ਅਨੁਰਾਗ ਸ਼੍ਰੀਵਾਸਤਵ ਬਣ ਸਕਦੇ ਨੇ ਵਿਦੇਸ਼ ਮੰਤਰਾਲੇ ਦੇ ਬੁਲਾਰੇ, ਰਵੀਸ਼ ਕੁਮਾਰ ਦੀ ਲੈਣਗੇ ਜਗ੍ਹਾ: ਸੂਤਰ

By  PTC NEWS March 6th 2020 02:01 PM

ਨਵੀਂ ਦਿੱਲੀ: ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਅਨੁਰਾਗ ਸ਼੍ਰੀਵਾਸਤਵ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੇ ਰੂਪ 'ਚ ਰਵੀਸ਼ ਕੁਮਾਰ ਦੀ ਜਗ੍ਹਾ ਲੈ ਸਕਦੇ ਹਨ। ਮੰਤਰਾਲੇ ਦੇ ਸੂਤਰਾਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ।

ਕਿਹਾ ਜਾ ਰਿਹਾ ਹੈ ਕਿ ਰਵੀਸ਼ ਕੁਮਾਰ ਨੂੰ ਸਰਕਾਰ ਕ੍ਰੋਏਸ਼ੀਆ ਦੇ ਰਾਜਦੂਤ ਦੀ ਜ਼ਿੰਮੇਵਾਰੀ ਸੌਂਪ ਸਕਦੀ ਹੈ।ਉਹਨਾਂ ਨੂੰ ਅਗਸਤ 2017 'ਚ ਵਿਦੇਸ਼ ਮੰਤਰਾਲੇ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਸੀ।

ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਅੱਜ ਯਾਨੀ ਸ਼ੁੱਕਰਵਾਰ ਸ਼ਾਮ ਤੱਕ ਬੁਲਾਰੇ ਦੇ ਨਾਂ ਦਾ ਐਲਾਨ ਕਰ ਸਕਦੀ ਹੈ। ਤੁਹਾਨੂੰ ਦੱਸ ਦੇਈਏ ਕਿ ਅਨੁਰਾਗ ਸ਼੍ਰੀਵਾਸਤਵ 1999 ਬੈਚ ਦੇ ਭਾਰਤੀ ਵਿਦੇਸ਼ ਸੇਵਾ (ਆਈ.ਐੱਫ.ਐੱਸ.) ਹਨ। ਇਥੋਪੀਆ ਦੇ ਰਾਜਦੂਤ ਨਿਯੁਕਤ ਹੋਣ ਤੋਂ ਪਹਿਲਾਂ ਅਨੁਰਾਗ ਸ਼੍ਰੀਵਾਸਤਵ ਨੇ ਵਿਦੇਸ਼ ਮੰਤਰਾਲੇ 'ਚ ਵਿੱਤ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੀ ਹੈ।

-PTC News

Related Post