ਸਿੱਖ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਹੈਰੀਟੇਜ ਸਟ੍ਰੀਟ ਦੀ ਕੀਤੀ ਸਫਾਈ, ਦੇਖੋ ਤਸਵੀਰਾਂ

By  Jashan A April 7th 2019 04:40 PM

ਸਿੱਖ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਹੈਰੀਟੇਜ ਸਟ੍ਰੀਟ ਦੀ ਕੀਤੀ ਸਫਾਈ, ਦੇਖੋ ਤਸਵੀਰਾਂ,ਸ੍ਰੀ ਅੰਮ੍ਰਿਤਸਰ ਸਾਹਿਬ: ਖਾਲਸਾ ਪੰਥ ਦੀ ਸਾਜਨਾ ਦਿਵਸ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਰਾਹ 'ਤੇ ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਗਿਆ।

asr ਸਿੱਖ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਹੈਰੀਟੇਜ ਸਟ੍ਰੀਟ ਦੀ ਕੀਤੀ ਸਫਾਈ, ਦੇਖੋ ਤਸਵੀਰਾਂ

ਇਹ ਉਪਰਾਲਾ ਬਾਬਾ ਕਸ਼ਮੀਰ ਸਿੰਘ ਭੂਰੀ ਵਲੋਂ ਸੰਗਤ ਦੀ ਮਦਦ ਨਾਲ ਨਾਲ ਕੀਤਾ। ਇਸ ਦੌਰਾਨ ਹੱਥਾਂ 'ਚ ਫੜ ਝਾੜੂ ਤੇ 'ਸਤਿਨਾਮ-ਵਾਹਿਗੁਰੂ' ਨਾਮ ਦਾ ਜਾਪ ਕਰਦੀਆਂ ਸੰਗਤਾਂ ਵਲੋਂ ਰੂਹਾਨੀਅਤ ਦੇ ਘਰ ਸ੍ਰੀ ਹਰਿਮੰਦਿਰ ਸਾਹਿਬ ਦੀ ਹੈਰੀਟੇਜ ਸਟ੍ਰੀਟ ਦੀ ਵਿਸ਼ੇਸ਼ ਸਫਾਈ ਕੀਤੀ ਗਈ।

ਹੋਰ ਪੜ੍ਹੋ:ਪਹਿਲਾਂ ਕਮਰੇ ‘ਚ ਹੋਇਆ ਦਾਖਲ, ਫਿਰ ਨਾਬਾਲਗ ਨਾਲ ਕੀਤਾ ਇਹ ਕੰਮ ! ਜਾਣੋ ਮਾਮਲਾ

asr ਸਿੱਖ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਹੈਰੀਟੇਜ ਸਟ੍ਰੀਟ ਦੀ ਕੀਤੀ ਸਫਾਈ, ਦੇਖੋ ਤਸਵੀਰਾਂ

ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾਘਰ ਵਲੋਂ ਸ਼ੁਰੂ ਹੋਈ ਇਹ ਸਫਾਈ ਮੁਹਿੰਮ ਕਰੀਬ 5 ਘੰਟੇ ਚੱਲੀ, ਜਿਸ ਦੌਰਾਨ ਸੰਗਤ ਕੰਮ ਦੇ ਨਾਲ-ਨਾਲ ਨਾਮ ਵੀ ਜਪਦੀ ਰਹੀ। ਇਸ ਸਫਾਈ ਮੁਹਿੰਮ ਨੂੰ ਲੈ ਕੇ ਸੰਗਤ ਕਾਫੀ ਉਤਸ਼ਾਹਿਤ ਨਜ਼ਰ ਆਈ।

-PTC News

Related Post