਸਿੱਖ ਰੀਤੀ-ਰਿਵਾਜਾਂ ਮੁਤਾਬਕ। ਬੀਤੇ ਦਿਨ ਅੰਮ੍ਰਿਤਸਰ 'ਚ ਕਪਿਲ ਨੇ ਰਿਸੈਪਸ਼ਨ ਪਾਰਟੀ ਰੱਖੀ ਜਿਸ 'ਚ ਕਪਿਲ ਦੇ ਰਿਸ਼ਤੇਦਾਰ ਅਤੇ ਪੰਜਾਬੀ ਇੰਡਸਟਰੀ 'ਦੇ ਨਾਮੀ ਗਾਇਕਾਂ ਨੇ ਸ਼ਿਰਕਤ ਕੀਤੀ।

-PTC News

Related Post