ਇੱਕ ਔਰਤ ਨੇ ਅਜਿਹੀ ਜਗ੍ਹਾ ਲੁਕਾਇਆ ਸੀ ਡੇਢ ਕਿਲੋ ਸੋਨਾ , ਜਾਣ ਕੇ ਹੈਰਾਨ ਰਹਿ ਜਾਓਗੇ

By  Shanker Badra April 18th 2019 01:14 PM

ਇੱਕ ਔਰਤ ਨੇ ਅਜਿਹੀ ਜਗ੍ਹਾ ਲੁਕਾਇਆ ਸੀ ਡੇਢ ਕਿਲੋ ਸੋਨਾ , ਜਾਣ ਕੇ ਹੈਰਾਨ ਰਹਿ ਜਾਓਗੇ:ਅੰਮ੍ਰਿਤਸਰ : ਸ੍ਰੀ ਗੁਰੂ ਰਾਮ ਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਇੱਕ ਔਰਤ ਨੂੰ ਬ੍ਰਾਅ 'ਚ ਡੇਢ ਕਿਲੋ ਸੋਨਾ ਲੁਕੋ ਕੇ ਲਿਜਾਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ।ਇਸ ਦੌਰਾਨ ਉਕਤ ਔਰਤ ਨੂੰ ਏਅਰਪੋਰਟ 'ਤੇ ਡੀ.ਆਰ.ਆਈ. ਤੇ ਕਸਟਮ ਵਿਭਾਗ ਦੀ ਟੀਮ ਨੇ ਕਾਬੂ ਕੀਤਾ ਹੈ।ਦੱਸਿਆ ਜਾਂਦਾ ਹੈ ਕਿ ਗ੍ਰਿਫ਼ਤਾਰ ਔਰਤ ਤਰਨਤਾਰਨ ਦੀ ਰਹਿਣ ਵਾਲੀ ਹੈ।

Amritsar Sri Guru Ram Dass Jee International Airport Woman Gold Including Arrested ਇੱਕ ਔਰਤ ਨੇ ਅਜਿਹੀ ਜਗ੍ਹਾ ਲੁਕਾਇਆ ਸੀ ਡੇਢ ਕਿਲੋ ਸੋਨਾ , ਜਾਣ ਕੇ ਹੈਰਾਨ ਰਹਿ ਜਾਓਗੇ

ਜਾਣਕਾਰੀ ਅਨੁਸਾਰ ਦੋਸ਼ੀ ਔਰਤ ਨੇ ਸੋਨੇ ਦੀ ਪੇਸਟ ਬਣਾ ਕੇ ਉਸ ਨੂੰ ਜੈੱਲ ਦੇ ਰੁਪ 'ਚ ਪਰਿਵਰਤਿਤ ਕਰਕੇ ਆਪਣੀ ਬ੍ਰਾਅ 'ਚ ਲੁਕੋ ਲਿਆ ਸੀ।ਉਸ ਔਰਤ ਨੇ ਇਹ ਚਾਲ ਖੇਡੀ ਸੀ ਕਿ ਉਹ ਇਸ ਤਰੀਕੇ ਨੇ ਨਾਲ ਸ਼ਾਇਦ ਏਅਰਪੋਰਟ 'ਤੇ ਤਾਇਨਾਤ ਕਸਟਮ ਟੀਮ ਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਚਕਮਾ ਦੇ ਦੇਵੇਗੀ ਪਰ ਡੀ.ਆਰ.ਆਈ. ਟੀਮ ਨੇ ਉਸਦੀਆਂ ਉਮੀਦਾਂ 'ਤੇ ਪਾਣੀ ਫ਼ੇਰ ਦਿੱਤਾ ਹੈ।

Amritsar Sri Guru Ram Dass Jee International Airport Woman Gold Including Arrested ਇੱਕ ਔਰਤ ਨੇ ਅਜਿਹੀ ਜਗ੍ਹਾ ਲੁਕਾਇਆ ਸੀ ਡੇਢ ਕਿਲੋ ਸੋਨਾ , ਜਾਣ ਕੇ ਹੈਰਾਨ ਰਹਿ ਜਾਓਗੇ

ਉਸ ਔਰਤ ਨੂੰ ਇਹ ਨਹੀਂ ਪਤਾ ਸੀ ਕਿ ਡੀ.ਆਰ.ਆਈ. ਨੇ ਪੁਖਤਾ ਸੂਚਨਾ ਦੇ ਆਧਾਰ 'ਤੇ ਪਹਿਲਾਂ ਹੀ ਟ੍ਰੈਪ ਲਾਇਆ ਹੋਇਆ। ਜਦੋਂ ਉਹ ਔਰਤ ਦੁਬਈ ਤੋਂ ਅੰਮ੍ਰਿਤਸਰ ਆਏ ਜਹਾਜ਼ 'ਚੋਂ ਉੱਤਰ ਕੇ ਏਅਰਪੋਰਟ ਪਹੁੰਚੀ ਤਾਂ ਡੀ.ਆਰ.ਆਈ. ਦੀ ਟੀਮ ਨੇ ਉਕਤ ਔਰਤ ਨੂੰ ਦਬੋਚ ਲਿਆ।ਇਸ ਦੌਰਾਨ ਬਰਾਮਦ ਕੀਤੇ ਸੋਨੇ ਦੀ ਕੀਮਤ 45 ਲੱਖ ਰੁਪਏ ਦੇ ਲਗਭਗ ਤੈਅ ਕੀਤੀ ਗਈ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਾਕਿਸਤਾਨ ‘ਚ ਯਾਤਰੀ ਨਾਲ ਭਰੀ ਬੱਸ ‘ਤੇ ਹਮਲਾ , 14 ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ

-PTCNews

Related Post