ਜਿਸ ਨਾਬਾਲਗ ਕੁੜੀ ਤੋਂ ਪੁੱਤ ਦੇ ਬਣਾਈ ਰੱਖੜੀ, ਉਸ ਨਾਲ ਹੀ ਹੋਟਲ 'ਚ ਕੀਤਾ ਅਜਿਹਾ ਘਿਨੌਣਾ ਕੰਮ

By  Shanker Badra September 3rd 2019 07:17 PM

ਜਿਸ ਨਾਬਾਲਗ ਕੁੜੀ ਤੋਂ ਪੁੱਤ ਦੇ ਬਣਾਈ ਰੱਖੜੀ, ਉਸ ਨਾਲ ਹੀ ਹੋਟਲ 'ਚ ਕੀਤਾ ਅਜਿਹਾ ਘਿਨੌਣਾ ਕੰਮ:ਅੰਮ੍ਰਿਤਸਰ : ਪੰਜਾਬ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋਟੀਆਂ-ਮੋਟੀਆਂ ਸੁਰਖੀਆਂ ਨਾਲ ਦੋ-ਚਾਰ ਖ਼ਬਰਾਂ ਬਲਾਤਕਾਰ ਦੀਆਂ ਨਾ ਛਪੀਆਂ ਹੋਣ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਅੰਮ੍ਰਿਤਸਰ ਦੇ ਪਿੰਡ ਘਰਿੰਡਾ ਤੋਂ ਸਾਹਮਣੇ ਆਈ ਹੈ।

Amritsar: Village Gharinda Minor girl hotel In Rape ਜਿਸ ਨਾਬਾਲਗ ਕੁੜੀ ਤੋਂ ਪੁੱਤ ਦੇ ਬਣਾਈ ਰੱਖੜੀ, ਉਸ ਨਾਲ ਹੀ ਹੋਟਲ 'ਚ ਕੀਤਾ ਅਜਿਹਾ ਘਿਨੌਣਾ ਕੰਮ

ਜਿਥੇ ਜਲਿਆਂਵਾਲਾ ਬਾਗ਼ ਨੇੜਲੇ ਇਕ ਹੋਟਲ ਦੇ ਕਮਰੇ 'ਚ 16 ਸਾਲ ਦੀ ਕੁੜੀ ਨਾਲ ਜ਼ਬਰ ਜਨਾਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 'ਚ ਮੁਲਜ਼ਮ ਘਰਿੰਡਾ 'ਚ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਅਤੇ ਦੁਕਾਨ ਦਾ ਸਾਮਾਨ ਖ਼ਰੀਦਣ ਬਹਾਨੇ ਕੁੜੀ ਨੂੰ ਆਪਣੇ ਨਾਲ ਲੈ ਆਇਆ ਸੀ।

Amritsar: Village Gharinda Minor girl hotel In Rape ਜਿਸ ਨਾਬਾਲਗ ਕੁੜੀ ਤੋਂ ਪੁੱਤ ਦੇ ਬਣਾਈ ਰੱਖੜੀ, ਉਸ ਨਾਲ ਹੀ ਹੋਟਲ 'ਚ ਕੀਤਾ ਅਜਿਹਾ ਘਿਨੌਣਾ ਕੰਮ

ਦੱਸਿਆ ਜਾ ਰਿਹਾ ਹੈ ਕਿ ਰੱਖੜੀ ਨੂੰ ਮੁਲਜ਼ਮ ਨੇ ਕੁੜੀ ਨੂੰ ਆਪਣੇ ਘਰ ਬੁਲਾਇਆ ਅਤੇ ਆਪਣੇ ਮੁੰਡੇ ਨੂੰ ਰੱਖੜੀ ਵੀ ਬਣਵਾਈ ਸੀ। ਇਸ ਤੋਂ ਬਾਅਦ 28 ਅਗਸਤ ਦੀ ਦੁਪਹਿਰ ਮੁਲਜ਼ਮ ਕੁੜੀ ਨੂੰ ਕਰਿਆਨੇ ਦੀ ਦੁਕਾਨ ਦਾ ਸਮਾਨ ਲੈ ਕੇ ਜਲਿਆਂਵਾਲਾ ਬਾਗ਼ ਦੇ ਕੋਲ ਇਕ ਹੋਟਲ 'ਚ ਲੈ ਆਇਆ 'ਤੇ ਉਸ ਨਾਲਜ਼ਬਰ ਜਨਾਹ ਕੀਤਾ ਹੈ।

Amritsar: Village Gharinda Minor girl hotel In Rape ਜਿਸ ਨਾਬਾਲਗ ਕੁੜੀ ਤੋਂ ਪੁੱਤ ਦੇ ਬਣਾਈ ਰੱਖੜੀ, ਉਸ ਨਾਲ ਹੀ ਹੋਟਲ 'ਚ ਕੀਤਾ ਅਜਿਹਾ ਘਿਨੌਣਾ ਕੰਮ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਆਪ ਦੀ ਬਾਗ਼ੀ ਵਿਧਾਇਕਾ ਅਲਕਾ ਲਾਂਬਾ ਦੀ ਕਾਂਗਰਸ ’ਚ ਹੋ ਸਕਦੀ ਹੈ ਵਾਪਸੀ ,ਸੋਨੀਆ ਗਾਂਧੀ ਨਾਲ ਕੀਤੀ ਮੁਲਾਕਾਤ

ਇਸ ਦੌਰਾਨ ਡੀ.ਐੱਸ.ਪੀ ਗੁਰਿੰਦਰਜੀਤ ਸਿੰਘ ਸਹੋਤਾ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਇਸ ਦੌਰਾਨ ਪੀੜਤ ਪਰਿਵਾਰ ਨੇ ਪੁਲਿਸ 'ਤੇ ਦੋਸ਼ ਲਗਾਉਂਦਿਆਂ ਦੱਸਿਆ ਹੈ ਕਿ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਪੁਲਿਸ ਉਸਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਅਤੇ ਸਮਝੌਤਾ ਦਬਾਅ ਬਣਾਇਆ ਜਾ ਰਿਹਾ ਹੈ।

-PTCNews

Related Post